Headlines

ਜਨਰਲ ਬਰਾੜ ਦਾ ਬਿਆਨ ਸਰਕਾਰ ਤੇ ਏਜੰਸੀਆਂ ਦੀ ਤੈਅਸ਼ੁਦਾ ਨੀਤੀ ਦਾ ਹਿੱਸਾ-ਭਾਈ ਮਹਿਤਾ

ਅੰਮ੍ਰਿਤਸਰ- ਸੇਵਾਮੁਕਤ ਜਨਰਲ ਕੁਲਦੀਪ ਬਰਾੜ ਵੱਲੋਂ ਉਨੱਤਾਲੀ/ਚਾਲੀ ਸਾਲਾਂ ਬਾਅਦ  ਜੂਨ 1984 ਵਿੱਚ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤੱਖਤ ਸਾਹਿਬ ਤੇ ਟੈਂਕਾਂ/ਤੋਪਾਂ ਨਾਲ ਕੀਤੇ ਫ਼ੌਜੀ ਹਮਲੇ ਬਾਰੇ ਦਿੱਤੇ ਬਿਆਨ ਲ਼ਈ ਬਰਾੜ ਨੇ ਜਿਹੜੀ ਆਪਨੀ ਬੇਵੱਸੀ ਜ਼ਾਹਰ ਕੀਤੀ ਹੈ ਹਕੀਕਤਨ ਇੱਹ ਉਸਦੀ ਵਿਕਾਊ ਤੇ ਮਰੀ ਹੋਈ ਜ਼ਮੀਰ ਦਾ ਪ੍ਰਗਟਾਵਾ ਹੀ ਹੈ। ਬਰਾੜ ਦੇ ਬਿਆਨ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਸੀਨੀਅਰ ਆਗੂ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸਖਸੀਅਤ ਦਾ ਉਭਾਰ ਇੰਦਰਾ ਗਾਂਧੀ ਦੀ ਸ਼ਹਿ ਜਾਂ ਢਿੱਲ ਕਰਕੇ ਨਹੀ ਇੱਹ ਉਹਨਾਂ ਦੇ ਜੀਵਨ ਦੀ ਕਰਣੀ ਕਮਾਈ,ਦਿਨੋ ਦਿਨ ਸਿੱਖ ਸੰਗਤਾਂ ਦਾ ਮਿੱਲ ਰਿਹਾ ਅਥਾਹ ਪਿਆਰ ਤੇ ਸਤਿਕਾਰ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਹੋ ਰਿਹਾ ਸੀ। ਬਰਾੜ ਦਾ ਇੱਹ ਕਹਿਣਾ ਕਿ ਇੱਸ ਹਮਲੇ ਲਈ ਫੌਜ ਪੂਰੀ ਤਰਾਂ ਲੈਸ ਨਹੀ ਸੀ. ਟੈਂਕਾਂ ਤੋਪਾਂ ਹਵਾਈ ਹਮਲਿਆਂ ਨਾਲ ਸ੍ਰੀ ਅਕਾਲ ਤੱਖਤ ਨੂੰ ਨੇਸਤੋ ਨਾਬੂਦ ਕਰਨ ਸ੍ਰੀ ਹਰਿਮੰਦਰ ਸਾਹਿਬ ਨੂੰ ਛਲਨੀ ਛਲਨੀ ਕਰਨ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੋਲੀਆਂ ਮਾਰਨ ਇਤਨਾ ਕਤਲੇਆਮ ਕਰਨ ਲਈ ਹੋਰ ਕਿਹੜਾ ਐਟਮ ਬੰਬ ਚਲਾਉਣਾ ਚਾਹੁੰਦੇ ਸੀ. ਜਿੱਸਦੀ ਕਸਰ ਰਹਿ ਗਈ ਹੈ ਉਹ ਵੀ ਦੱਸ ਦਿਓ। ਉਹਨਾਂ ਹੋਰ ਕਿਹਾ ਕਿ ਜਨਰਲ ਬਰਾੜ ਦਾ ਇਤਨੇ ਸਮੇਂ ਬਾਦ ਇੱਸ ਤਰਾਂ ਦਾ ਬਿਆਨ ਦੇਣਾ ਕੇਵਲ  ਸੁਪਨਾ ਹੀ ਨਹੀਂ , ਇੱਹ ਮੌਜੂਦਾ ਸਰਕਾਰ ਦੇ ਇਸ਼ਾਰੇ ਤੇ ਸਰਕਾਰੀ ਏਜੰਸੀਆਂ ਦੀ ਤਹਿਸ਼ੁਦਾ ਨੀਤੀ ਦਾ ਹਿੱਸਾ ਹੈ ਜਿੱਸ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਦੇ ਧਰੁਵੀਕਰਨ ਕਰਨ ਦਾ ਪੱਤਾ ਖੇਡਿਆ ਜਾ ਰਿਹਾ ਹੈ। ਇੱਸੇ ਲਈ ਅੱਜ ਭਾਜਪਾਈ ਲੀਡਰ ਵੀ ਮੂੰਹ ਪਾੜ ਪਾੜਕੇ ਬਰਾੜ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ। ਇੱਹ ਬਰਾੜ ਹੀ ਹੈ ਜਿਸਨੇ ਆਰਮੀ ਚੀਫ ਬਣਨ ਦੇ ਲਾਲਚ ਵੱਸ ਇੰਦਰਾ ਗਾਂਧੀ ਦੀ ਖੁਸ਼ੀ ਲੈਣ ਲਈ ਦਰਬਾਰ ਸਾਹਿਬ ਤੇ ਹਮਲਾ ਕਰਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜਿਉਂਦਿਆਂ ਗ੍ਰਿਫਤਾਰ ਕਰਨ ਦੀ ਜਿੰਮੇਵਾਰੀ ਅੱਡੀਆਂ ਚੁੱਕਕੇ ਆਪਨੇ ਮੋਢਿਆਂ ਤੇ ਲਈ ਸੀ। ਅੱਗੋਂ ਜਦੋਂ ਫ਼ੌਜ ਦੇ ਟ੍ਰੇਂਡ ਕਮਾਂਡੋਆਂ ਨੂੰ ਮੂੰਹ ਦੀ ਖਾਣੀ ਪਈ ਤਾਂ ਬਰਾੜ ਦੇ ਤੌਰ ਭੌਂ ਗਏ। ਉਹਨਾ ਕਿਹਾ ਕੇ ਦਰਬਾਰ  ਸਾਹਿਬ ਤੇ ਹਮਲਾ ਕਰਨ ਦਾ ਫੈਸਲਾ ਕੋਈ ਰਾਤੋ-ਰਾਤ ਲਿਆ ਗਿਆ ਫੈਂਸਲਾ ਨਹੀਂ ਸੀ ਸਗੋਂ ਜਨਰਲ ਬਰਾੜ ਦੀ ਕੰਮਾਂਡ ਵਿੱਚ ਦਰਬਾਰ ਸਾਹਿਬ ਤੇ ਅਕਾਲ ਤੱਖਤ ਸਾਹਿਬ ਦਾ ਮਾਡਲ ਤੇ ਆਲੇ ਦੁਆਲੇ ਦਾ ਨਕਸ਼ਾ ਬਨਾਕੇ ਕਿਸੇ ਗੁਪਤ ਥਾਂ ਤੇ ਮਹੀਨਿਆਂ ਬੱਧੀ ਫ਼ੌਜ ਨੂੰ ਟਰੇਨਿੰਗ ਦਿੱਤੀ ਗਈ ਸੀ। ਜਿੱਸ ਵਿੱਚ ਜਨਰਲ ਰਣਜੀਤ ਦਿਆਲ ਤੇ ਜਨਰਲ ਵੈਦਿਆ ਵਰਗਿਆਂ ਨੇ ਵੀ ਮੋਢੀ ਰੋਲ ਨਿਭਾਇਆ। ਜਨਰਲ ਬਰਾੜ ਦਾ ਇੱਹ ਕਹਿਣਾ ਕਿ ਇੱਕ ਹੱਥ ਬੱਝੇ ਮੁੱਕੇਬਾਜ਼ ਨੂੰ ਰਿੰਗ ਉਤਾਰਨ ਵਾਂਗ ਸਾਨੂੰ ਹਮਲਾ ਕਰਨ ਦੇ ਹੁਕਮ ਦਾਗ਼ ਦਿੱਤੇ। ਬਰਾੜ ਨੂੰ ਇੱਹ ਕਿਵੇਂ ਭੁੱਲ ਗਿਆ ਕਿ ਤੇਰੇ ਫ਼ੌਜੀਆਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਯਾਤਰੂਆਂ ਨੂੰ ਸਰਾਂਵਾਂ ਦੇ ਕਮਰਿਆਂ ਵਿੱਚ ਹੀ ਮੌਤ ਦੇ ਘਾਟ ਉਤਾਰਕੇ  ਖੂਨ ਦੀ ਹੋਲੀ ਖੇਡੀ ਸੀ।  ਦਰਬਾਰ ਸਾਹਿਬ ਦਾ ਚੱਪਾ ਚੱਪਾ ਲਹੂ ਲੁਹਾਨ ਕਰ ਦਿੱਤਾ ਸਰੋਵਰ ਦੇ ਜਲ ਦੇ ਰੰਗ ਖੂਨ ਨਾਲ ਲਾਲ ਕਰ ਦਿੱਤਾ ਸੀ।