Headlines

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦਵਿੰਦਰ ਸਿੰਘ ਮਾਂਗਟ ਦੀ ਪੁਸਤਕ ”ਹਿਸਟਰੀ ਆਫ ਸਿਖਸ” ਰਿਲੀਜ਼

ਸਭਾ ਵਲੋਂ ਉਘੇ ਬਿਜਨੈਸਮੈਨ ਬਲਦੇਵ ਸਿੰਘ ਬਾਠ, ਸਾਬਕਾ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਚੀਮਾ ਤੇ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ  ਦਾ ਵਿਸ਼ੇਸ਼ ਸਨਮਾਨ-

ਸਰੀ (ਰੂਪਿੰਦਰ ਖਹਿਰਾ ਰੂਪੀ) ਬੀਤੇ ਸ਼ਨੀਵਾਰ  ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ  ਦੀ ਮਾਸਿਕ ਮਿਲਣੀ ਹੋਈ । ਇਹ ਸਮਾਗਮ “ਮਾਂ ਬੋਲੀ ਦਿਵਸ “ ਨੂੰ ਸਮਰਪਿਤ ਰਿਹਾ । ਇਸ ਮੌਕੇ ਖੋਜੀ ਲੇਖਕ ਦਵਿੰਦਰ ਸਿੰਘ ਮਾਂਗਟ ਦੀ ਅੰਗਰੇਜ਼ੀ ਦੀ ਵੱਡ ਅਕਾਰੀ  ਪੁਸਤਕ “ A BRIEF HISTORY OF THE SIKHS” ਦਾ  ਲੋਕ ਅਰਪਣ ਕੀਤਾ ਗਿਆ ।

ਆਰੰਭ ਵਿੱਚ  ਸੀਰੀਆ ਅਤੇ ਤੁਰਕੀ ਦੇ ਭੁਚਾਲ ਵਿੱਚ ਮਾਰੇ ਗਏ ਲੋਕਾਂ ਦੀ ਰੂਹ  ਦੀ ਸ਼ਾਂਤੀ ਲਈ ਇੱਕ ਮਿੰਟ ਦਾ ਮੋਨ ਰੱਖਿਆ ਗਿਆ ।  ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ । ਸਟੇਜ ਦੀ ਕਾਰਵਾਈ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖ਼ੂਬੀ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ ,  ਦਵਿੰਦਰ ਸਿੰਘ ਮਾਂਗਟ ਅਤੇ ਉੱਘੇ ਸਮਾਜਿਕ ਤੇ ਸਿਆਸੀ ਕਾਰਕੁੰਨ ਪ੍ਰੇਮ ਸਿੰਘ ਬਿਨਿੰਗ ਸੁਸ਼ੋਭਿਤ ਹੋਏ ।

ਕੁਝ ਬੁਲਾਰਿਆਂ ਤੋਂ ਬਾਅਦ  ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਲੇਖਕ ਦੇ ਸਾਹਤਿਕ ਸਫ਼ਰ ਬਾਰੇ   ਜਾਣਕਾਰੀ ਦਿੱਤੀ ਗਈ । ਖੱਚਾ ਖੱਚ ਭਰੇ ਹਾਲ ਵਿੱਚ ਲੇਖਕ ਦੀ ਪੁਸਤਕ “A BRIEF HISTORY Of THE SIKHS ” ਪ੍ਰਧਾਨਗੀ ਮੰਡਲ ਆਏ ਮਹਿਮਾਨਾਂ ਅਤੇ ਸਰੋਤਿਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ । ਉਪਰੰਤ ਸਿੱਖ ਵਿਦਵਾਨ ਸ ਮੋਤਾ ਸਿੰਘ ਝੀਤਾ, ਸ ਗਿਆਨ ਸਿੰਘ ਸੰਧੂ ,  ਡਾ: ਪ੍ਰਿਥੀਪਾਲ ਸਿੰਘ ਸੋਹੀ, ਸ ਬਲਦੇਵ ਸਿੰਘ ਬਾਠ, ਪ੍ਰੋ: ਕਸ਼ਮੀਰਾ ਸਿੰਘ,  ਵੱਲੋਂ ਲੇਖਕ ਦੀ  ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟਾਏ । ਬਿਕੱਰ ਸਿੰਘ  ਖ਼ੋਸਾ , ਇੰਦਰਪਾਲ ਸਿੰਘ ਸੰਧੂ , ਕਵਿੰਦਰ ਚਾਂਦ, ਇੰਦਰਜੀਤ ਸਿੰਘ ਧਾਮੀ, ਕੁਲਦੀਪ ਗਿੱਲ ,ਰਣਜੀਤ ਸਿੰਘ ਪੰਨੂ ਨੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਲੇਖਕ ਦੀ ਪਤਨੀ   ਅਮਰਜੀਤ ਕੌਰ ਮਾਂਗਟ ਵੀ  ਸ਼ਾਮਿਲ ਸੀ ।

