Headlines

ਸ਼ਹੀਦੀ ਫਤਿਹ ਮਾਰਚ ਗੁ: ਪਾ: ਨੌਵੀਂ ਬਾਬਾ ਬਕਾਲਾ ਤੋਂ ਗੁ: ਬੀੜ ਬਾਬਾ ਬੁੱਢਾ ਸਾਹਿਬ ਲਈ ਰਵਾਨਾ ਹੋਵੇਗਾ:- ਦਿਲਜੀਤ ਸਿੰਘ ਬੇਦੀ

ਤਰਨਤਾਰਨ:-14 ਫਰਵਰੀ -ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 15 ਫਰਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਲਈ ਰਵਾਨਾ ਹੋਵੇਗਾ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸੱਕਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਕੌਮ ਦੇ ਮਹਾਨ ਜਰਨੈਲ, ਸਿੱਖ ਸਿਧਾਤਾਂ ਦੇ ਪਹਿਰੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸਨ ਦੀ ਸ਼ਹੀਦੀ ਦੀ ਦੂਜੀ ਸ਼ਤਾਬਦੀ 12, 13, 14 ਮਾਰਚ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਮਨਾਈ ਜਾਵੇਗੀ। ਸ਼ਤਾਬਦੀ ਨੂੰ ਸਮਰਪਿਤ 12 ਫਰਵਰੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਦੇਹਲਾਂ ਸੀਹਾਂ ਤੋਂ ਸ਼ਹੀਦੀ ਫਤਿਹ ਮਾਰਚ ਅਰੰਭ ਹੋਇਆ ਸੀ ਪਟਿਆਲਾ, ਲੁਧਿਆਣਾ ਅੱਜ ਸਵੇਰੇ ਪਿੰਡ ਗਿੱਲ, ਗਿੱਲ ਚੌਂਕ, ਫੁਟਬਾਲ ਚੌਂਕ, ਰੇਲਵੇ ਸਟੇਸ਼ਨ ਫਲਾਈ ਔਵਰ, ਜਲੰਧਰ ਬਾਈਪਾਸ, ਫਿਲੋਰ, ਗੁਰਾਇਆ, ਫਗਵਾੜਾ, ਰਾਮਾਮੰਡੀ ਚੌਂਕ ਜਲੰਧਰ, ਪੀ.ਏ.ਪੀ ਚੌਂਕ ਫਲਾਈ ਔਵਰ, ਕਰਤਾਰਪੁਰ, ਸੁਭਾਨਪੁਰ, ਬਿਆਸ ਰਾਹੀ ਹੁੰਦਾ ਹੋਇਆ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਵਿਖੇ ਪੁਜੇਗਾ। ਉਨ੍ਹਾਂ ਦਸਿਆ ਕਿ ਬੁੱਢਾ ਦਲ ਦੇ 14 ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸੁਚੱਜੀ ਅਗਵਾਈ ਹੇਠ ਅਯੋਜਿਤ ਸ਼ਹੀਦੀ ਫਤਿਹ ਮਾਰਚ 15 ਫਰਵਰੀ ਨੂੰ ਅਗਲੇ ਪੜਾਅ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਸਵੇਰੇ 9 ਵਜੇ ਰਵਾਨਾ ਹੋਵੇਗਾ। ਜੋ ਰਈਆ, ਖਲਚੀਆ, ਮੀਆਵਿੰਡ, ਨਾਗੋਕੇ ਚੌਂਕ,  ਗੁਰਦੁਆਰਾ ਖਡੂਰ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਗੋਇੰਦਵਾਲ ਸਾਹਿਬ, ਫਤਿਹਾਬਾਦ, ਵੇਈਪੁਈ, ਸ਼ੇਖਚੱਕ, ਨੌਰੰਗਾਬਾਦ, ਸੰਘੇ, ਡੇਰਾ ਬਾਬਾ ਜੀਵਨ ਸਿੰਘ ਰੋਡ, ਬੋਹੜੀ ਵਾਲਾ ਚੌਂਕ, ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ, ਨੂਰਦੀ ਚੌਂਕ, ਪਿੰਡ ਨੂਰਦੀ, ਕੋਟ ਵੱਡਾ, ਝਬਾਲ ਅੱਡਾ, ਰਾਹੀਂ ਸ਼ਾਮ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੁਜੇਗਾ।