Mar 15, 2026
ਅੰਮ੍ਰਿਤ ਪਵਾਰ—
ਰਾਖੀ ਹੁੰਦਲ ਉੱਚੀ ਲੰਬੀ ਪਿਆਰੀ ਨਾਰੀ ਹੈ ਜਿਸ ਨੂੰ ਰੱਬ ਨੇ ਮਿਠਾਸ ਭਰੀ ਆਵਾਜ਼ ਦਿੱਤੀ ਹੈ ਤੇ ਇਸ ਸਦਕਾ ਉਹ ਕਾਮਯਾਬ ਗਾਇਕਾ ਵੀ ਹੈ ਤੇ ਐਕਟ੍ਰੈਸ ਵੀ ਹੈ। ਅਮੀ ਵਿਰਕ ਸਮੇਤ ਕਈ ਨਾਮਵਰ ਸਟਾਰ ਲੋਕਾਂ ਨਾਲ ਐਕਟਿੰਗ ਕਰ ਚੁੱਕੀ ਰਾਖੀ ਹੁੰਦਲ ਨੂੰ ਭੂਸ਼ਨ ਮਦਾਨ ਦੀ ਫ਼ਿਲਮ”ਸੋਨੇ ਤੇ ਸੁਹਾਗਾ” ਮਿਲੀ ਹੈ ਤੇ ਇਸ ਫਿਲਮ ਵਿੱਚ ਰਾਖੀ ਹੁੰਦਲ ਨੂੰ ਵਧੀਆ ਕਿਰਦਾਰ ਮਿਲਣ ਦੇ ਨਾਲ ਇਸ ਫ਼ਿਲਮ ਵਿੱਚ ਓਸ ਨੇ ਪਿੱਠਵਰਤੀ ਗੀਤ ਵੀ ਗਾਇਆ ਹੈ। ਪੁੰਨਿਆ ਮਹਿਤਾ ਤੇ ਪਾਲੀ ਸੰਧੂ ਨਾਲ ਰਾਖੀ ਹੁੰਦਲ ਨੇ ਇਹ ਫ਼ਿਲਮ ਕੀਤੀ ਹੈ ਤੇ ਕਿਹਾ ਕਿ ਭੂਸ਼ਨ ਮਦਾਨ ਨੇ ਗੁੱਗੂ ਗਿੱਲ, ਯੋਗਰਾਜ ਸਿੰਘ, ਪਲਵਿੰਦਰ ਧਾਮੀ , ਦੀਪਕਾ ਸਿੰਘ ਨੂੰ ਸਟਾਰ ਬਣਾ ਛੱਡਿਆ ਤੇ ਰਾਖੀ ਹੁੰਦਲ ਦੇ ਫ਼ਿਲਮ ਕੈਰੀਅਰ ਲਈ ਭੂਸ਼ਨ ਮਦਾਨ ਦੀ ਇਹ ਫ਼ਿਲਮ “ਸੋਨੇ ਤੇ ਸੁਹਾਗਾ” ਆਪਣੇ ਨਾਮ ਅਨੁਕੂਲ ਸੋਨੇ ਤੇ ਸੁਹਾਗਾ ਹੋਏਗੀ।ਰਾਖੀ ਹੁੰਦਲ ਨੇ ਕਿਹਾ ਕਿ ਇਹ ਇੱਕ ਅਨੰਦ ਭਰੀ ਕਮੇਡੀ ਤੇ ਸੰਗੀਤ ਨਾਲ ਲਬਰੇਜ਼ ਫ਼ਿਲਮ ਹੋਊ।ਓਹ ਖੁਸ਼ ਹੈ ਕਿ ਪਲਵਿੰਦਰ ਧਾਮੀ ਜੀ ਨਾਲ ਵਿਚਰਨ ਦਾ ਮੌਕਾ ਓਸ ਨੂੰ ਦਿੱਤਾ ਹੈ ਨੌਜਵਾਨ ਨਿਰਦੇਸ਼ਕ ਲਵਲੀ ਸ਼ਰਮਾ ਓਸ ਅੰਦਰਲੀ ਅਦਾਕਾਰੀ ਨੂੰ ਬਾਖੂਬੀ ਪਰਦੇ ਤੇ ਪੇਸ਼ ਕਰਨਗੇ ਤੇ ਗੁਰਮੀਤ ਸਿੰਘ ਨੇ ਓਹਨਾਂ ਦੀ ਗਾਇਕੀ ਨੂੰ ਹੋਰ ਸੰਗੀਤਕ ਤੇ ਮਿਠਾਸ ਭਰੀ ਬਣਾ ਪੇਸ਼ ਕਰਨਾ ਹੈ ਤੇ ਰਾਖੀ ਹੁੰਦਲ ਜਲਦੀ ਹੀ ਲੋਕ ਪ੍ਰਿਅ ਗਾਇਕਾ ਤੇ ਅਭਿਨੇਤਰੀ ਹੋਏਗੀ।
