Headlines

ਕਾਂਗਰਸੀ ਆਗੂ ਮਨਦੀਪ ਸਿੰਘ ਮਨੀ ਨੂੰ ਸਦਮਾ-ਮਾਤਾ ਸੁਰਿੰਦਰ ਕੌਰ ਦਾ ਦੇਹਾਂਤ  

ਵੱਖ-ਵੱਖ ਧਾਰਮਿਕ,ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,9 ਫਰਵਰੀ-ਸਥਾਨਕ ਕਾਂਗਰਸੀ ਆਗੂ ਮਨਦੀਪ ਸਿੰਘ ਮਨੀ (ਆੜ੍ਹਤੀ) ਚੋਹਲਾ ਸਾਹਿਬ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸਾਬਕਾ ਮੈਂਬਰ ਪੰਚਾਇਤ,ਪੀਏਡੀ ਬੈਂਕ ਦੇ ਡਾਇਰੈਕਟਰ ਅਤੇ ਰਿਟਾਇਰਡ ਅਧਿਆਪਕਾ ਸੁਰਿੰਦਰ ਕੌਰ ਸੁਪਤਨੀ ਸਵਰਗੀ ਸ ਸੁਖਦੇਵ ਸਿੰਘ ਸੰਧੂ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਇਥੋਂ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਮਾਤਾ ਸੁਰਿੰਦਰ ਕੌਰ ਇਕ ਸਮਰਪਿਤ ਅਧਿਆਪਕਾ ਹੋਣ ਦੇ ਨਾਲ ਉਘੀ ਸਮਾਜ ਸੇਵੀ, ਹਰਮਨ ਪਿਆਰੀ ਤੇ ਅਗਾਂਹਵਧੂ ਵਿਚਾਰਾਂ ਵਾਲੀ ਸ਼ਖਸੀਅਤ ਸਨ ਜਿਹਨਾਂ ਨੇ ਪਿੰਡ ਅਤੇ ਸਮਾਜ ਦੇ ਸਾਂਝੇ ਕੰਮਾਂ ਲਈ ਹਮੇਸ਼ਾਂ ਮੋਹਰੀ ਭੂਮਿਕੀ ਨਿਭਾਈ ਤੇ ਆਪਣੇ ਬੱਚਿਆਂ ਨੂੰ ਵੀ ਸਮਾਜ ਸੇਵੀ ਕੰਮਾਂ ਵਿਚ ਵਧ ਚੜਕੇ ਅੱਗੇ ਰਹਿਣ ਲਈ ਪ੍ਰੇਰਿਆ।
ਮਾਤਾ ਜੀ ਦੀ ਸਦੀਵੀ ਵਿਛੋੜੇ ਤੇ ਉਹਨਾਂ ਦੇ ਸੁਪੱਤਰ ਸ ਮਨਦੀਪ ਸਿੰਘ ਮਨੀ ਅਤੇ ਪਰਿਵਾਰ ਨਾਲ ਬਾਬਾ ਸੁੱਖਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਵਾਲੇ,ਬਾਬਾ ਹਾਕਮ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਵਾਲੇ,ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਵਾਲੇ,ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ,ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਜਸਵਿੰਦਰ ਸਿੰਘ ਸਿਆਸੀ ਸਕੱਤਰ ਹਲਕਾ ਵਿਧਾਇਕ,ਸੁਬੇਗ ਸਿੰਘ ਧੁੰਨ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ, ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ,ਸੀਨੀਅਰ ਕਾਂਗਰਸੀ ਆਗੂ ਸੰਦੀਪ ਅਗਨੀਹੋਤਰੀ ਤਰਨਤਾਰਨ,ਬਾਬਾ ਸਾਹਿਬ ਸਿੰਘ ਗੁੱਜਰਪੁਰਾ ਚੇਅਰਮੈਨ ਪੀਏਡੀ ਬੈਂਕ ਚੋਹਲਾ ਸਾਹਿਬ,ਬਾਬਾ ਬਲਕਾਰ ਸਿੰਘ ਢਿੱਲੋਂ  ਕੌਮੀ ਪ੍ਰਧਾਨ ‘ਸਮਾਜ ਬਚਾਓ ਮਿਸ਼ਨ ਕਮੇਟੀ’,ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ,ਜੱਸ ਲਾਲਪੁਰਾ ਮੀਡੀਆ ਇੰਚਾਰਜ ਹਲਕਾ ਵਿਧਾਇਕ,ਸਾਬਕਾ ਚੇਅਰਮੈਨ ਕੁਲਵੰਤ ਸਿੰਘ ਚੋਹਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ,ਯੂਥ ਆਗੂ ਜਗਜੀਤ ਸਿੰਘ ਜੱਗੀ ਚੋਹਲਾ ਖੁਰਦ,ਲਖਬੀਰ ਸਿੰਘ ਪਹਿਲਵਾਨ ਸਰਪੰਚ ਚੋਹਲਾ ਸਾਹਿਬ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,’ਆਪ’ ਦੇ ਸੀਨੀਅਰ ਆਗੂ ਕੇਵਲ ਨਈਅਰ ਚੋਹਲਾ,ਮਨਦੀਪ ਸਿੰਘ ਸਰਪੰਚ ਘੜਕਾ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ, ਮਹਿੰਦਰ ਸਿੰਘ ਸਰਪੰਚ ਚੰਬਾ ਕਲਾਂ,ਜਗਤਾਰ ਸਿੰਘ ਉੱਪਲ ਸਰਪੰਚ ਕੰਬੋਅ ਢਾਏ ਵਾਲਾ,ਸਰਪੰਚ ਸੰਗਤਪੁਰਾ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ, ਚੇਅਰਮੈਨ ਡਾ.ਉਪਕਾਰ ਸਿੰਘ, ‘ਆਪ’ ਆਗੂ ਗੁਰਪ੍ਰੀਤ ਸਿੰਘ ਗੋਪੀ,ਸੁਖਵੰਤ ਸਿੰਘ ਸਰਪੰਚ ਰੱਤੋਕੇ, ਆਤਮਜੀਤ ਸਿੰਘ ਆੜਤੀ,ਰਮਨ ਕੁਮਾਰ ਧੀਰ ਜਿਊਲਰਜ਼, ਪਰਮਜੀਤ ਜੋਸ਼ੀ ਆੜਤੀ, ਰਣਜੀਤ ਸਿੰਘ ਰਾਣਾ ਆੜਤੀ, ਸੁਰਜੀਤ ਸਿੰਘ ਆੜਤੀ,ਰਕੇਸ਼ ਕੁਮਾਰ ਬਿੱਲਾ ਮੈਂਬਰ ਪੰਚਾਇਤ, ਕੁਲਵੰਤ ਸਿੰਘ ਲਹਿਰ ਮੈਂਬਰ ਪੰਚਾਇਤ,ਮਾਸਟਰ ਦਲਬੀਰ ਸਿੰਘ ਚੰਬਾ,ਗੁਰਨਾਮ ਸਿੰਘ ਧੁੰਨ,ਭੁਪਿੰਦਰ ਸਿੰਘ ਮੋਹਨਪੁਰ,ਮਨਮੋਹਨ ਸਿੰਘ ਪਹਿਲਵਾਨ,ਡਾ.ਸੰਦੀਪ ਕੁਮਾਰ ਲੱਲੀਆਂ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਮਾਤਾ ਸੁਰਿੰਦਰ ਕੌਰ ਨਮਿੱਤ ਰੱਖੇ ਜਾਣ ਵਾਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ 17 ਫਰਵਰੀ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਚੋਹਲਾ ਸਾਹਿਬ ਵਿਖੇ ਪਾਏ ਜਾਣਗੇ।