Mar 7, 2026

ਸਰੀ- ਸਰੀ ਵਿਚ 11 ਤੇ 12 ਫਰਵਰੀ ਨੂੰ ਵਾਪਰੇ ਦੋ ਸੜਕ ਹਾਦਸਿਆਂ ਵਿਚ ਦੋ ਔਰਤਾਂ ਦੀ ਮੌਤ ਹੋ ਗਈ। ਬੁੱਧਵਾਰ ਨੂੰ 11 ਫਰਵਰੀ ਨੂੰ  ਸਰੀ ਦੇ 102 ਐਵਨਿਊ ਦੇ 13800 ਬਲਾਕ ਵਿਚ ਹੋਈ ਇੱਕ ਘਾਤਕ ਟੱਕਰ ਤੋਂ ਬਾਅਦ ਇੱਕ 81 ਸਾਲਾ ਔਰਤ ਦੀ ਮੌਤ ਹੋ ਗਈ।

ਪੁਲਿਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਡਰਾਈਵਰ ਮੌਕੇ ‘ਤੇ ਹਾਜ਼ਰ ਰਿਹਾ ਅਤੇ ਪੁਲਿਸ ਨਾਲ ਸਹਿਯੋਗ ਕਰ ਰਿਹਾ ਹੈ। ਪੁਲਿਸ ਨੂੰ ਇਹ ਨਹੀਂ ਜਾਪਦਾ ਕਿ ਤੇਜ ਗਤੀ ਜਾਂ ਡਰਾਈਵਰ ਦੀ ਕੋਈ ਗਲਤੀ ਹਾਦਸੇ ਦਾ ਕਾਰਣ ਬਣੀ।

ਉਸ ਉਪਰੰਤ ਸਰੀ ਦੇ ਵ੍ਹੇਲੀ ਇਲਾਕੇ ਵਿੱਚ 12 ਫਰਵਰੀ ਨੂੰ ਵੀਰਵਾਰ ਸਵੇਰੇ ਇੱਕ ਵਾਹਨ ਨਾਲ ਟਕਰਾਉਣ ਤੋਂ ਬਾਅਦ ਇੱਕ 45 ਸਾਲਾ ਔਰਤ ਦੀ ਮੌਤ ਹੋ ਗਈ । ਪੁਲਿਸ ਨੇ ਸਵੇਰੇ 7:33 ਵਜੇ ਦੇ ਕਰੀਬ ਇੱਕ ਕਾਲ ਦਾ ਜਵਾਬ ਦਿੱਤਾ ਕਿ ਇੱਕ ਪੈਦਲ ਯਾਤਰੀ ਨੂੰ 132 ਸਟਰੀਟ ਦੇ 10400-ਬਲਾਕ ਵਿੱਚ ਇੱਕ ਵਾਹਨ ਨਾਲ ਟੱਕਰ ਮਾਰ ਦਿੱਤੀ ਗਈ ਸੀ। “ਜਾਨ ਬਚਾਉਣ ਦੇ ਉਪਾਵਾਂ ਦੇ ਬਾਵਜੂਦ, ਪੈਦਲ ਯਾਤਰੀ, ਇੱਕ 45 ਸਾਲਾ ਔਰਤ, ਸੱਟਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।

ਪੁਲਿਸ ਨੇ ਕਿਹਾ ਕਿ ਡਰਾਈਵਰ ਮੌਕੇ ‘ਤੇ ਹਾਜ਼ਰ ਰਿਹਾ ਅਤੇ ਜਾਂਚਕਰਤਾਵਾਂ ਨਾਲ ਸਹਿਯੋਗ ਕਰ ਰਿਹਾ ਹੈ।

Leave a Reply

Your email address will not be published. Required fields are marked *