Headlines

ਅਲਬਰਟਾ ਸਰਕਾਰ ਵਲੋਂ ਕਵੀਨ ਪਲੈਟੀਨਮ ਜੁਬਲੀ ਐਵਾਰਡ ਨਾਲ 20 ਹਸਤੀਆਂ ਸਨਮਾਨਿਤ

ਐਡਮਿੰਟਨ ( ਦੀਪਤੀ)- ਬੀਤੇ ਦਿਨ ਅਲਬਰਟਾ ਗਵਰਨਮੈਂਟ ਹਾਊਸ ਵਿਖੇ ਇਕ ਸਮਾਗਮ ਦੌਰਾਨ ਸੂਬੇ ‘ਚ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ  ਨੂੰ ਕਵੀਨ ਪਲੈਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਲਬਰਟਾ ਦੀ ਲੈਫਟੀਨੈਂਟ ਗਵਰਨਰ ਸਲਮਾ ਲਖਾਨੀ ਤੇ ਕੈਬਨਿਟ ਮਨਿਸਟਰ ਰਾਜਨ ਸਾਹਨੀ ਵਲੋ ਪ੍ਰਦਾਨ ਕੀਤੇ ਗਏ।

ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ 20 ਸਨਮਾਨਿਤ ਸ਼ਖਸੀਅਤਾਂ ਵਿਚ ਸ਼ਾਮਿਲ ਹਨ-  ਅਮਨਪ੍ਰੀਤ ਸਿੰਘ ਗਿੱਲ, ਰਾਜਾ ਧਾਲੀਵਾਲ, ਗੁਰਮੁਖ ਸਿੰਘ ਮਿਨਹਾਸ, ਵਰਿੰਦਰਜੀਤ ਸਿੰਘ ਭੱਟੀ, ਪਰਮਿੰਦਰਜੀਤ ਸਿੰਘ ਰੰਧਾਵਾ, ਸੁਰਿੰਦਰਜੀਤ ਸਿੰਘ ਪਲਾਹਾ, ਬਿਲ ਕਾਹਲੋਂ, ਬਲਦੇਵ ਸਿੰਘ ਗਰੇਵਾਲ, ਨਰਿੰਦਰਪਾਲ ਸਿੰਘ ਔਜਲਾ, ਰਾਜ ਸੰਧਰ, ਡਾ ਮੋਰੇਗ ਮੈਕਬੀ, ਐਕਿਨਸ਼ੀਂਦੇ ਓਸਕੌਡੇ, ਜੈਰੀ ਨਕਵੀ, ਡਾ ਫਿਜਾ ਜ਼ਾਹਿਦ ਰਫੀਕ, ਡੇਵਿਡ ਹਾਰਟਵਿਕ, ਗੇਲ ਪੀਕ, ਡਾ ਹੁਸੈਨ ਵਰਸਾਮੀ, ਟੇਵਿਸ ਸੈਟਲਸ, ਈਵੈਂਜਲੀਨ ਕੋਲੀ ਅਤੇ ਐਂਡਰਿਊ ਯੂਲੇ।