Headlines

ਐਨ ਡੀ ਪੀ ਆਗੂ ਜਗਮੀਤ ਸਿੰਘ ਵਲੋਂ ਲਿਬਰਲ ਸਰਕਾਰ ਤੋ ਸਮਰਥਨ ਵਾਪਿਸ ਲੈਣ ਦੀ ਚੇਤਾਵਨੀ

ਫਾਰਮਾਕੇਅਰ ਤੇ ਹੈਲਥ ਕੇਅਰ ਦੇ ਨਿੱਜੀਕਰਨ ਨੂੰ ਲੈਕੇ ਚਿੰਤਾ ਜਿਤਾਈ-
ਓਟਵਾ-ਐਨਡੀਪੀ ਦੇ ਨੇਤਾ ਜਗਮੀਤ ਸਿੰਘ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਸਰਕਾਰ ਇਸ ਸਾਲ ਫਾਰਮਾਕੇਅਰ ਬਿੱਲ ਪਾਸ ਨਹੀਂ ਕਰਦੀ ਜਾਂ ਸਿਹਤ ਸੰਭਾਲ ਫੰਡਾਂ ਲਈ ਨਿੱਜੀਕਰਨ ਦੀਆਂ ਸ਼ਰਤਾਂ ’ਤੇ ਜ਼ੋਰ ਦਿੰਦੀ ਹੈ ਤਾਂ ਐਨਡੀਪੀ ਘੱਟਗਿਣਤੀ ਲਿਬਰਲ ਸਰਕਾਰ ਤੋਂ ਸਮਰਥਨ ਵਾਪਸ ਲੈਣ ’ਤੇ ਵਿਚਾਰ ਕਰੇਗੀ| ਇਕ ਦਿਨ ਪਹਿਲਾਂ ਹੀ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਫੰਡਾਂ ਨੂੰ ਲੈ ਕੇ ਸੂਬਿਆਂ ਨਾਲ ਸਮਝੌਤਾ ਕਰਦਿਆਂ ਜਨਤਕ ਤੌਰ ’ਤੇ ਫੰਡ ਪ੍ਰਾਪਤ þਲਥ ਕੇਅਰ ਦੀ ਸੁਰੱਖਿਆ ਕਰਨ ਲਈ ਕਿਹਾ ਸੀ| ਉਨ੍ਹਾਂ ਕਿਹਾ ਕਿ ਪੈਸੇ ਦੀਆਂ ਸ਼ਰਤਾਂ ਵਿਚੋਂ ਇਕ ਸਿੱਧੇ ਰੂਪ ਵਿਚ ਕੋਈ ਨਿੱਜੀਕਰਨ ਨਹੀਂ ਹੋਣੀ ਚਾਹੀਦੀ ਹੈ| ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਸ ਹਫ਼ਤੇ ਐਲਾਨ ਕੀਤਾ ਕਿ ਉਹ ਜਨਤਕ ਤੌਰ ’ਤੇ ਸਰਕਾਰੀ ਫੰਡਾਂ ਵਾਲੇ ਜ਼ਿਆਦਾ ਆਪਰੇਸ਼ਨਾਂ ਨੂੰ ਨਿੱਜੀ ਕਲੀਨਿਕਾਂ ਨੂੰ ਦੇਣ ਦੀ ਹਦਾਇਤ ਕਰਨਗੇ| ਪਾਰਲੀਮੈਂਟ ਹਿਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਰਤਾਂ ਵਿਚ ਇਹ ਇਕ ਸ਼ਰਤ ਹੋਣੀ ਚਾਹੀਦੀ ਹੈ ਕਿ ਫੈਡਰਲ ਸਰਕਾਰ ਤੋਂ ਮਿਲਣ ਵਾਲਾ ਸਰਕਾਰੀ ਪੈਸਾ ਪ੍ਰਾਈਵੇਟ ਕੰਪਨੀਆਂ ਨੂੰ ਅਮੀਰ ਕਰਨ ਲਈ ਨਹੀਂ ਜਾਣਾ ਚਾਹੀਦਾ| ਅਸੀਂ ਜਿਹੜਾ ਨਵਾਂ ਪੈਸਾ ਹੈਲਥ ਕੇਅਰ ਸਿਸਟਮ ਵਿਚ ਨਿਵੇਸ਼ ਕਰਾਂਗੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਨਹੀਂ ਜਾਣਾ ਚਾਹੀਦਾ| ਉਨ੍ਹਾਂ ਇਹ ਵੀ ਸੰਕੇਤ ਦਿਤਾ ਕਿ ਉਨ੍ਹਾਂ ਦੀ ਪਾਰਟੀ ਇਸ ਨੂੰ ਲੈ ਕੇ ਸਮਰਥਨ ਵਾਪਸ ਲੈਣ ਬਾਰੇ ਵਿਚਾਰ ਕਰੇਗੀ| ਸਾਡਾ ਸਚਮੁੱਚ ਵਿਸ਼ਵਾਸ਼ ਹੈ ਕਿ ਸਿਹਤ ਸੰਭਾਲ ਦਾ ਕੰਮ ਸਰਕਾਰ ਕੋਲ ਰਹਿਣਾ ਚਾਹੀਦਾ ਹੈ | ਇਹ ਸਾਡੀਆਂ ਵੱਡੀਆਂ ਤਰਜੀਹਾਂ ਵਿਚੋਂ ਇਕ ਹੈ| ਹਰ ਇਕ ਰਾਇ ਪੇਸ਼ ਕਰ ਦਿੱਤੀ ਗਈ ਹੈ ਅਤੇ ਜੇਕਰ ਸਰਕਾਰ ਜਨਤਕ ਪ੍ਰਣਾਲੀ ਦੇ ਬਚਾਅ ਲਈ ਤਿਆਰ ਨਹੀਂ ਹੁੰਦੀ ਤਾਂ ਅਸੀਂ ਸਾਰੇ ਵਿਕਲਪਾਂ ਦੀ ਵਰਤੋਂ ਕਰਾਂਗੇ| ਪਿਛਲੇ ਸਾਲ ਐਨਡੀਪੀ ਤੇ ਲਿਬਰਲਜ਼ ਨੇ ਇਕ ਸਮਝੌਤਾ ਕੀਤਾ ਸੀ ਜਿਸ ਵਿਚ 2023 ਦੇ ਅਖੀਰ ਤਕ ਕੈਨੇਡਾ ਫਾਰਮਾਕੇਅਰ ਐਕਟ ਪਾਸ ਕਰਨ ਸਮੇਤ ਐਨਡੀਪੀ ਦੀਆਂ ਲੜੀਵਾਰ ਤਰਜੀਹਾਂ ’ਤੇ ਕਾਰਵਾਈ ਕਰਨ ਬਦਲੇ ਐਨਡੀਪੀ ਘਟਗਿਣਤੀ ਲਿਬਰਲ ਸਰਕਾਰ ਦਾ ਸਮਰਥਨ ਕਰਨ ਲਈ ਸਹਿਮਤ ਹੋ ਗਈ ਸੀ| ਮੌਜੂਦਾ ਸਮੇਂ ਹਾਊਸ ਆਫ ਕਾਮਨਜ਼ ਵਿਚ ਛੁੱਟੀਆਂ ਚੱਲ ਰਹੀਆਂ ਹਨ ਅਤੇ 30 ਜਨਵਰੀ ਨੂੰ ਇਸ ਦੀ ਬੈਠਕ ਮੁੜ ਸ਼ੁਰੂ ਹੋਵੇਗੀ|