ਫਾਈਨਲ ਮੁਕਾਬਲੇ ਵਿੱਚ ਕੁਰਕਸ਼ੇਤਰ ਦੀ ਟੀਮ ਰਹੀ ਜੇਤੂ-ਜੇਤੂ ਤੇ ਉੱਪ ਜੇਤੂ ਟੀਮਾਂ ਨੂੰ ਦਿੱਤੀ ਕ੍ਰਮਵਾਰ 1 ਲੱਖ ਅਤੇ 75 ਹਜ਼ਾਰ ਰੁਪਏ ਦੀ ਨਗਦ ਰਾਸ਼ੀ-
ਬਜੁਰਗਾਂ ਤੇ ਲੜਕਿਆਂ ਦੀਆਂ ਦੌੜਾਂ ਰਹੀਆਂ ਖਿੱਚ ਦਾ ਕੇਂਦਰ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਮਾਰਚ-ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵਲੋਂ ਐਨਆਰਆਈ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਕਰਵਾਇਆ ਗਿਆ ਪੰਜਵਾ ਤਿੰਨ ਰੋਜ਼ਾ ਆਲ ਓਪਨ ਹਾਕੀ ਟੂਰਨਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾਪੂਰਕ ਸੰਪੰਨ ਹੋਇਆ।ਇਸ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਅਤੇ ਬਾਹਰੀ ਸੂਬਿਆਂ ਦੀਆਂ ਨਾਮਵਰ 16 ਟੀਮਾਂ ਨੇ ਭਾਗ ਲਿਆ।ਇੰਨ੍ਹਾਂ ਮੁਕਾਬਲਿਆਂ ਦੌਰਾਨ ਬੁਤਾਲਾ, ਕੁਰੂਕਸ਼ੇਤਰ,ਗੁਰਦਾਸਪੁਰ ਤੇ ਸ਼ਾਹਬਾਦ ਮਾਰਕੰਡਾ ਦੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਪੁੱਜੀਆਂ ਜਦਕਿ ਫਾਈਨਲ ਮੁਕਾਬਲਾ ਕੁਰਕਸ਼ੇਤਰ ਤੇ ਗੁਰਦਾਸਪੁਰ ਦੀਆਂ ਟੀਮਾਂ ਦਰਮਿਆਨ ਹੋਇਆ।ਜਿਸ ਵਿੱਚੋਂ ਕੁਰਕਸ਼ੇਤਰ ਦੀ ਟੀਮ ਜਿੱਤ ਹਾਸਲ ਕਰਦੇ ਹੋਏ ਪਹਿਲੇ ਸਥਾਨ ‘ਤੇ ਰਹੀ।ਪਹਿਲੇ ਨੰਬਰ ‘ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਰੁਪਏ ਨਗਦ ਇਨਾਮ,ਚੈਂਪੀਅਨਸ਼ਿਨ ਟਰਾਫੀ ਦੇ ਨਾਲ 16 ਹੋਰ ਟਰਾਫੀਆਂ ਦਿੱਤੀਆਂ ਗਈਆ। ਜਦਕਿ ਉੱਪ ਜੇਤੂ ਰਹੀ ਟੀਮ ਨੂੰ 75 ਹਜਾਰ ਰੁਪਏ ਨਗਦ,ਕੱਪ ਤੇ 16 ਟਰਾਫੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸੈਮੀਫਾਈਨਲ ਦੀਆਂ ਦੋਵਾਂ ਟੀਮਾਂ ਨੂੰ 31-31 ਹਜਾਰ ਰੁਪਏ ਨਗਦ 16-16 ਟਰਾਫੀਆਂ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।