Headlines

ਪੁਲਿਸ ਨੇ ਲਾਪਤਾ ਔਰਤ ਕਮਲਜੀਤ ਟਿਵਾਣਾ ਨੂੰ ਲੱਭਣ ਲਈ ਮਦਦ ਮੰਗੀ

ਐਲਕਸ ਫਰੇਜਰ ਬ੍ਰਿਜ ਨੇੜੇ ਲਾਵਾਰਿਸ ਕਾਰ ਮਿਲੀ-

ਸਰੀ ( ਦੇ ਪ੍ਰ ਬਿ)–ਸਰੀ ਆਰ ਸੀ ਐਮ ਪੀ ਲੋਕਾਂ ਨੂੰ ਕਮਲਜੀਤ ਟਿਵਾਣਾ ਨੂੰ ਲੱਭਣ ਲਈ ਮਦਦ ਕਰਨ ਦੀ ਅਪੀਲ ਕਰ ਰਹੀ ਹੈ| 42 ਸਾਲਾ ਟਿਵਾਣਾ ਨੂੰ 11 ਫਰਵਰੀ ਨੂੰ ਰਾਤ 11 ਵਜੇ 123ਬੀ ਸਟਰੀਟ ਦੇ 7000 ਬਲਾਕ ਵਿਚ ਆਖਰੀ ਵਾਰ ਦੇਖਿਆ ਗਿਆ ਸੀ| ਉਸ ਦੇ ਅਗਲੇ ਦਿਨ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ| ਡੈਲਟਾ ਪੁਲਿਸ ਨੂੰ ਉਸ ਦੀ ਸਲੇਟੀ ਰੰਗੀ ਨਿਸ਼ਾਨ ਪਾਥਫਾਈਂਡਰ ਕਾਰ ਮਿਲ ਗਈ ਹੈ ਜਿਹੜੀ ਅਲੈਕਸ ਫਰੇਜ਼ਰ ਬਰਿਜ ਦੀ ਉੱਤਰੀ ਲੇਨ ਵਿਚ ਲਾਵਾਰਿਸ ਖੜੀ ਸੀ|