ਸਭ ਦੀ ਕਿਸਮਤ ਚਮਕਾਉਂਦਾ ਸਟਾਰ_ਦਿਨੇਸ਼ ਔਲਖ
 ਦਿਨੇਸ਼ ਔਲਖ ਓਹ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਨਾਮ ਹੈ ਜਿਸ ਪਰਦੇ ਪਿੱਛੇ ਆਪਣੇ ਦਿਮਾਗ ਦੀ ਫਿਰਕੀ ਚਲਾ ਕਿ ਕਈ ਲੋਕ ਕਾਮਯਾਬ ਰਾਹ ਤੇ ਲਿਆ ਦਿੱਤੇ ਹਨ ।ਜੈਜ਼ੀ ਬੀ ਲਈ ਅਣਥੱਕ ਮਿਹਨਤ ਕਰਨ ਵਾਲੇ ਦਿਨੇਸ਼ ਔਲਖ ਦਾ ਸੰਘਰਸ਼ ਬਹੁਤ ਹੈ ਪਰ ਜੇਜੀ ਬੀ, ਸੁਖਸ਼ਿੰਦਰ ਸ਼ਿੰਦਾ ਦਾ ਸਹਿਯੋਗ ਤੇ ਫਿਰ ਸਪੀਡ ਰਿਕਾਰਡਜ਼ ਨਾਲ ਹਿੱਟ ਟਰੈਕ ਤੇ ਗਾਇਕ ਦੇਣ ਵਾਲੇ ਦਿਨੇਸ਼ ਔਲਖ ਨੇ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿੱਚ ਖਾਸ ਭੂਮਿਕਾ ਨਿਭਾਈ ਹੈ।ਦਿਨੇਸ਼ ਨੂੰ ਓਸ ਦੀ ਕਾਰਗੁਜ਼ਾਰੀ ਕਾਰਨ ਪੰਜਾਬ ਸਰਕਾਰ ਨੇ ਪੰਜਾਬ ਫ਼ਿਲਮ ਕਾਰਪੋਰੇਸ਼ਨ ਦਾ ਚੇਅਰਮੈਨ ਲਾਇਆ ਤੇ ਦਿਨੇਸ਼ ਦੇ ਸਹਿਯੋਗ ਸਦਕਾ ਅੱਜ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਪੰਜਾਬੀ ਫ਼ਿਲਮਾਂ ਤੇ ਵੈੱਬ ਫ਼ਿਲਮਾਂ ਲਈ ਸਬਸਿਡੀ ਤਿੰਨ ਕਰੋੜ ਦਿਵਾ ਦਿੱਤੀ ਹੈ।