ਸਕੱਤਰੇਤ ਅਕਾਲ ਤਖ਼ਤ ਸਾਹਿਬ ਦਾ ਹੀ ਹਿੱਸਾ—
ਅੰਮ੍ਰਿਤਸਰ – ਅੱਜ ਇੱਥੇ ਪੰਥਕ ਆਗੂਆਂ ਭਾਈ ਮੋਹਕਮ ਸਿੰਘ , ਮਨਜੀਤ ਸਿੰਘ ਭੋਮਾ , ਸਤਨਾਮ ਸਿੰਘ ਮਨਾਵਾਂ , ਬਾਬਾ ਮੇਜਰ ਸਿੰਘ ਸਾਬਕਾ ਪੰਜ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਭਾਈ ਕੁਲਵਿੰਦਰ ਸਿੰਘ ਅਰਦਾਸੀਆਂ,ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜ਼ਦ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਭਰੀ ਅਪੀਲ ਕੀਤੀ ਹੈ ਕਿ ਉਹ 328 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਜਾਂਚ ਦੇ ਮੁੱਦੇ ਤੇ ਗੁਰਮੀਤ ਰਾਮ ਰਹੀਮ ਦੇ ਯਾਰ ਬਾਦਲ ਪ੍ਰਵਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀ ਢਾਲ ਨਾ ਬਣਨ ਸਗੋਂ ਜੋ ਵੀ ਇਸ ਜਾਂਚ ਵਿੱਚ ਰੁਕਾਵਟ ਬਣਦਾ ਹੈ ਉਸ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ । ਚਾਹੀਦੀ। ਹੁਣ ਇਹ ਸਚਾਈ ਕਿਸੇ ਦੇ ਰੋਕਿਆ ਨਹੀਂ ਛੁਪਾਇਆ ਛੁਪਣੀ ਨਹੀਂ ਜਿਥੇ ਜਾਂਚ ਪਹੁੰਚ ਚੁੱਕੀ ਹੈ । 328 ਪਾਵਨ ਸਰੂਪਾਂ ਦੇ ਮਸਲੇ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸਭ ਤੋਂ ਵੱਡੀ ਜੁੰਮੇਵਾਰੀ ਬਣਦੀ ਹੈ ਕਿ ਉਹ ਬਾਦਲ ਐਂਡ ਕੰਪਨੀ ਦੇ ਦਬਾਅ ਤੋਂ ਮੁਕਤ ਹੋ ਕੇ ਡਾਂਗ ਫੜਕੇ ਇਹ ਜਾਂਚ ਨੂੰ ਸਿਰੇ ਲਾ ਕੇ ਅਸਲ ਦੋਸ਼ੀ ਪੰਥ ਦੇ ਸਾਹਮਣੇ ਲੈ ਕੇ ਆਉਣ ਭਾਵੇਂ ਉਹ ਦੋਸ਼ੀ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਅਸਲ ਤੇ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ 328 ਸਰੂਪਾਂ ਦੀ ਜਾਂਚ ਵਿੱਚ ਰੁਕਾਵਟ ਬਣਕੇ ਪਾਪਾਂ ਦੀ ਭਾਗੀ ਬਣਕੇ ਨਰਕਾਂ ਦੀ ਪੌੜੀ ਚੜ੍ਹਨ ਜਾ ਰਹੀ ਹੈ। ਪੰਥ ਵਿਰੋਧੀ ਸਰਸੇ ਵਾਲੇ ਦੇ ਚੇਲੇ ਬਾਦਲਾਂ ਨੇ ਪੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ਼ ਮੱਥਾ ਲਾ ਕੇ ਆਪਣਾ ਬੇੜ੍ਹਾ ਤਾਂ ਗ਼ਰਕ ਕੀਤਾ ਹੈ ਹੁਣ ਉਹ ਪੰਥ ਦੀਆਂ ਵੱਡੀਆਂ ਸੰਸਥਾਵਾਂ ਨੂੰ ਖ਼ਤਮ ਕਰਨ ਤੇ ਤੁਲੇ ਬੈਠੇ ਹਨ । ਉਹਨਾਂ ਕਿਹਾ ਬਾਦਲ ਐਂਡ ਕੰਪਨੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਰਾਤ ਦੇ ਹਨੇਰੇ ਵਿੱਚ ਲਾਹ ਵੀ ਸਕਦੀ ਹੈ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰਾਤ ਦੇ ਹਨੇਰੇ ਵਿੱਚ ਜਥੇਦਾਰ ਥਾਪ ਵੀ ਸਕਦੀ ਹੈ। ਇਹਨਾਂ ਦਾ ਵੱਸ ਚੱਲੇ ਤਾਂ ਇਹ ਰਾਮ ਰਹੀਮ ਨੂੰ ਵੀ ਜਥੇਦਾਰ ਥਾਪ ਸਕਦੇ ਹਨ।ਬਾਦਲ ਐਂਡ ਕੰਪਨੀ ਮਹੰਤ ਨਰੈਣੂ ਦੇ ਰਾਹ ਪੈ ਚੁੱਕੀ ਹੈ।
ਉਹਨਾਂ ਜਥੇਦਾਰ ਸਾਹਿਬ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਹਿੱਸਾ ਇਸ ਸੰਬੰਧੀ ਕਿਸੇ ਨੂੰ ਕੋਈ ਦੁਬਿਧਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਢਾਹ ਲਾਉਣ ਦੀ ਵੀ ਇਜਾਜ਼ਤ ਨਹੀਂ ਦੇਵਾਂ ਗੇ।ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਬਾਬਾ ਮੇਜਰ ਸਿੰਘ , ਭਾਈ ਕੁਲਵਿੰਦਰ ਸਿੰਘ ਅਰਦਾਸੀਆਂ, ਜਸਬੀਰ ਸਿੰਘ ਮੰਡਿਆਲਾ , ਰਾਜਵਿੰਦਰ ਸਿੰਘ ਆਦਿ ਆਗੂ ਹਾਜਰ ਸਨ।
