Mar 7, 2026

ਐਮ ਪੀ ਟਿਮ ਉਪਲ, ਐਮ ਪੀ ਜਸਰਾਜ ਸਿੰਘ ਹੱਲਣ ਤੇ ਐਮ ਪੀ ਅਮਨਪ੍ਰੀਤ ਸਿੰਘ ਗਿੱਲ ਦਾ ਮਲਸੀਆਂ ਵਿਚ ਭਰਵਾਂ ਸਵਾਗਤ-

ਜਲੰਧਰ ( ਦੇ ਪ੍ਰ ਬਿ)- ਬੀਤੀ ਸ਼ਾਮ ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਸ ਹਰਦੇਵ ਸਿੰਘ ਲਾਡੀ ਵਲੋਂ  ਪੰਜਾਬ ਦੌਰੇ ਤੇ ਆਏ ਕੈਨੇਡੀਅਨ ਐਮ ਪੀਜ਼ ਦੇ ਇਕ ਵਫਦ ਦਾ ਮਲਸੀਆਂ ਵਿਖੇ ਆਯੋਜਿਤ ਖਾਣੇ ਦੀ ਦਾਅਵਤ ਅਤੇ ਪਰਿਵਾਰਕ ਸਮਾਗਮ ਦੌਰਾਨ ਭਰਵਾਂ  ਸਵਾਗਤ ਕੀਤਾ ਗਿਆ। ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ ਅਤੇ ਐਡਮਿੰਟਨ ਤੋਂ ਐਮ ਪੀ ਤੇ ਕੰਸਰਵੇਟਿਵ ਪਾਰਟੀ ਦੇ ਕੈਨੇਡੀਅਨ ਸੰਸਦ ਵਿਚ ਡਿਪਟੀ ਲੀਡਰ ਟਿਮ ਉਪਲ ਦਾ ਸਵਾਗਤ ਕਰਨ ਸਮੇਂ ਸ ਲਾਡੀ ਨਾਲ ਜਲੰਧਰ ਕੈਂਟ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਸ ਪਰਗਟ ਸਿੰਘ, ਕਪੂਰਥਲਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਸ ਗੁਰਜੀਤ ਸਿੰਘ ਰਾਣਾ, ਨਕੋਦਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਡਾ ਨਵਜੋਤ ਸਿੰਘ ਦਾਹੀਆ, ਸ ਅਜਮੇਰ ਸਿੰਘ ਮਲਸੀਹਾਂ ਤੇ ਖਹਿਰਾ ਪਰਿਵਾਰ ਦੇ ਹੋਰ ਮੈਂਬਰ ਹਾਜ਼ਰ ਸਨ।

ਇਸ ਮੌਕੇ ਕੈਨੇਡੀਅਨ ਐਮ ਪੀਜ ਦੇ ਨਾਲ ਕੈਲਗਰੀ ਤੋਂ ਬਿਜਨਸਮੈਨ ਗੁਰਜਿੰਦਰ ਸਿੰਘ ਗਿੱਲ, ਅੰਮ੍ਰਿਤ ਹੇਅਰ, ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਕੈਨੇਡਾ, ਗੁਰਮੀਤ ਸਿੰਘ ਦਿਓ ਏ ਵੰਨ ਟਰੱਸ ਸਰੀ, ਸੁਖਵਿੰਦਰ ਸਿੰਘ ਸਮਰਾ ਨਵਰਾਜ ਸਵੀਟਸ ਸਰੀ,  ਮਨਜੀਤ ਸਿੰਘ ਸੰਘੇੜਾ, ਹਰਵਿੰਦਰ ਸਿੰਘ ਸਮਰਾ, ਕੁਲਦੀਪ ਸਿੰਘ ਲੇਹਲ ਤੇ ਹੋਰ ਹਾਜ਼ਰ ਸਨ।

ਇਸ ਮੌਕੇ ਕੈਨੇਡੀਅਨ ਐਮ ਪੀਜ਼ ਨਾਲ ਉਹਨਾਂ ਦੇ ਪੰਜਾਬ ਦੌਰੇ ਬਾਰੇ ਗੱਲਬਾਤ ਤੋਂ ਇਲਾਵਾ ਪੰਜਾਬ ਅਤੇ ਕੈਨੇਡੀਅਨ ਸਿਆਸਤ ਦੇ ਨਾਲ ਮੌਜੂਦਾ ਕੌਮਾਂਤਰੀ ਮੁੱਦਿਆਂ ਅਤੇ ਇਮੀਗ੍ਰੇਸ਼ਨ ਕਨੁੂੰਨਾਂ ਵਿਚ ਸਖਤਾਈ ਕਾਰਣ ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਖੁੱਲਕੇ ਵਿਚਾਰਾਂ ਹੋਈਆਂ। ਵਿਧਾਇਕ ਸ ਲਾਡੀ ਨੇ ਆਏ ਮਹਿਮਾਨਾਂ ਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਤਸਵੀਰਾਂ ਕਰਵਾਈਆਂ।

Leave a Reply

Your email address will not be published. Required fields are marked *