ਹੁਸ਼ਿਆਰਪੁਰ ( ਦੇ ਪ੍ਰ ਬਿ)- ਬੀਤੇ ਦਿਨ ਕੈੇਨੇਡੀਅਨ ਐਮ ਪੀਜ ਦੇ ਵਫਦ ਵਲੋਂ ਹੁਸ਼ਿਆਰਪੁਰ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਟਰੈਕਟਰ ਕੰਪਨੀ ਸੋਨਾਲੀਕਾ ਦੇ ਹੈਡਕੁਆਰਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਐਮ ਪੀ ਜਸਰਾਜ ਸਿੰਘ ਹੱਲਣ, ਐਮ ਪੀ ਅਮਨਪ੍ਰੀਤ ਸਿੰਘ ਗਿੱਲ, ਐਮ ਪੀ ਦਲਵਿੰਦਰ ਸਿੰਘ ਗਿੱਲ ਦੇ ਨਾਲ ਉਘੇ ਬਿਜਨਸਮੈਨ ਅਮਰਪ੍ਰੀਤ ਸਿੰਘ ਬੈਂਸ, ਅੰਮ੍ਰਿਤ ਹੇਅਰ ਦਾ ਸੋਨਾਲੀਕਾ ਦੀ ਮੈਨਜਮੈਂਟ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਨੂੰ ਸੋਨਾਲੀਕਾ ਟਰੈਕਟਰ ਅਤੇ ਟਰੈਕਟਰ ਪਾਰਟਸ ਦੇ ਮੈਨੂਫੈਕਚਰਿੰਗ ਯੂਨਿਟ ਦੀ ਵਿਜਟ ਵੀ ਕਰਵਾਈ ਗਈ। ਇਸ ਮੌਕੇ ਬੋਰਡ ਰੂਮ ਵਿਚ ਸੋਨਾਲੀਕਾ ਮੈਨਜਮੈਂਟ ਵਲੋਂ ਸ੍ਰੀ ਅੰਮ੍ਰਿਤ ਸਾਗਰ ਮਿੱਤਲ, ਅਕਸ਼ੈ ਸੰਗਵਾਨ ਅਤੇ ਰਾਜੀਵ ਮਾਕੋਲ ਵਲੋਂ ਕੈਨੇਡੀਅਨ ਐਮ ਪੀਜ਼ ਤੇ ਵਫਦ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੋਨਾਲੀਕਾ ਟਰੈਕਟਰ ਕੰਪਨੀ ਇੰਡੀਆ ਦੀ ਨੰਬਰ ਇਕ ਟਰੈਕਟਰ ਨਿਰਮਾਤਾ ਕੰਪਨੀ ਹੈ ਜਿਸਦੇ ਟਰੈਕਟਰ ਭਾਰਤ ਤੋਂ ਇਲਾਵਾ ਦੁਨੀਆ ਦੇ 150 ਮੁਲਕਾਂ ਵਿਚ ਨਿਰਯਾਤ ਕੀਤੇ ਜਾਂਦੇ ਹਨ।





