Mar 7, 2026

ਲੁਧਿਆਣਾ ( ਸਤੀਸ਼ ਸਚਦੇਵਾ ) -ਬੀਤੇ ਦਿਨੀਂ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਪੈਨਸ਼ਨਰ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ( ਰਜਿ 🙂  ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਸ਼੍ਰੀ ਦਲੀਪ ਸਿੰਘ  ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਨਵੇਂ ਸਾਲ 2026 ਦੀ ਪੰਜਾਬ ਭਰ ਦੇ ਪੈਨਸ਼ਨਰਾਂ ਨੂੰ ਵਧਾਈ ਦਿੱਤੀ ਗਈ ਅਤੇ ਪਿਛਲਾ ਲੇਖਾ ਜੋਖਾ ਕੀਤਾ ਗਿਆ ਜਨਰਲ ਸਕੱਤਰ ਸ਼੍ਰੀ ਨਿਰਮਲ ਸਿੰਘ ਲਲਤੋ ਵੱਲੋਂ ਪਿਛਲੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ ਗਈਆਂ ਵਿੱਤ ਮੁੱਖੀ ਸ਼੍ਰੀ ਰਾਜਿੰਦਰ ਕੁਮਾਰ ਜੀ ਨੇ ਸਾਲ ਭਰ ਦੀਆਂ ਆਮਦਨ, ਖ਼ਰਚੇ ਦੀ ਰਿਪੋਰਟ ਪੇਸ਼ ਕੀਤੀ , ਜਿਸ ਨੂੰ ਹਾਊਸ ਨੇ ਪ੍ਰਵਾਨਗੀ ਦਿੱਤੀ । ਮਹੀਨਾ ਜਨਵਰੀ ਵਿੱਚ ਜਿੰਨਾਂ ਪੈਨਸ਼ਨਰਾਂ ਦਾ ਜਨਮ ਦਿਨ ਸੀ  ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਗਈ । ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਹਿੰਦਾ  ਡੀ ਏ 42% ਤੋਂ 58 % ਕੀਤਾ ਜਾਵੇ ।ਪਿਛਲਾ ਸਾਰਾ ਭੁਗਤਾਨ ਸਮੂਹ ਪੈਨਸ਼ਨਰਾਂ ਨੂੰ ਇਸ ਸਾਲ ਕੀਤਾ ਜਾਵੇ , ਮਹਿੰਗਾਈ ਭੱਤੇ ਦੀ ਕਿਸ਼ਤ ਸਾਲ 2025 ਵਿੱਚ ਕੋਈ ਨਹੀਂ ਮਿਲੀ,ਦਿੱਤੀ ਜਾਵੇ । 2004  ਤੋ ਬੰਦ ਕੀਤੀ ਪੈਨਸ਼ਨ ਸਮੂਹ ਮੁਲਾਜ਼ਮਾਂ ,ਪੈਨਸ਼ਨਰਾਂ ਨੂੰ ਦਿੱਤੀ ਜਾਵੇ , ਜੁਲਾਈ 2020 ਤੋਂ ਲਾਗੂ ਕੀਤੇ ਸੈਂਟਰਲ ਸਕੇਲ ਖਤਮ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ , ਹਰ ਮਹਿਕਮੇ ਵਿੱਚ ਪੱਕੀ ਭਰਤੀ ਕੀਤੀ ਜਾਵੇ , ਠੇਕੇਦਾਰੀ ਪ੍ਰਣਾਲੀ ਖਤਮ ਕੀਤੀ ਜਾਵੇ , ਸਰਕਾਰ ਨੂੰ ਫੌਰੀ ਮੁਲਾਜ਼ਮ ਜਥੇਬੰਦੀਆਂ ਨਾਲ ਗੱਲ ਕਰਕੇ ਗੱਲਬਾਤ ਦਾ ਰਸਤਾ ਅਪਣਾਇਆ ਜਾਵੇ ਤਾਂ ਜੋ ਮੁਲਾਜ਼ਮਾਂ/ ਪੈਨਸ਼ਨਰਾਂ ਵਿੱਚ ਪਨਪ ਰਿਹਾ ਗੁੱਸਾ ਆਪਸੀ ਗੱਲਬਾਤ ਨਾਲ ਹੱਲ ਕੱਢਿਆ ਜਾਵੇ । ਮੀਟਿੰਗ ਨੂੰ ਸ਼੍ਰੀ ਸ਼ੁਸ਼ੀਲ ਕੁਮਾਰ , ਦਰਸ਼ਨ ਸਿੰਘ ਪੰਜਾਬ ਰੋਡਵੇਜ, ਰਾਜਿੰਦਰ ਸਿੰਘ ਲਲਤੋਂ, ਸਤੀਸ਼ ਸਚਦੇਵਾ,  ਜੋਗਿੰਦਰ ਲਾਲ ਰਾਏ ,  ਚਰਨਜੀਵ ਪ੍ਹਕਾਸ਼,ਮੇਜਰ ਸਿੰਘ ਨੱਤ ,ਹਰਵੰਤ ਸਿੰਘ ਮਾਂਗਟ , ਪਵਿੱਤਰ ਸਿੰਘ , ਗੁਰਚਰਨ ਸਿੰਘ ਦੁੱਗਾ , ਸ਼ਾਮ ਸੁੰਦਰ ਸ਼ਰਮਾਂ , ਮਦਨ ਲਾਲ ਸ਼ਰਮਾਂ ਨੇ ਸੰਬੋਧਨ ਕੀਤਾ ,  ਸਮੂਹ ਪੈਨਸ਼ਨਰਜ ਨੇ ਨਵੇਂ ਸਾਲ 2026 ਦਾ ਕੈਲੰਡਰ ਵੀ ਰੀਲੀਜ਼ ਕੀਤਾ , ਅੰਤ ਵਿੱਚ ਚੇਅਰਮੈਨ ਸ਼੍ਰੀ ਦਲੀਪ ਸਿੰਘ ਜੀ ਨੇ ਸੱਭਨਾਂ ਦਾ ਧੰਨਵਾਦ ਕੀਤਾ ।  ਇਸ ਮੌਕੇ ਗਦਰੀ ਬਾਬਾ ਸੋਹਨ ਸਿੰਘ ਭਕਨਾ ਜੀ ਅਤੇ  ।ਪਹਿਲੀ ਔਰਤ ਅਧਿਆਪਕਾ ਮੈਡਮ ਸਵਿੱਤਰੀ ਬਾਈ ਫੂਲਾਂ ਜੀ ਨੂੰ ਜਨਮ ਦਿਨ ਦਿਨ ਮੌਕੇ ਯਾਦ ਕੀਤਾ ਗਿਆ । ਬਾਬਾ ਭਕਨਾ ਜੀ ਦਾ 156 ਵਾ ਜਨਮ ਦਿਨ ਤੇ ਬੋਲਦਿਆਂ ਸਤੀਸ਼ ਸਚਦੇਵਾ ਨੇ ਦੱਸਿਆ ਕਿ ਕਰਤਾਰ ਸਿੰਘ ਸਰਾਭਾ ਜੀ ਨੂੰ ਬਾਬਾ ਜੀ ਬਾਲ ਜਰਨੈਲ ਕਿਹਾ ਕਰਦੇ ਸਨ ਸ਼ਹੀਦੇ ਆਜ਼ਮ ਭਗਤ ਸਿੰਘ ਹਰ ਸਮੇ ਕਰਤਾਰ ਸਿੰਘ ਸਰਾਭਾ ਦੀ ਫੋਟੋ ਆਪਣੀ ਜੇਬ ਵਿੱਚ ਰੱਖਿਆ ਕਰਦੇ ਸਨ , ਸੂਰਬੀਰ ਬਹਾਦਰ ਯੋਧੇ ਬਾਬਾ ਸੋਹਨ ਸਿੰਘ ਭਕਨਾ 1968  ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ , ਉਨ੍ਹਾਂ ਦੀ ਜ਼ਿੰਦਗੀ ਭਰ ਦੀ ਘਾਲਣਾ ਨੂੰ ਅਸੀਂ ਸਲਾਮ ਕਰਦੇ ਹਾਂ ਜੀ , ਉਨ੍ਹਾਂ ਦੇ ਰਾਹਾਂ ਤੇ ਚੱਲਣ ਦਾ ਅਹਿਦ ਕਰਦੇ ਹਾਂ , ਸੰਘਰਸ਼ਾਂ ਬਿਨਾਂ ਕੋਈ ਚਾਰਾ ਨਹੀਂ ।