ਛੇਹਰਟਾ 13 ਮਾਰਚ (ਤਾਜ ਰੰਧਾਵਾ) -ਬਾਬਾ ਬੁੱਢਾ ਵੰਸ਼ਜ ਬਾਬਾ ਸਹਾਰੀ ਗੁਰੂ ਕਾ ਹਾਲੀ ਰੰਧਾਵਾ ਸੰਪਰਦਾ ਦੇ ਮੁੱਖੀ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ ਵਲੋਂ ਆਪਣੇ ਗ੍ਰਹਿ ਐਨ ਆਰ ਆਈ ਭਵਨ, ਸੰਨ੍ਹ ਸਾਹਿਬ ਰੋਡ ਛੇਹਰਟਾ ਵਿਖੇ ਗੱਤਕੇ ਦੇ ਉਸਤਾਦ ਡਾ: ਪ੍ਰਦੁਮਣ ਸਿੰਘ ਕਾਹਲੋਂ ਸਾਬਕਾਂ ਹੈਡ ਹੌਰਟੀਕਲ ਵਿਭਾਗ ਕਮ ਡੀਨ ਪੋਸਟ ਗ੍ਰੈਜੂਏਟ ਐਗਰੀਕਲਚਰ ਵਿਭਾਗ ਖਾਲਸਾ ਕਾਲਜ ਅੰਮ੍ਰਿਤਸਰ ਹਾਲ ਆਸਟ੍ਰੇਲੀਆ) ਤੇ ਡਾ: ਕਾਹਲੋ ਦੀ ਸੁਪੱਤਨੀ ਪ੍ਰਿੰ: ਗੁਰਬਚਨ ਕੌਰ ਕਾਹਲੋਂ (ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੁਮੈਨ ਅੰਮ੍ਰਿਤਸਰ) ਅਤੇ ਡਾ: ਕਾਹਲੋਂ ਦੀ ਭਤੀਜੀ (ਹਾਲ ਯੂਐਸਏ) ਦੇ ਆਉਣ ‘ਤੇ ਫੁਲਾਂ ਦੇ ਹਾਰ ਪਾਕੇ ਨਿੱਘਾ ਸੁਆਗਤ ਕੀਤਾ ਗਿਆ ਓਥੇ ਇਕ ਰਾਤ ਗ੍ਰਹਿ ਵਿਖੇ ਵਿਸ਼ਰਾਮ ਕਰਨ ਸਮੇਂ ਟਹਿਲ ਸੇਵਾ ਕਰਕੇ ਬਹੁਤ ਖੁਸ਼ੀ ਮਹਿਸੂਸ ਕੀਤੀ । ਗ੍ਰਹਿ ਤੋਂ ਵਾਪਸ ਜਾਣ ਸਮੇਂ ਉਸਤਾਦ ਡਾ: ਕਾਹਲੋਂ, ਪ੍ਰਿੰਸੀਪਲ ਕਾਹਲੋਂ ਅਤੇ ਭਤੀਜੀ ਨੂੰ ਗੁਰੂ ਘਰ ਬਖਸ਼ਿਸ਼ ਸਿਰੋਪਾਓ ਅਤੇ ਲੋਈ ਆਦਿ ਪਾਕੇ ਸਨਮਾਨਿਤ ਕਰਕੇ ਅਤਿਅੰਤ ਪ੍ਰਸੰਨਤਾ ਪ੍ਰਾਪਤ ਕੀਤੀ । ਇਥੇ ਇਹ ਵਰਨਣਯੋਗ ਹੈ ਕਿ ਡਾ: ਕਾਹਲੋਂ ਸਾਹਿਬ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਪੜਦਿਆਂ ਪ੍ਰੋ: ਬਾਬਾ ਰੰਧਾਵਾ ਨੂੰ ਦਿੱਤੀ ਗੱਤਕੇ ਦੀ ਟ੍ਰੇਨਿੰਗ ਸਦਕਾ ਪ੍ਰੋ: ਬਾਬਾ ਰੰਧਾਵਾ ਨੇ ਲਗਾਤਾਰ ਪੰਜ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਈ ਜਾਂਦੀ ਇੰਟਰ ਕਾਲਜ ਗੱਤਕਾ ਚੈਂਪੀਅਨਸ਼ਿਪ ਵਿੱਚ ਚੈਂਪੀਅਨ ਬਣਨ ਦਾ ਰਿਕਾਰਡ ਪੈਦਾ ਕੀਤਾ ਸੀ । ਐਮ ਏ ਪੰਜਾਬੀ ਦੇ ਆਖਰੀ ਸਾਲ 1982-83 ਦੌਰਾਨ ਹੀ ਉਸਤਾਦ ਜੀ ਦੇ ਅਸ਼ੀਰਵਾਦ ਸਦਕਾ ਪੰਜਾਬ ਤਲਵਾਰਬਾਜ਼ੀ ਟੀਮ ਦਾ ਕੈਪਟਨ ਬਣਕੇ ਲਖਨਊ ਵਿਖੇ ਨੈਸ਼ਨਲ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਨੈਸ਼ਨਲ ਚੈਂਪੀਅਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ । ਗੱਤਕੇ ਅਤੇ ਤਲਵਾਰਬਾਜ਼ੀ ਅਤੇ ਵਿਦਿਆ ਦੀ ਉੱਚ ਪ੍ਰਾਪਤੀਆਂ ਕਰਕੇ ਹੀ ਉਸਤਾਦ ਡਾ: ਕਾਹਲੋਂ ਅਤੇ ਓਸ ਸਮੇਂ ਦੇ ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਦੁਆਰਾ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਰਿਕਾਰਡ ਹੋਲਡਰ ਖਿਡਾਰੀਆਂ ਦੀ ਫੋਟੋ ਗੈਲਰੀ ਵਿੱਚ ਪ੍ਰੋ: ਬਾਬਾ ਰੰਧਾਵਾ ਦੀ ਵੱਡੇ ਅਕਾਰ ਦੀ ਫੋਟੋ ਸਥਾਪਿਤ ਕੀਤੀ ਗਈ ਹੈ ।
