Headlines

ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਪਬਲਿਕ ਸਕੂਲ ਵਿਖੇ ਮਹਾਨ ਗੁਰਮਤਿ ਸਮਾਗਮ

ਪਟਿਆਲਾ 17 ਫਰਵਰੀ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਵੱਲੋਂ ਸਿੰਘ ਸਾਹਿਬ
ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬੁੱਢਾ ਦਲ ਪਬਲਿਕ ਸਕੂਲ ਵਿਖੇ ਵਿਸ਼ੇਸ਼
ਗੁਰਮਤਿ ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਵੱਖ-
ਵੱਖ ਪ੍ਰਤਿਸ਼ਟ ਸ਼ਖ਼ਸ਼ੀਅਤਾਂ ਨੇ ਇਸ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ।
ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਖਾਲਸਾ ਪੰਥ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ
ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਸਿੰਘ ਸਾਹਿਬ
ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਬੁੱਢਾ ਦਲ ਪਬਲਿਕ ‘ਚ ਸਮਾਗਮ ਕਰਵਾਉਣ ਦਾ ਮਨੋਰਥ ਹੈ
ਕਿ ਹਰ ਬੱਚਾ ਅਕਾਲੀ ਬਾਬਾ ਫੂਲਾ ਸਿੰਘ ਦੇ ਇਤਿਹਾਸ ਤੋਂ ਜਾਣੂ ਹੋਵੇ। ਉਨ੍ਹਾਂ ਕਿਹਾ ਅਕਾਲੀ ਬਾਬਾ ਫੂਲਾ ਸਿੰਘ ਦਾ
ਨਿਵੇਕਲਾ ਅਤੇ ਸਾਨਾਮੱਤਾ ਇਤਿਹਾਸ ਹੈ। ਉਨ੍ਹਾਂ ਖਾਲਸਾ ਪੰਥ ਬੁੱਢਾ ਦਲ ਦੇ ਇਤਿਹਾਸ ਦੀ ਤਫਸੀਲ ਦਸਦਿਆਂ ਕਿਹਾ
ਕਿ ਜੰਗਾਂ ਯੁੱਧਾਂ ਵਿੱਚ ਖਾਲਸਾ ਪੰਥ ਨੇ ਵੱਡੀਆਂ ਘਾਲਣਾ ਘਾਲੀਆਂ ਹਨ, ਹਮਲਾਵਰਾਂ ਵੱਲੋਂ ਸਾਡੇ ਧਾਰਮਿਕ ਅਸਥਾਨ
ਤਬਾਹ ਕਰ ਦਿੱਤੇ ਗਏ ਤੇ ਮਸਜਿਦਾਂ ਉਸਾਰ ਲਈਆਂ ਸਨ, ਪਰ ਖਾਲਸਾ ਪੰਥ ਦੇ ਮੋਹਰੀ ਜਥੇਦਾਰਾਂ ਨੇ ਮੁੜ ਰਾਜਭਾਗ
ਵੀ ਸੰਭਾਲਿਆ ਅਤੇ ਧਾਰਮਿਕ ਅਸਥਾਨਾਂ ਦੀ ਮੁੜ ਉਸਾਰੀ ਕੀਤੀ ਕਰਵਾਈ। ਸਾਰੇ ਧਾਰਮਿਕ ਅਸਥਾਨਾਂ ਦੀ ਪ੍ਰਬੰਧ ਬੁੱਢਾ
ਦਲ ਪਾਸ ਹੀ ਰਿਹਾ ਹੈ ਇਸ ਦੇ ਮੁਖੀ ਹੀ ਅਕਾਲ ਤਖਤ ਦੇ ਜਥੇਦਾਰ ਹੁੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖਾਲਸਾ ਪੰਥ
ਬੁੱਢਾ ਦਲ ਦਾ ਇਤਿਹਾਸ ਹੀ ਸਿੱਖ ਇਤਿਹਾਸ ਹੈ। ਬੁੱਢਾ ਦਲ ਨੂੰ ਦਬਾਉਣ ਲਈ ਹਰ ਸਰਕਾਰ ਨੇ ਹੱਥ ਕੰਡੇ ਵਰਤੇ ਹਨ।
ਉਨ੍ਹਾਂ ਕਿਹਾ ਕਿ ਇਕ ਅਖੌਤੀ ਸਾਧ ਨੂੰ ਦੂਜੇ ਤੀਜੇ ਮਹੀਨੇ ਹੀ ਪੈਰੋਲ ਛੁੱਟੀ ਦਿਤੀ ਜਾ ਰਹੀ ਹੈ ਜਦੋਂ ਕਿ ਸਿੱਖ ਬੰਦੀ ਸਿੰਘਾਂ
ਨੂੰ ਪੈਰੋਲ ਛੁੱਟੀ ਤਾਂ ਕੀ ਦੇਣੀ ਸੀ ਕਾਨੂੰਨੀ ਬਣਦੀਆਂ ਸਜਾਵਾਂ ਭੁਗਤ ਚੁਕੇ ਹਨ ਪਰ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ
ਰਿਹਾ। ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਨਸਾਫ ‘ਚ ਦੇਰੀ ਬੇਇਨਸਾਫੀ ਹੈ ਸਿੱਖ ਬੰਦੀ ਸਿੰਘਾਂ ਨੂੰ ਤੁਰੰਤ
ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਮਾਰਸ਼ਲ ਆਰਟ ਦੇ ਨਾਮ ਹੇਠ ਗੱਤਕੇ ਦਾ ਸਹੀ ਸਰੂਪ ਵਿਗਾੜ
ਰਹੀਆਂ ਹਨ, ਇਹ ਸਿੱਖ ਸਰੂਪ ਵਿਚ ਹੀ ਖੇਡਿਆ ਜਾਣਾ ਚਾਹੀਦਾ ਹੈ। ਇਸ ਮੌਕੇ ਨਿਹੰਗ ਭਾਈ ਪ੍ਰਿਤਪਾਲ ਸਿੰਘ ਮੁਖੀ
ਗ੍ਰੰਥੀ ਕਥਾਵਾਚਕ, ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬਾਬਾ ਮਨਮੋਹਣ ਸਿੰਘ ਬਾਰਨਵਾਲੇ
ਅਤੇ ਬੀਬੀ ਰਵਿੰਦਰ ਕੌਰ ਨੇ ਵੀ ਕੀਰਤਨ ਰਾਹੀਂ ਹਾਜ਼ਰੀ ਲਗਾਈ। ਇਸ ਮੌਕੇ ਚੜ੍ਹਦੀਕਲਾ ਪ੍ਰਕਾਸ਼ਨ ਦੇ ਮੁਖੀ ਪਦਮਸ੍ਰੀ
ਸ. ਜਗਜੀਤ ਸਿੰਘ ਦਰਦੀ ਨੇ ਸੰਬੋਧਨ ਕੀਤਾ ਅਤੇ ਬੁੱਢਾ ਦਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ
ਸਮਾਗਮ ਦੀ ਸਟੇਜ ਸੇਵਾ ਸ. ਭਗਵਾਨ ਸਿੰਘ ਜੌਹਲ ਨੇ ਕੀਤੀ। ਮੁੱਖ ਮੰਤਰੀ ਪੰਜਾਬ ਦੀ ਭੈਣ ਸ਼੍ਰੀਮਤੀ ਮਨਪ੍ਰੀਤ ਕੌਰ ਨੇ
ਵਿਸ਼ੇਸ਼ ਤੌਰ ਸ਼ਿਰਕਤ ਕੀਤੀ।

