Mar 7, 2026

ਪਟਿਆਲਾ-ਪੱਤਰਕਾਰਾਂ, ਆਰ ਟੀ ਆਈ ਕਾਰਕੁਨਾਂ ਤੇ ਸਮਾਜ ਸੇਵੀਆਂ ’ਤੇ ਦਰਜ ਕੇਸ ਖ਼ਿਲਾਫ਼  ਪਟਿਆਲਾ ਦੇ ਫੁਹਾਰਾ ਚੌਕ ਵਿੱਚ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨ ’ਚ ਪੁੱਜੇ ਕਾਂਗਰਸ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਲੋਕਾਂ ਦੇ ਪੱਖ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਅਜੇ ਜ਼ਿੰਦਾ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਬੋਲਣ ਦੀ ਆਜ਼ਾਦੀ ਸਦਕਾ ਹੀ ਭਾਰਤ ਲੋਕਤੰਤਰ ਹੋਣ ਦਾ ਦਮ ਭਰ ਸਕਦਾ ਹੈ। ਪੱਤਰਕਾਰਾਂ, ਸਮਾਜਿਕ ਤੇ ਆਰ ਟੀ ਆਈ ਕਾਰਕੁਨਾਂ ਖ਼ਿਲਾਫ਼ ਕੇਸ ਦਰਜ ਕਰਨਾ ਮੰਦਭਾਗਾ ਹੈ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਡਾ. ਗਾਂਧੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖ਼ੁਦ ਆਰ ਟੀ ਆਈ ਕਾਰਕੁਨ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਮੌਜੂਦਾ ਹਾਲਾਤ ਚੰਗੇ ਨਹੀਂ ਹਨ। ਪੰਜਾਬ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ, ਮਿੰਟੂ ਗੁਰੂਸਰੀਆ ਤੇ ਮਾਨਿਕ ਗੋਇਲ ਸਣੇ 10 ਲੋਕਾਂ ’ਤੇ ਕੇਸ ਦਰਜ ਕਰਨਾ ਠੀਕ ਨਹੀਂ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਇਹ ਕੋਈ ਅਪਰਾਧੀ ਨਹੀਂ ਹਨ, ਸਗੋਂ ਇਹ ਤਾਂ ਲੋਕਾਂ ਦੀ ਆਵਾਜ਼ ਬਣ ਰਹੇ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਥਾਂ ਸੂਬੇ ਦੇ ਹਾਲਾਤ ਠੀਕ ਕਰੇ।