ਬਹੁਤ ਸਾਰੇ ਸਟਾਰ ਬਣਾਉਣ ਵਾਲੇ ਦਿਨੇਸ਼ ਔਲਖ ਨੂੰ ਕਿਸਮਤ ਨੇ ਸੁਪਰ ਸਟਾਰ ਬਣਾਇਆ ਹੈ ਤਾਂ ਸ਼੍ਰੀਮਤੀ ਦਿਨੇਸ਼ ਔਲਖ ਨੂੰ ਵਧਾਈ ਦੇਣੀ ਬਣਦੀ ਹੈ । ਇਸ ਤੇ ਦਿਨੇਸ਼ ਨੇ ਕਿਹਾ ਕਿ ਇਮਾਨ ਨਾਲ ਮਿਹਨਤ ਕੀਤੀ ਹੈ, ਸ਼ੋ ਦੇ ਪ੍ਰਬੰਧ, ਗੀਤਾਂ ਦੀ ਚੋਣ ਰਿਕਾਰਡਿੰਗ ਤੇ ਰਲੀਜ਼ ਤੇ ਫ਼ਿਲਮਾਂ ਦੇ ਸੈੱਟ ਅੱਪ ਤੇ ਇਸ ਮਿਹਨਤ ਦਾ ਨਤੀਜਾ ਪੰਜਾਬ ਸਰਕਾਰ ਨੇ ਮਿਹਨਤ ਦਾ ਇਵਜਾਨਾ ਦਿੱਤਾ ਤੇ ਚਾਹੁੰਦਾ ਹਾਂ ਕਿ ਪੰਜਾਬੀ ਫ਼ਿਲਮਾਂ ਦੀ ਹੁਣ ਹੈਲਪ ਹੋਣੀ ਹੈ ਤੇ ਇਹ ਸਾਊਥ ਦੇ ਬਰਾਬਰ ਦੀਆਂ ਬਣਨ।
 ਸਾਕਸ਼ੀ ਸ਼ਰਮਾ ਸਟਾਰ ਬਣੂੰ _ਦਮਨ ਮਜੀਠੀਆ-
 ਦਮਨ ਮਜੀਠੀਆ ਬਹੁਤ ਤੇਜ਼ੀ ਨਾਲ ਫ਼ਿਲਮ ਸਟਾਰ ਦਾ ਤਮਗਾ ਲੈਣ ਦੇ ਨਜ਼ਦੀਕ ਹਨ।ਇਹ ਓਹ ਸਟਾਰ ਨੇ ਜਿਹਨਾਂ ਤੇ ਜਵਾਨੀ ਵੇਲੇ ਪਾਕਸਤਾਨੀ ਹੀਰੋਇਨ ਨੀਲੀ ਮਿਹਰਬਾਨ ਸੀ।ਦਮਨ ਮਜੀਠੀਆ ਨੇ ਅਸਲੀ ਐਕਟਿੰਗ ਦੀ ਪਾਰੀ ਦੋ ਸਾਲ ਪਹਿਲੇ ਹੀ ਸ਼ੁਰੂ ਕੀਤੀ ਤੇ ਇੱਕ ਵੀਡੀਓ ਗੀਤ ਬਾਅਦ ਤੇਜ਼ੀ ਨਾਲ ਸ਼ੋਰਟ ਫ਼ਿਲਮਾਂ ਤੇ ਵੈੱਬ ਸੀਰੀਜ਼ ਕਰਦੇ ਅੱਜ ਓਹ ਵੱਡੇ ਫ਼ਿਲਮ ਸਟਾਰ ਲੋਕਾਂ ਨਾਲ ਫ਼ਿਲਮਾਂ ਕਰ ਰਹੇ ਹਨ।ਦਮਨ ਮਜੀਠੀਆ ਦੀ ਦਿੱਖ ਸ਼ਾਨਦਾਰ ਹੈ ਤੇ ਫੈਸ਼ਨ ਆਇਕਨ ਬਣ ਓਹ ਯੂ ਪੀ ਉਤਰਾਖੰਡ ਤੇ ਮੁੰਬਈ ਤੱਕ ਚਰਚਿਤ ਹਨ।ਸੁੰਦਰਤਾ ਮੁਕਾਬਲੇ ਤੇ ਰੈਂਪ ਵਾਕ ਕੋਈ ਸਾਨੀ ਨਹੀਂ ਦਮਨ ਮਜੀਠੀਆ ਦਾ ਤੇ ਹੁਣ ਓਹ ਹਿੰਦੀ ਫ਼ਿਲਮਾਂ ਤੱਕ ਪਹੁੰਚ ਰਹੇ ਹਨ।ਦਮਨ ਮਜੀਠੀਆ ਦੱਸਦੇ ਨੇ ਕਿ ਕੋਈ ਐਕਟਿੰਗ ਸ਼ੌਂਕ ਨਹੀਂ ਸੀ ਪਹਿਲੇ ਜੇਕਰ ਹੁੰਦਾ ਤਾਂ ਅੱਜ ਓਹ ਬਾਲੀਵੁੱਡ ਦੇ ਸੁਪਰ ਸਟਾਰ ਹੀਰੋ ਬਣੇ ਹੁੰਦੇ। ਹੁਣ ਜਾ ਕਿ ਓਹ ਇਸ ਪਾਸੇ ਆਏ ਨੇ ਤੇ ਆਉਂਦੇ ਹੀ ਕੰਮ ਤੇ ਕੰਮ।