ਇਸ ਮੌਕੇ ਸਕੂਲ ਪ੍ਰਧਾਨ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਡਾਇਰੈਕਟਰ ਆਫ਼ ਐਜੂਕੇਸ਼ਨ ਅਤੇ
ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ, ਸ਼੍ਰੀਮਤੀ ਹਰਪ੍ਰੀਤ ਕੌਰ ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ,
ਪਟਿਆਲਾ, ਸ਼੍ਰੀਮਤੀ ਨਰਿੰਦਰ ਕੌਰ, ਪ੍ਰਿੰਸੀਪਲ, ਬੁੱਢਾ ਦਲ ਪਬਲਿਕ ਸਕੂਲ ਸਮਾਣਾ ਅਤੇ ਸ਼੍ਰੀਮਤੀ ਅਮਨਦੀਪ ਕੌਰ,
ਇੰਚਾਰਜ ਜੂਨੀਅਰ ਵਿੰਗ, ਪਟਿਆਲਾ ਅਤੇ ਹੋਰ ਸਕੂਲਾਂ ਦੇ ਪ੍ਰਿੰਸੀਪਲ ਅਤੇ ਬਾਬਾ ਜੱਸਾ ਸਿੰਘ, ਬਾਬਾ ਦਲੇਰ ਸਿੰਘ,
ਬਾਬਾ ਲਛਮਣ ਸਿੰਘ, ਬਾਬਾ ਲੱਖਾ ਸਿੰਘ, ਬਾਬਾ ਸਵਰਣ ਸਿੰਘ ਮਝੈਲ, ਬਾਬਾ ਮਹਿੰਦਰ ਸਿੰਘ ਬੁੱਢਾ ਜੋਹੜ, ਬਾਬਾ
ਬਿਨੋਜ ਸਿੰਘ ਹਜ਼ੂਰ ਸਾਹਿਬ, ਬਾਬਾ ਜਸਵਿੰਦਰ ਸਿੰਘ ਜੱਸੀ ਯੂ.ਐਸ.ਏ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ
ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਜਰਨੈਲ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਰਣਜੋਧ
ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਸ. ਇੰਦਰਪਾਲ ਸਿੰਘ ਫੌਜੀ, ਨਿਹੰਗ ਬਾਬਾ ਜਸਬੀਰ ਸਿੰਘ, ਬਾਬਾ ਗੁਰਮੁਖ ਸਿੰਘ
ਆਦਿ ਹਾਜ਼ਰ ਸਨ।