ਜਲੰਧਰ ( ਦੇ ਪ੍ਰ ਬਿ)- ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਐਮ ਐਲ ਏ ਸ ਪ੍ਰਗਟ ਸਿੰਘ ਵਲੋਂ ਪੰਜਾਬ ਦੌਰੇ ਤੇ ਆਏ ਕੈਨੇਡੀਅਨ ਐਮ ਪੀਜ਼ ਦੇ ਇਕ ਵਫਦ ਦਾ ਬੀਤੀ ਰਾਤ ਜਲੰਧਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵਿਧਾਇਕ ਸ ਹਰਦੇਵ ਸਿੰਘ ਲਾਡੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਕਾਂਗਰਸੀ ਆਗੂ ਡਾ ਨਵਜੋਤ ਦਾਹੀਆ, ਸਰਬਦਿਆਲ ਸਿੰਘ ਤੇ ਹੋਰ ਸ਼ਾਮਿਲ ਸਨ। ਸ ਪਰਗਟ ਸਿੰਘ ਵਲੋਂ ਕੈਨੇਡੀਅਨ ਐਮ ਪੀਜ਼ ਸ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ ਅਤੇ ਐਮ ਪੀ ਦਲਵਿੰਦਰ ਸਿੰਘ ਗਿੱਲ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਕੈਲਗਰੀ ਤੋਂ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ, ਜਸ਼ਨਪ੍ਰੀਤ ਸਿੰਘ ਰੰਧਾਵਾ, ਹੁਨਰਪ੍ਰੀਤ ਸਿੰਘ ਸਹੋਤਾ ਤੇ ਹੋਰ ਹਾਜ਼ਰ ਸਨ।
ਇਸ ਮੌਕੇ ਕੈਨੇਡੀਅਨ ਐਮ ਪੀਜ਼ ਨਾਲ ਪੰਜਾਬ ਅਤੇ ਕੈਨੇਡੀਅਨ ਸਿਆਸਤ ਦੇ ਨਾਲ ਮੌਜੂਦਾ ਕੌਮਾਂਤਰੀ ਮੁੱਦਿਆਂ ਅਤੇ ਇਮੀਗ੍ਰੇਸ਼ਨ ਕਨੁੂੰਨਾਂ ਵਿਚ ਸਖਤਾਈ ਕਾਰਣ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਖੁੱਲਕੇ ਵਿਚਾਰਾਂ ਹੋਈਆਂ। ਬਾਦ ਵਿਚ ਆਏ ਮਹਿਮਾਨਾਂ ਨਾਲ ਇਕ ਯਾਦਗਾਰੀ ਤਸਵੀਰ ਕਰਵਾਈ ਗਈ।