ਜਾਹਨਵੀ ਬਾਂਸਲ ਹੋਏ ਜਾਂ ਨਿਰਦੇਸ਼ਕ ਬੌਬੀ ਬਾਜਵਾ ਸਾਰੇ ਓਹਨਾਂ ਦੀ ਤਰੀਫ਼ ਕਰਦੇ ਹਨ।ਦਮਨ ਮਜੀਠੀਆ ਅੱਜ ਕਲ ਹੀਰੋਇਨ ਸਾਕਸ਼ੀ ਸ਼ਰਮਾ ਨਾਲ ਕੰਮ ਕਰ ਰਹੇ ਨੇ ਤੇ ਆਖਦੇ ਨੇ ਕਿ ਸਾਕਸ਼ੀ ਸ਼ਰਮਾ ਕੋਲ ਸੁੰਦਰਤਾ ਤੇ ਪ੍ਰਤਿਭਾ ਹੈ ਤੇ ਓਹ ਸਟਾਰ ਨਾਇਕਾ ਬਣੇਗੀ।ਸਾਕਸ਼ੀ ਸ਼ਰਮਾ ਨੇ ਵੀ ਕਿਹਾ ਕਿ ਦਮਨ ਮਜੀਠੀਆ ਹਰੇਕ ਕਿਰਦਾਰ ਦੇ ਫਿੱਟ ਨੇ ਤੇ ਕਦੇ ਕਦੇ ਓਹ ਮੈਨੂੰ ਦੱਖਣ ਫ਼ਿਲਮਜ਼ ਦੇ ਰਜਨੀਕਾਂਤ ਲੱਗਦੇ ਨੇ ਤੇ ਅਜੀਤ ਦੀ ਤਰਾਂ ਇਹ ਦਮਨ ਮਜੀਠੀਆ ਨਾਮ ਦਾ ਐਕਟਰ ਅੱਜ ਵੀ ਹੀਰੋ ਆ ਸਕਦਾ ਹੈ।ਦਮਨ ਮਜੀਠੀਆ ਨੂੰ ਐਡ ਫ਼ਿਲਮਾਂ ਵੀ ਮਿਲ ਰਹੀਆਂ ਹਨ ਤੇ ਓਹ ਸਾਲ ਦੇ ਵਿੱਚ ਸੁਪਰ ਸਟਾਰ ਬਣਨ ਦੀ ਸਮਰੱਥਾ ਰੱਖਦੇ ਹਨ।
 ਮੌਸਮ ਮੌਸਮ ਲਵਲੀ ਮੌਸਮ _ਅੰਜਲੀ ਤੇ ਰਮਨੀਤੂ 
 ਕਲਾਕਾਰ ਵੀ ਅਜ਼ੀਬ ਹੁੰਦੇ ਨੇ , ਸੋਸ਼ਲ ਮੀਡੀਆ ਤੇ ਇਰਾਨ ਯੁੱਧ ਨਾਲ ਯੂ ਏ ਈ ਦੀਆਂ ਖਬਰਾਂ ਚਲਦਿਆਂ ਖ਼ਤਰੇ ਦੀਆਂ ਮਾਡਲ ਅੰਜਲੀ ਬੇਪਰਵਾਹ ਹੈ।ਅੰਜਲੀ ਦੁਬਈ ਵਿੱਚ ਮਾਡਲਿੰਗ ਕਰਦੀ ਹੈ ਤੇ ਵੀਡੀਓ ਗਾਣੇ ਵੀ ਤੇ ਇਸ ਬਾਬਤ ਓਸ ਕਿਹਾ ਕਿ ਇਹ ਸਮਾਜਿਕ ਮੀਡੀਆ ਝੂਠ ਜਿਆਦਾ ਹੈ।ਦੁਬਈ ਓਹ ਕੰਮ ਕਰ ਰਹੀ ਹੈ, ਵਿਗਿਆਪਨ ਕਰਦੀ ਹੈ।ਸ਼ੋ ਤੇ ਰੀਲ ਸਭ ਚਲ ਰਿਹਾ ਹੈ।