Mar 6, 2026

ਵੈਨਕੂਵਰ, 3 ਮਾਰਚ (ਹਰਦਮ ਮਾਨ, ਮਲਕੀਤ ਸਿੰਘ, ਮਾਂਗਟ ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ  ਵਿੱਚ ਪਿਛਲੇ 70 ਤੋਂ ਵੱਧ ਸਮੇਂ ਤੋਂ ਚੱਲ ਰਹੀ ਘੜੀਆਂ ਨੂੰ ਹਰ ਸਾਲ ਬਸੰਤ ਅਤੇ ਪਤਝੜ ਦੇ ਮੌਸਮ ਵਿੱਚ ਇੱਕ ਘੰਟਾ ਅੱਗੇ-ਪਿੱਛੇ ਕਰਨ ਦੀ ਪਰੰਪਰਾ ਹੁਣ ਖਤਮ ਹੋਣ ਜਾ ਰਹੀ ਹੈ। ਇਸ ਐਤਵਾਰ ਤੋਂ ਬਾਅਦ ਇਹ ਰਵਾਇਤ ਇਤਿਹਾਸ ਬਣ ਜਾਵੇਗੀ ਅਤੇ ਸੂਬਾ ਸਾਲ ਭਰ ਲਈ ਇੱਕੋ ਸਮਾਂ ਪ੍ਰਣਾਲੀ ਅਪਣਾਏਗਾ।

ਸੂਬੇ ਦੇ ਵੱਡੇ ਹਿੱਸੇ ਵਿੱਚ ਦਹਾਕਿਆਂ ਤੋਂ ਲੋਕ ਦਿਨ ਦੀ ਵਧੀਕ ਰੌਸ਼ਨੀ ਦੇ ਲਾਭ ਲਈ ਬਸੰਤ ਵਿੱਚ ਘੜੀਆਂ ਇੱਕ ਘੰਟਾ ਅੱਗੇ ਕਰਦੇ ਅਤੇ ਪਤਝੜ ਵਿੱਚ ਇੱਕ ਘੰਟਾ ਪਿੱਛੇ ਕਰਦੇ ਆ ਰਹੇ ਸਨ। ਪਰ ਹੁਣ ਸਰਕਾਰ ਨੇ ਇਹ ਦੋਹਰਾ ਬਦਲਾਅ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਇਸ ਸਬੰਧੀ 1993 ਚ ਸੁਬਾਈ  ਸਰਕਾਰ ਵੱਲੋਂ ਕਰਵਾਈ ਇੱਕ ਰਾਇਸ਼ਮਾਰੀ ਮੁਤਾਬਕ ਬਹੁ ਗਿਣਤੀ  ਲੋਕਾਂ  ਨੇ ਸਾਲ ਭਰ ਇੱਕੋ ਸਮਾਂ ਰੱਖਣ ਦੇ ਹੱਕ ਵਿੱਚ ਰਾਏ ਦਿੱਤੀ ਸੀ। ਕਈ ਵਪਾਰਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਦਾ ਮੰਨਣਾ ਸੀ ਕਿ ਵਾਰ-ਵਾਰ ਸਮਾਂ ਬਦਲਣ ਨਾਲ ਰੋਜਾਨਾ ਦੇ ਰਝੇਵਿਆ , ਸਿਹਤ ਅਤੇ ਕਾਰੋਬਾਰ ’ਤੇ ਅਸਰ ਪੈਂਦਾ ਹੈ।

ਸਮਾਂ ਬਦਲਾਅ ਦੀ ਇਹ ਪਰੰਪਰਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਤੇ ਉਸ ਤੋਂ ਬਾਅਦ ਉੱਤਰੀ ਅਮਰੀਕਾ ਦੇ ਕਈ ਖਿੱਤਿਆਂ ਵਿੱਚ ਸ਼ੁਰੂ ਹੋਈ ਸੀ। ਮਕਸਦ ਬਿਜਲੀ ਦੀ ਬਚਤ ਅਤੇ ਦਿਨ ਦੀ ਰੌਸ਼ਨੀ ਦਾ ਵੱਧ ਤੋਂ ਵੱਧ ਲਾਭ ਲੈਣਾ ਸੀ। ਹਾਲਾਂਕਿ ਸਮੇਂ ਦੇ ਨਾਲ ਇਸ ਦੀ ਲੋੜ ਅਤੇ ਪ੍ਰਭਾਵਸ਼ੀਲਤਾ ’ਤੇ ਸਵਾਲ ਉੱਠਦੇ ਰਹੇ।

ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਸਮਾਂ ਬਦਲਣ ਦੀ ਇਹ ਦੂਰੀ ਰਵਾਇਤ ਖਤਮ ਕਰਕੇ ਸਾਲ ਭਰ ਲਈ ਪ੍ਰਸ਼ਾਂਤ ਸਮਾਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਘੜੀਆਂ ਸੈੱਟ ਕਰਨ ਦੀ ਝੰਝਟ ਤੋਂ ਮੁਕਤੀ ਮਿਲੇਗੀ।

Leave a Reply

Your email address will not be published. Required fields are marked *