Headlines

ਡਾ ਦਿਲਾਵਰੀ ਨੂੰ ਸਦਮਾ- ਵੱਡੇ ਭਰਾ ਚੀਫ ਇੰਜੀਨੀਅਰ ਅਮਿੰਦਰਪਾਲ ਸਿੰਘ ਦਿਲਾਵਰੀ ਦਾ ਦੇਹਾਂਤ

ਸਮਰਾਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ-

ਵੈਨਕੂਵਰ ( ਦੇ ਪ੍ਰ ਬਿ)- ਸਰੀ ਨਿਵਾਸੀ ਉਘੇ ਰੀਐਲਟਰ ਤੇ ਦਿਲਾਵਰੀ ਇਮੀਗ੍ਰੇਸ਼ਨ ਦੇ ਸੀਈਓ ਡਾ ਜਸਵਿੰਦਰ ਸਿੰਘ ਦਿਲਾਵਰੀ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਵੱਡੇ ਭਰਾ ਚੀਫ ਇੰਜੀਨੀਅਰ ਅਮਿੰਦਰਪਾਲ ਸਿੰਘ ਦਿਲਾਵਰੀ ਦਾ ਸਮਰਾਲਾ ਨੇੜੇ ਇਕ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇੰਜ ਅਮਿੰਦਰਪਾਲ ਸਿੰਘ ਦਿਲਾਵਰੀ ਜੋ ਕਿ ਸੂਗਰ ਮਿੱਲ ਬੁੱਢੇਵਾਲ ਵਿਖੇ ਚੀਫ ਇੰਜੀਨੀਅਰ ਵਜੋਂ ਤਾਇਨਾਤ ਸਨ, ਡਿਊਟੀ ਉਪਰੰਤ ਆਪਣੀ ਮੋਹਾਲੀ ਸਥਿਤ ਰਿਹਾਇਸ਼ ਨੂੰ ਪਰਤ ਰਹੇ ਸਨ ਕਿ ਸਮਰਾਲਾ ਵਿਖੇ ਚੰਡੀਗੜ-ਲੁਧਿਆਣਾ ਬਾਈਪਾਸ ਉਪਰ ਉਹਨਾਂ ਦੀ ਕਾਰ ਸੜਕ ਉਪਰ  ਮਰੀ ਪਈ ਇਕ ਅਵਾਰਾ ਗਾਂ ਨਾਲ ਜਾ ਟਕਰਾਈ। ਇਹ ਟੱਕਰ ਇਤਨੀ ਭਿਆਨਕ ਸੀ ਕਿ  ਹਾਦਸੇ ਦੌਰਾਨ ਇੰਜੀਨੀਅਰ ਦਿਲਾਵਰੀ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਹ ਆਪਣੇ ਪਿਛੇ ਮਾਤਾ, ਪਤਨੀ, ਬੇਟਾ, ਬੇਟੀ ਤੇ ਭੈਣ -ਭਰਾ ਛੱਡ ਗਏ ਹਨ।

ਪਰਿਵਾਰਕ ਸੂਤਰਾਂ ਮੁਤਾਬਿਕ ਇੰਜੀਨੀਅਰ ਦਿਲਾਵਰੀ ਦੀ ਅੰਤਿਮ ਯਾਤਰਾ 18 ਜਨਵਰੀ ਨੂੰ 11.30 ਵਜੇ ਉਹਨਾਂ ਦੇ ਮੁਹਾਲੀ ਸਥਿਤ ਗ੍ਰਹਿ 779, ਗਰਾਊਂਡ ਫਲੋਰ ਟੀਡੀਆਈ, ਏਅਰਪੋਰਟ ਰੋਡ ਸੈਕਟਰ 117 ਤੋ ਸ਼ੁਰੂ ਹੋਵੇਗੀ ਤੇ ਮੁਹਾਲੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਬਾਦ ਦੁਪਹਿਰ 12 ਵਜੇ ਕੀਤਾ ਜਾਵੇਗਾ।

ਪਰਿਵਾਰ ਨਾਲ ਹਮਦਰਦੀ ਲਈ ਸ੍ਰੀਮਤੀ ਪੁਸ਼ਪਿੰਦਰ ਕੌਰ ਦਿਲਾਵਰੀ ਨਾਲ ਫੋਨ ਨੰਬਰ 8968244088 ਜਾਂ ਪਰਨੀਤ ਸਿੰਘ ਦਿਲਾਵਰੀ ਨਾਲ ਫੋਨ ਨੰਬਰ 9041138354 ਉਪਰ ਸੰਪਰਕ ਕੀਤਾ ਜਾ ਸਕਦਾ ਹੈ।