ਇਹ ਇੱਕ ਸ਼ਾਨਦਾਰ ਥਾਂ ਹੈ ਜਿੱਥੇ ਗਰਮ ਮੌਸਮ ਵਿੱਚ ਵੀ ਸੁੰਦਰਤਾ ਹੈ।ਅੰਜਲੀ ਆਖਦੀ ਹੈ ਹਾਂ ਪ੍ਰਾਥਨਾ ਕਰੋ ਕਿ ਦੁਨੀਆਂ ਵਿੱਚ ਸ਼ਾਂਤੀ ਰਹੇ।ਜਿੱਥੇ ਅੰਜਲੀ ਨੂੰ ਦੁਬਈ ਦਾ ਮੌਸਮ ਲਵਲੀ ਲੱਗਦਾ ਹੈ ਓਥੇ ਸਾਊਥ ਫ਼ਿਲਮ ਸਟਾਰ ਰਮਨੀਤੂ ਚੌਧਰੀ ਨੂੰ ਚੇਨਈ ਦਾ ਮੌਸਮ ਗੋਆ ਦੀ ਤਰਾਂ ਅੱਛਾ ਲੱਗਦਾ ਹੈ।ਰਮੁ ਓਸ ਦਾ ਨਿੱਕਾ ਨਾਮ ਹੈ ਤੇ ਰਮੁ ਆਖਦੀ ਹੈ ਕਿ ਓਹ ਬਿਕਨੀ ਪਹਿਨ ਤੈਰਾਕੀ ਕਰਨ ਨੂੰ ਆਪਣੀ ਮਸਤੀ ਵਾਲੀ ਆਦਤ ਗਿਣਦੀ ਹੈ।ਥੋੜੇ ਕੱਪੜੇ ਪਹਿਨ ਕਿ ਸੌਖ ਰਹਿੰਦੀ ਹੈ ਤੇ ਗਰਮੀਆਂ ਵਿੱਚ ਓਹ ਸਨ ਬਾਥ ਲੈਂਦੀ ਹੈ।ਇਹ ਸਨ ਬਾਥ ਇੰਡੀਆ ਦੀ ਹੈ ਵੱਖਰੀ ਹੈ ਤੇ ਇਸ ਉੱਪਰ ਗਰਮੀ ਦਾ ਅਸਰ ਨਹੀਂ ਹੈ।ਰਮੁ ਨੂੰ ਮੁੰਬਈ ਦਾ ਮੌਸਮ ਵੀ ਲਵਲੀ ਲੱਗਦਾ ਹੈ।ਲੋਕ ਆਖਦੇ ਨੇ ਐਡ ਫ਼ਿਲਮਾਂ ਤੇ ਮਾਡਲਿੰਗ ਰਮੁ ਨੂੰ ਬਹੁਤ ਜੱਚਦੀ ਹੈ।ਰਮੁ ਨੇ ਕਿਹਾ ਕਿ ਸ਼ੋਰਟ ਜਵਾਨੀ ਵੇਲੇ ਨਹੀਂ ਪਹਿਨੇ ਤਾਂ ਕਯਾ ਬੁਢਾਪੇ ਵਿੱਚ ਪਹਿਨ ਓਹ ਚਲੇਗੀ ।ਬਿੰਦਾਸ ਗਰਲ ਹੈ ਰਮਨੀਤੂ ਚੌਧਰੀ ਜਿਸ ਨੂੰ ਇਹ ਮੌਸਮ ਲਵਲੀ ਲੱਗ ਰਿਹਾ ਹੈ।
 ਬਰਾੜਾ ਵਿਖੇ ਸ਼ੂਟਿੰਗ ਜ਼ਾਰੀ ਫ਼ਿਲਮ _
 ਪਾਲੀਵੁੱਡ ਦੇ ਲੋਕ ਪ੍ਰਿਅ ਨਿਰਮਾਤਾ ਭੂਸ਼ਨ ਮਦਾਨ ਦੀ ਨਵੀਂ ਪੰਜਾਬੀ ਫ਼ਿਲਮ “ਸੋਨੇ ਤੇ ਸੁਹਾਗਾ” ਦੀ ਅੱਜ ਕਲ ਬਰਾੜਾ ਵਿਖੇ ਸ਼ੂਟਿੰਗ ਜ਼ਾਰੀ ਹੈ।ਅਮੀਰ ਤੇ ਗਰੀਬ ਵਿਚਕਾਰਲੀ ਸਥਿਤੀ ਤੇ ਅਧਾਰਿਤ ਇਹ ਇੱਕ ਮਨੋਰੰਜਕ ਫਿਲਮ ਹੋਏਗੀ ਜਿਸ ਵਿੱਚ ਹਾਸਿਆਂ ਦਾ ਪੂਰਾ ਇੰਤਜ਼ਾਮ ਹੈ ਤੇ ਗਾਣੇ ਇੱਕ ਤੋਂ ਵੱਧ ਇੱਕ ਸੁਣ ਅਨੰਦ ਲੈਣ ਵਾਲੇ ਪਾਏ ਗਏ ਹਨ।ਭੂਸ਼ਨ ਮਦਾਨ ਨੇ ਇਸ ਫਿਲਮ ਦਾ ਸਕ੍ਰੀਨ ਪਲੇ ਵੀ ਲਿਖਿਆ ਹੈ ਤਾਂ ਕਿ ਫ਼ਿਲਮ ਚੁਸਤ ਦਰੁਸਤ ਬਣੇ ਤੇ ਫ਼ਿਲਮ ਨੂੰ ਨੌਜਵਾਨ ਨਿਰਦੇਸ਼ਕ ਲਵਲੀ ਸ਼ਰਮਾ ਡਾਇਰੈਕਟ ਕਰ ਰਹੇ ਹਨ ਜਿਹਨਾਂ ਪਾਲੀਵੁੱਡ ਦੀਆਂ ਹਿੱਟ ਰਹੀਆਂ ਫਿਲਮਾਂ ਲਈ ਨਿਰਦੇਸ਼ਨ ਵਿਭਾਗ ਵਾਸਤੇ ਕੰਮ ਕੀਤਾ ਹੈ।ਫ਼ਿਲਮ ਵਿੱਚ ਪਾਲੀ ਸੰਧੂ ਤੇ ਪੁੰਨਿਆ ਮਹਿਤਾ ਦੀ ਜੋੜੀ ਦਰਸ਼ਕਾਂ ਦਾ ਦਿਲ ਲੁੱਟਣ ਆ ਰਹੀ ਹੈ ਤੇ ਫ਼ਿਲਮ ਦੇ ਸੰਵਾਦ ਹੈਰੀ ਖੰਨਾ ਨੇ ਲਿਖੇ ਹਨ ।ਹੀਰਾ ਗਰੁੱਪ ਯੂ ਕੇ ਦੇ ਪਲਵਿੰਦਰ ਧਾਮੀ ਤੇ ਸਾਦਿਕ ਨੇ ਫ਼ਿਲਮ ਲਈ ਗੀਤ ਲਿਖੇ ਹਨ ਤੇ ਸੰਗੀਤ ਗੁਰਮੀਤ ਸਿੰਘ ਦਾ ਹੈ।ਇਹ ਗੀਤ ਧਾਮੀ, ਰਾਖੀ ਹੁੰਦਲ ਤੇ ਰਜ਼ਾ ਹੀਰ ਨੇ ਗਾਏ ਹਨ।ਰਾਖੀ ਹੁੰਦਲ ਫ਼ਿਲਮ ਵਿੱਚ ਇੱਕ ਸ਼ਾਨਦਾਰ ਕਿਰਦਾਰ ਵੀ ਕਰ ਰਹੀ ਹੈ।ਐਂਜਲੀਨਾ ਰਾਜਪੂਤ ਵੀ ਇਸ ਫ਼ਿਲਮ ਵਿੱਚ ਹੈ।ਅੱਜ ਤੱਕ ਭੂਸ਼ਨ ਮਦਾਨ ਨੇ ਦਰਜ਼ਨ ਤੋਂ ਵੱਧ ਹਿੱਟ ਪੰਜਾਬੀ ਫ਼ਿਲਮਾਂ ਦਿੱਤੀਆਂ ਨੇ ਤੇ ਆਸ ਇਹੀ ਹੈ ਕਿ “ਸੋਨੇ ਤੇ ਸੁਹਾਗਾ” ਵੀ ਕਾਮਯਾਬ ਫਿਲਮਾਂ ਦੀ ਸ਼੍ਰੇਣੀ ਵਿੱਚ ਆਏਗੀ।ਅਜੇ ਆਰੀਆ ਇਸ ਫ਼ਿਲਮ ਦੇ ਡੀ ਓ ਪੀ ਹਨ।ਕੁਲਵੰਤ ਸਿੰਘ ਹਰਿਆਣਾ ਫ਼ਿਲਮ ਲਈ ਅਹਿਮ ਯੋਗਦਾਨ ਦੇ ਰਹੇ ਨੇ ਜਿਹੜੇ “ਬਦਲਾ ਜੱਟੀ ਦਾ” ਫ਼ਿਲਮ ਵੇਲੇ ਤੋਂ ਭੂਸ਼ਨ ਮਦਾਨ ਨਾਲ ਜੁੜੇ ਹੋਏ ਹਨ।