ਕੁਆਟਰ ਫਾਈਨਲ ਦੀਆਂ ਚਾਰ ਟੀਮਾਂ ਨੂੰ 11-11 ਹਜਾਰ ਰੁਪਏ ਅਤੇ ਬਾਕੀ ਅੱਠ ਟੀਮਾਂ ਨੂੰ 61-61 ਸੌ ਰੁਪਏ ਨਗਦ ਦਿੱਤੇ ਗਏ।ਇਸ ਮੌਕੇ ਬਜੁਰਗਾਂ ਤੇ ਲੜਕਿਆਂ ਦੀਆਂ ਕਰਵਾਈਆਂ ਗਈਆਂ ਦੌੜਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਪੀਏ ਹਰਕੀਰਤ ਸਿੰਘ ਕਰਨ,ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਅਵਤਾਰ ਸਿੰਘ ਬਿੱਲਾ ਸ਼ੇਰੋਂ ਸਰਪੰਚ ਤੇ ਮੈਂਬਰ ਜਿਲ੍ਹਾ ਪ੍ਰੀਸ਼ਦ,ਜਗਜੀਤ ਸਿੰਘ ਜੱਗੀ ਪ੍ਰਧਾਨ ਯੂਥ ਅਕਾਲੀ ਦਲ ਤਰਨਤਾਰਨ,ਸਰਪੰਚ ਕੇਵਲ ਕ੍ਰਿਸ਼ਨ ਚੋਹਲਾ ਸਾਹਿਬ,ਚੇਅਰਮੈਨ ਸ਼ੇਰ ਸਿੰਘ ਝੰਡੇਰ,ਵੱਸਣ ਸਿੰਘ ਹਾਂਗਕਾਂਗ,ਅਤੇ ਸੱਚਦੇਵ ਸਿੰਘ ਪੰਨੂੰ
ਵਲੋਂ ਕੀਤੀ ਗਈ।ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਬਾਹਰੋਂ ਆਏ ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।ਇਸ ਤਿੰਨ ਰੋਜ਼ਾ ਟੂਰਨਾਮੈਂਟ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਜੱਗਾ ਪੰਜਾਬ ਪੁਲਿਸ,ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ,ਪ੍ਰਵੀਨ ਕੁਮਾਰ,ਜਸਵਿੰਦਰ ਸਿੰਘ ਰੋਮੀ,ਰਵੀਪਾਲ ਸਿੰਘ,ਗੁਰਚਰਨ ਸਿੰਘ ਚਰਨਾ,ਬਲਜਿੰਦਰ ਸਿੰਘ ਸੋਨੂੰ,ਰਣਦੀਪ ਸਿੰਘ ਦੀਪੂ,ਕੰਵਲਜੀਤ ਸਿੰਘ ਕੰਵਲ,ਜਸਕਰਨ ਸਿੰਘ ਜਿੰਮੀ,ਇੰਸਪੈਕਟਰ ਬਲਜੀਤ ਸਿੰਘ,ਸਰਬਜੀਤ ਸਿੰਘ ਰਾਜਾ,ਡਾਕਟਰ ਰਣਜੋਧ ਸਿੰਘ,ਮਾਸਟਰ ਦਲਬੀਰ ਸਿੰਘ,ਸੂਬੇਦਾਰ ਦਇਆ ਸਿੰਘ,ਜੱਗੀ ਪਹਿਲਵਾਨ ਯੂਐਸਏ,ਸੋਨੂੰ ਟੇਲਰ,ਕੋਚ ਰਣਜੀਤ ਸਿੰਘ ਹੈਪੀ,ਪ੍ਰਿੰਸੀਪਲ ਕਸ਼ਮੀਰ ਸਿੰਘ,ਹਰਜਿੰਦਰ ਸਿੰਘ ਲੱਕੀ,ਅਮਰੀਕ ਸਿੰਘ ਮੀਕੀ,ਕੋਚ ਰਜਿੰਦਰ ਹੰਸ,ਬਹਾਦਰ ਸਿੰਘ,ਸੂਰਜ ਪ੍ਰਤਾਪ ਸਿੰਘ,ਜਗਜੀਤ ਸਿੰਘ ਹਾਂਗਕਾਂਗ,ਨੀਰਜ ਕੁਮਾਰ,ਗੌਰਵ,ਸੁਖਵਿੰਦਰ ਸਿੰਘ ਗੋਰਾ ਬ੍ਰਹਮਪੁਰਾ,ਸਿੰਮਾ ਦੋਜੀ,ਬਲਕਾਰ ਸਿੰਘ ਢਿੱਲੋਂ,ਲਖਮੀਰ ਸਿੰਘ ਸੰਧੂ ਟੈਂਟ ਹਾਊਸ ਵਾਲੇ,ਜਗਜੀਤ ਸਿੰਘ ਡੀਪੀ,ਬਿੱਟੂ ਨਈਅਰ ਨੇ ਆਪਣਾ ਖਾਸ ਸਹਿਯੋਗ ਦਿੱਤਾ।