ਪੰਜਾਬੀ ਸਾਹਿਤ ਅਕਾਦਮੀਂ ( ਲੁਧਿਆਣਾ) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਰਵਿੰਦਰ ਰਵੀ ਨੂੰ 2023 ਵਿੱਚ ਫੈਲੋਸ਼ਿਪ ਨਾਲ ਸਨਮਾਨਿਆ ਗਿਆ । ਅਕਾਦਮੀ ਦਾ ਇਹ ਸਰਵੋਤਮ ਸਨਮਾਨ ਜਿਸ ਵਿੱਚ ਇੱਕ ਮੈਮੇਟੋਂ ਅਤੇ 21000 ਰੂਪਏ ਦੀ ਰਾਸ਼ੀ ਵੀ ਸ਼ਾਮਿਲ ਹੈ । ਸਭਾ ਲਈ ਇਹ ਮਾਣ ਵਾਲੀ ਗੱਲ ਹੈ ਅਤੇ ਸਭਾ ਇਸ ਮੌਕੇ ਰਵਿੰਦਰ ਰਵੀ  ਨੂੰ ਮੁਬਾਰਕ ਬਾਦ ਪੇਸ਼ ਕਰਦੀ ਹੈ ।

ਸਭਾ ਵਲੋਂ  ਉਘੇ ਬਿਜਨੈਸਮੈਨ ਸ: ਬਲਦੇਵ ਬਾਠ , ਸਾਬਕਾ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਚੀਮਾ ਅਤੇ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਕਵੀ ਦਰਬਾਰ ਵਿੱਚ ਸਾਰੇ ਬੁਲਾਰਿਆਂ ਨੇ ਪ੍ਰੋਗਰਾਮ ਨੂੰ  ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ   ਚਾਰ ਚੰਨ ਲਾਏ ।ਬੁਲਾਰੇ ਅਤੇ ਮਹਿਮਾਨਾਂ ਦੀ ਸੂਚੀ ਇਸ ਪ੍ਰਕਾਰ ਹੈ:- ਪਲਵਿੰਦਰ ਸਿੰਘ ਰੰਧਾਵਾ(ਗੀਤ), ਹਰਚੰਦ ਸਿੰਘ ਗਿੱਲ(ਕਵਿਤਾ),ਪਵਿਤੱਰ ਕੌਰ(ਵਿਚਾਰ),ਬਿਕੱਰ ।ਸਿੰਘ ਖ਼ੋਸਾ(ਦੋ ਗ਼ਜ਼ਲਾਂ),ਨਰਿੰਦਰ ਸਿੰਘ ਬਾਹੀਆ(ਗ਼ਜ਼ਲ),ਕਵਿੰਦਰ ਚਾਂਦ(ਗ਼ਜ਼ਲ),ਇੰਦਰਜੀਤ ਸਿੰਘ ਧਾਮੀ(ਕਵਿਤਾ),ਪ੍ਰਿ :ਰਣਜੀਤ ਸਿੰਘ ਪਨੂੰ (ਵਿਚਾਰ),ਪ੍ਰਿਤਪਾਲ ਗਿੱਲ( ਵਿਚਾਰ), ਪ੍ਰੇਮ ਸਿੰਘ ਬਿਨਿੰਗ(ਵਿਚਾਰ), ਦਵਿੰਦਰ ਸਿੰਘ ਮਾਂਗਟ ( ਪੁਸਤਕ ਬਾਰੇ ਜਾਣਕਾਰੀ) ਸੁਖਦੇਵ ਸਿੰਘ ਦਰਦੀ (ਵਿਚਾਰ),ਬਲਦੇਵ ਸਿੰਘ ਬਾਠ(ਕਵਿਤਾ ਅਤੇ ਵਿਚਾਰ), ਟੀ.ਵੀ ਹੋਸਟ ਹਰਪ੍ਰੀਤ ਸਿੰਘ( ਵਿਚਾਰ),ਹਰਮਨ ਕੌਰ,ਜਿਲ੍ਹਾ ਸਿੰਘ(ਵਿਚਾਰ), ਖੁਸ਼ਹਾਲ ਸਿੰਘ  ਗਲੋਟੀ(ਗੀਤ),ਕੇ.ਸ.ਕੂਨਰ(ਵਿਚਾਰ),ਕਰਨਲ ਹਰਜੀਤ ਸਿੰਘ ਬੱਸੀ(ਕਵਿਤਾ),ਰਣਜੀਤ ਸਿੰਘ ਨਿਜੱਰ(ਧਾਰਮਿਕ ਗੀਤ), ਦਵਿੰਦਰ ਕੌਰ ਜੌਹਲ(ਗੀਤ),ਹਰਪਾਲ ਸਿੰਘ ਬਰਾੜ(ਵਿਚਾਰ),ਸੁੱਖਜਿੰਦਰ ਕੌਰ ਸਿੱਧੂ (ਕਵਿਤਾ),ਕਰਮਵੀਰ ਕੌਰ,ਪਰਵੀਰ ਸਿੰਘ ,ਅਮਰਜੀਤ ਕੌਰ ਮਾਂਗਟ,ਦਇਆ,ਕੁਲਤਾਰ ਸੰਘ,ਅਮਰ ਸਿੰਘ,ਗੁਰਚਰਨ ਸਿੰਘ ਸਹੋਤਾ,ਦਵਿੰਦਰ ਕੌਰ ਸਹੋਤਾ,ਦਵਿੰਦਰ ਕੌਰ ਬਚੜਾ,ਅਵਤਾਰ ਸਿੰਘ ਲਾਲੀ,ਹਰਜਿੰਦਰ ਸਿੰਘ ਚੀਮਾ,ਮੋਹਨ ਬਚੜਾ,ਨਿਰਮਲ ਗਿੱਲ,ਮੋਹਨ ਸਿੰਘ ਸਹੋਤਾ,ਮਨਜੀਤ ਸਿੰਘ ਮੱਲਾ,ਬਲਬੀਰ ਸਿੰਘ ਸੰਘਾ,ਗੁਰਮਖ ਸਿੰਘ,ਧਰਮਪਾਲ ਸਿੰਘ,ਜਸਬੀਰ ਕੌਰ, ਅਜੀਤ ਸਿੰਘ,ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ,ਅਜੀਤ ਸਿੰਘ ,ਹੈਰੀ ਪੰਨੂ, ਗੁੰਨਵਤ ਬਾਸੀ, ।ਸ਼ਾਹਗੀਰ ਗਿੱਲ,ਪਾਲ ਵੜੈਚ,ਗੁਰਮੀਤ ਸਿੰਘ ਕਾਲਕਟ,ਰਮਨਜੀਤ ਕੌਰ, ਡਾ:ਪਾਲ ਸਿੰਘ ਬਿਲਗਾ,ਮਿਹਰ ਸਿੰਘ ਬਸਾਂਤੀ,ਦਵਿੰਜਰ ਕੌਰ ਬਸਾਂਤੀ,ਬਲਵੀਰ ਕੌਰ ਬਲਜੀਤ ਸਿੰਘ ਬਲ,ਵੀਤ ਬਾਦਸ਼ਾਹ ਪੁਰੀ,ਗੁਰਿੰਦਰ ਸਹੋਤਾ,ਮੋਹਨ ਸਿੰਘ ਸਹੋਤਾ ।

ਅੰਤ ਵਿੱਚ ਆਪਣੇ ਵੱਡਮੁੱਲੇ ਸ਼ਬਦਾਂ ਨਾਲ ਪ੍ਰਧਾਨ  ਪ੍ਰਿਤਪਾਲ ਸਿੰਘ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ  ।ਇਹ ਇੱਕ ਸਫ਼ਲ ਤੇ ਯਾਦਗਾਰੀ ਸਮਾਗਮ ਹੋ ਨਿਬੜਿਆ ।