ਰਾਖੀ ਹੁੰਦਲ ਪ੍ਰਤਿਭਾਸ਼ਾਲੀ ਤੇ ਸਹਿਯੋਗੀ ਐਕਟ੍ਰੈਸ_ਭੂਸ਼ਨ ਮਦਾਨ 
ਰਾਖੀ ਹੁੰਦਲ ਪੰਜਾਬੀ ਫ਼ਿਲਮਾਂ ਦੀ ਲੋਕ ਪ੍ਰਿਅ ਅਭਿਨੇਤਰੀ ਹੈ ਤੇ ਪੰਜਾਬੀ ਗਾਇਕੀ ਵਿੱਚ ਓਸ ਦਾ ਪੂਰਾ ਨਾਮ ਹੈ।ਅੱਜ ਕਲ ਸੋਸ਼ਲ ਮੀਡੀਆ ਤੇ ਰਾਖੀ ਹੁੰਦਲ ਆਪਣੀ ਨਵੀਂ ਫ਼ਿਲਮ “ਸੋਨੇ ਤੇ ਸੁਹਾਗਾ” ਨੂੰ ਲੈ ਕਿ ਕਾਫ਼ੀ ਉਤਸ਼ਾਹਿਤ ਹੈ ਤੇ ਲਗਾਤਾਰ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆਪਣੀ ਇਸ ਫ਼ਿਲਮ ਦੇ ਅੱਪਡੇਟ ਦੇ ਰਹੀ ਹੈ। ਰਾਖੀ ਹੁੰਦਲ ਨੇ ਦੱਸਿਆ ਕਿ ਇਸ ਹਾਸਰਸ, ਸੰਗੀਤਕ ਤੇ ਡਰਾਮਾਟਿਕ ਫ਼ਿਲਮ ਨਾਲ ਓਸ ਦੇ ਫ਼ਿਲਮੀ ਕੈਰੀਅਰ ਨੂੰ ਹੋਰ ਉਤਸ਼ਾਹ ਮਿਲੇਗਾ। ਰਾਖੀ ਨੇ ਕਿਹਾ ਕਿ ਇਸ ਫਿਲਮ ਦੇ ਨਿਰਮਾਤਾ ਭੂਸ਼ਨ ਮਦਾਨ ਸੁਪਰ ਨਿਰਮਾਤਾ ਹਨ ਤੇ ਓਹਨਾਂ ਨਾਲ ਕੰਮ ਕਰਨ ਦਾ ਮਾਨਸਿਕ ਅਨੰਦ ਵੀ ਆਇਆ ਹੈ ਤੇ ਭੂਸ਼ਨ ਮਦਾਨ ਦੀਆਂ ਫ਼ਿਲਮਾਂ ਕਰ ਕਿ ਇੱਕ ਵੱਖਰਾ ਜਿਹਾ ਮਾਣ ਮਹਿਸੂਸ ਹੁੰਦਾ ਹੈ। ਪਾਲੀ ਸੰਧੂ ਤੇ ਪੁੰਨਿਆ ਮਹਿਤਾ ਤੇ ਨਿਰਦੇਸ਼ਕ ਲਵਲੀ ਸ਼ਰਮਾ ਦੀ ਸਿਫਤ ਰਾਖੀ ਨੇ ਕਰਦੇ ਕਿਹਾ ਇਹ ਸਾਰਾ ਸਿਹਰਾ ਭੂਸ਼ਨ ਮਦਾਨ ਸਿਰ ਹੈ ਜਿਹਨਾਂ ਕਿਹਾ ਰਾਖੀ ਗ੍ਰੇਟ ਕਲਾਕਾਰ ਹੈ।

Leave a Reply

Your email address will not be published. Required fields are marked *