Headlines

ਵਿੰਨੀਪੈਗ ਵਿਚ ਸਕਿਲਡ ਵਰਕਰਾਂ ਦੀ ਹੜਤਾਲ 5-6 ਫਰਵਰੀ ਨੂੰ

ਵਿੰਨੀਪੈਗ ( ਸ਼ਰਮਾ)- ਮੈਨੀਟੋਬਾ ਵਿਚ ਰਹਿ ਰਹੇ ਸਕਿਲਡ ਵਰਕਰਾਂ ਵਲੋ ਪ੍ਰੋਵਿੰਸ਼ੀਵਲ ਨੌਮੀਨੀ ਪ੍ਰੋਗਰਾਮ ਵਿਚ ਹੁਨਰਮੰਦ ਕਾਮਿਆਂ ਨੂੰ ਤਰਜੀਹ ਨਾ ਦਿੱਤੇ ਜਾਣ ਦੇ ਵਿਰੋਧ ਵਿਚ 5 ਤੇ 6 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਥੇ ਜਾਰੀ ਇਕ ਸੂਚਨਾ ਵਿਚ ਕਿਹਾ ਗਿਆ ਹੈ ਕਿ ਹੁਨਰਮੰਦਰ ਕਾਮਿਆਂ ਵਲੋਂ ਇਹ ਹੜਤਾਲ ਮੈਪਲ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿੰਨੀਪੈਗ ਵਿਖੇ 5 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਕੇ 6 ਫਰਵਰੀ ਨੂੰ ਸ਼ਾਮ 5 ਵਜੇ ਤੱਕ ( ਦਿਨ-ਰਾਤ)  ਤੱਕ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਹੁਨਰਮੰਦ ਕਾਮਿਆਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਵਧ ਤੋ ਵੱਧ ਲੋਕਾਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਹੈ।