Headlines

ਸਰੀ ਸਿਟੀ ਕੌਂਸਲ ਦੇ ਬਾਈਲਾਅਜ ਅਫਸਰ ਬਲਦੇਵ ਸਿੰਘ ਦੇਵ ਬਰਾੜ ਸੇਵਾਮੁਕਤ

ਸਰੀ ( ਦੇ ਪ੍ਰ ਬਿ)- ਸਰੀ ਸਿਟੀ ਕੌਂਸਲ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਬਾਈ ਲਾਅਜ ਅਫਸਰ ਬਲਦੇਵ ਸਿੰਘ ਦੇਵ ਬਰਾੜ  ਬੀਤੇ ਦਿਨ  ਸੇਵਾਮੁਕਤ ਹੋ ਗਏ। ਬਾਈ ਲਾਅਜ ਅਫਸਰ ਵਜੋਂ ਲਗਪਗ 27 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਦੇਵ ਬਰਾੜ ਨੇ ਸਰੀ ਸਿਟੀ ਕੌੰਸਲ ਤੋ ਪਹਿਲਾਂ ਨਿਊ ਵੈਸਟ ਮਨਿਸਟਰ ਅਤੇ ਬਰਨਬੀ ਵਿਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਬੀਸੀ ਵਿਚ ਪਹਿਲੇ ਪਗੜੀਧਾਰੀ ਬਾਈਲਾਅਜ ਅਫਸਰ ਸਨ ਜਿਹਨਾਂ ਨੇ ਆਪਣੀ ਸਰਵਿਸ ਦੇ ਨਾਲ ਵਲੰਟੀਅਰ ਸੇਵਾਵਾਂ ਵਿਚ ਵੀ ਵਧ ਚੜਕੇ ਯੋਗਦਾਨ ਪਾਇਆ।

ਨਿਊ ਵੈਸਟ ਮਨਿਸਟਰ ਦੇ ਜੰਮਪਲ ਦੇਵ ਬਰਾੜ ਨੇ 1976 ਵਿਚ ਗਰੈਜੂਏਸ਼ਨ ਉਪਰੰਤ ਆਰ ਸੀ ਐਮ ਪੀ ਵਿਚ ਸਹਾਇਕ ਕਾਂਸਟੇਬਲ ਵਜੋ  ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਦੋ ਸਾਲ ਆਰ ਸੀ ਐਮ ਪੀ ਬਰਨਬੀ ਵਿਚ ਨੌਕਰੀ ਕਰਨ ਉਪਰੰਤ ਉਹ ਵੈਸਟ ਮਨਿਸਟਰ ਵਿਚ ਬਾਈਲਾਅਜ ਅਫਸਰ ਬਣੇ ਤੇ ਇਥੇ 7 ਸਾਲ ਕੰਮ ਕੀਤਾ। ਉਪਰੰਤ ਉਹ ਸਰੀ ਸਿਟੀ ਕੌਂਸਲ ਵਿਚ ਬਾਈਲਾਅਜ ਸੁਪਰਵਾਈਜ਼ਰ ਤਾਇਨਾਤ ਹੋਏ। ਇਥੇ ਉਹਨਾਂ ਨੇ ਲੰਬਾ ਸਮਾਂ ਆਪਣੀਆਂ ਸੇਵਾਵਾਂ ਦੇ ਨਾਲ ਉਹਨਾਂ ਨੇ ਕਈ ਮਾਣ ਸਨਮਾਨ ਹਾਸਲ ਕੀਤੇ। ਬੀਤੇ ਦਿਨ ਸੇਵਾਮੁਕਤੀ ਸਮੇਂ ਸਰੀ ਮੇਅਰ ਬਰੈਂਡਾ ਲੌਕ ਤੇ ਹੋਰ ਕਈ ਸ਼ਖਸੀਅਤਾਂ ਨੇ ਉਹਨਾਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ।