Mar 6, 2026

ਅੰਮ੍ਰਿਤਸਰ- ਬੀਤੇ ਦਿਨੀਂ ਸ ਗੁਰਮੁੱਖ ਸਿੰਘ ਰੰਧਾਵਾ ਦੀ ਬੇਟੀ ਕੋਮਲਪ੍ਰੀਤ ਕੌਰ ਦਾ ਸ਼ੁਭ ਵਿਆਹ ਸ ਲਖਬੀਰ ਸਿੰਘ ਸਿੱਧੂ ਦੇ ਸਪੁੱਤਰ ਕਾਕਾ ਮਨਮਹਿਕ ਸਿੰਘ ਨਾਲ ਪੂਰਨ ਗੁਰਮਰਿਯਾਦਾ ਮੁਤਾਬਿਕ ਹੋਇਆ। ਇਸ ਮੌਕੇ ਲੜਕੀ ਦੇ ਚਾਚਾ ਜੀ ਸਰੀ ਨਿਵਾਸੀ ਤੇ ਉਘੇ ਲੇਖਕ ਪਲਵਿੰਦਰ ਸਿੰਘ ਰੰਧਾਵਾ , ਅੰਮ੍ਰਿਤਸਰ ਤੋਂ ਐਮ ਪੀ ਸ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ,ਸਾਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਬਲਜੀਤ ਸਿੰਘ ਜਲਾਲ ਉਸਮਾਂ , ਜਸਕਰਨ ਸਿੰਘ ਆਸਟਰੇਲੀਆ ,ਮਨਦੀਪ ਸਿੰਘ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ,ਅਮਰੀਕ ਸਿੰਘ ਬੁੱਟਰ ਰਾਣਾ ਸ਼ੂਗਰ , ਕਸ਼ਮੀਰ ਸਿੰਘ ਸਾਬਕਾ ਸਰਪੰਚ ਸੁਕਾਲਾਂ,ਸਰਦੂਲ ਸਿੰਘ ਸਕਾਲਾ, ਹਰਪ੍ਰੀਤ ਸਿੰਘ ਸਕਾਲਾ, ਸੰਦੀਪ ਏ ਆਰ , ਸਾਬਕਾ ਸਰਪੰਚ ਸੰਤੋਖ ਸਿੰਘ ਖੱਬੇ ਰਾਜਪੂਤਾਂ,ਚੇਅਰਮੈਨ ਗੁਰਵਿੰਦਰ ਸਿੰਘ, ਸੈਕਟਰੀ ਬਿਕਰਮਜੀਤ ਸਿੰਘ,ਸ਼ਲਿੰਦਰ ਰਾਜਨ , ਸਾਬਕਾ ਸਰਪੰਚ ਰਜਿੰਦਰ ਸਿੰਘ ਉਦੋਨੰਗਲ , ਹਰਭੁਪਿੰਦਰ ਸਿੰਘ ਕਨੇਡਾ,ਮਨਰੂਬਲ ਸਿੰਘ ਕਨੇਡਾ , ਤੇਜਵਿੰਦਰ ਸਿੰਘ ਕਨੇਡਾ, ਬਲਜੋਤ ਸਿੰਘ ਕਨੇਡਾ, ਰਾਜਦੀਪ ਸਿੰਘ ਰੰਧਾਵਾ ਕਨੋਡਾ , ਸੁੱਖ ਰੰਧਾਵਾ ਤੇ ਹੋਰ ਕਈ ਸ਼ਖਸੀਅਤਾਂ ਨੇ ਸ਼ਾਮਿਲ ਹੋਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।

 

Leave a Reply

Your email address will not be published. Required fields are marked *