Headlines

ਗੁਰੂ ਨਾਨਕ ਫੂਡ ਬੈਂਕ ਡੈਲਟਾ ਦੀ ਸ਼ਾਨਦਾਰ ਗਰੈਂਡ ਓਪਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਗੁਰੂ ਨਾਨਕ ਫੂਡ ਬੈਂਕ ਦੀ ਤੀਸਰੀ ਲੋਕੇਸ਼ਨ ਦਾ ਸ਼ਾਨਦਾਰ ਉਦਘਾਟਨ ਡੈਲਟਾ 11188-84 ਐਵਨਿਊ ਵਿਖੇ ਕੀਤਾ ਗਿਆ। ਉਦਘਾਟਨ ਦੀ ਰਸਮ ਡੈਲਟਾ ਦੇ ਮੇਅਰ ਜੌਰਜ ਹਾਰਵੀ ਵਲੋਂ ਅਦਾ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਹੈਰੀ ਬੈਂਸ, ਰਾਜ ਮੰਤਰੀ ਜਗਰੂਪ ਬਰਾੜ, ਡੈਲਟਾ ਅਸਿਸਟੈਂਟ ਪੁਲਿਸ ਚੀਫ ਹਰਜ ਸਿੱਧੂ, ਟੋਨੀ ਸਿੰਘ ਫਰੂਟੀਕੈਨਾ, ਸਾਬਕਾ ਐਮ ਐਲ ਏ ਦੇਵ ਹੇਅਰ, ਹਰਮੀਤ ਸਿੰਘ ਖੁੱਡੀਆਂ, ਸਤੀਸ਼ ਕੁਮਾਰ, ਜੇ ਮਿਨਹਾਸ, ਸੁਰਿੰਦਰ ਸਿੰਘ ਸੈਮ ਮੰਝ, ਅਨੂਪ ਸਿੰਘ ਲੁੱਡੂ, ਕੇਸਰ ਸਿੰਘ ਕੂਨਰ, ਅਮਰਜੀਤ ਸਿੰਘ ਤੋ ਇਲਾਵਾ ਡੈਲਟਾ ਸਿਟੀ ਕੌਂਸਲਰ,ਡੈਲਟਾ ਪੁਲਸਿ ਫਾਊਡੇਸ਼ਨ ਮੈਂਬਰ, , ਡੈਲਟਾ ਸਕੂਲ ਕੌੰਸਲ ਦੇ ਮੈਂਬਰ ਅਤੇ ਗੁਰੁਦੁਆਰਾ ਦੂਖ ਨਿਵਾਰਸ ਸੁਸਾਇਟੀ ਦੇ ਮੈਂਬਰਾਨ ਸਮੇਤ 300 ਦੇ ਕਰੀਬ ਲੋਕ ਹਾਜ਼ਰ ਸਨ।

ਇਸ ਮੌਕੇ ਮੇਅਰ ਜੌਰਜ ਹਾਰਵੀ ਨੇ ਡੈਲਟਾ ਲੋਕੇਸ਼ਨ ਦਾ ਉਦਘਾਟਨ ਕਰਦਿਆਂ ਜਿਥੇ ਗੁਰੂ ਨਾਨਕ ਫੂਡ ਬੈਂਕ ਦੇ ਅਹੁਦੇਦਾਰਾਂ ਤੇ ਸੇਵਾਦਾਰਾਂ ਦੇ ਉਦਮ ਦੀ ਸ਼ਲਾਘਾ ਕੀਤੀ ਉਥੇ ਬੈਂਕ ਨੂੰ ਹਰ ਤਰਾਂ ਦੇ ਸਹਿਯੋਗ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੂਡ ਬੈਂਕ ਨੂੰ ਸਥਾਈ ਬਣਾਈ ਰੱਖਣ ਦਾ ਵਿਸ਼ਵਾਸ ਦਿੱਤਾ।ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ, ਉਹਨਾਂ ਨੂੰ ਮਿਲ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਐਲਾਨ ਕੀਤਾ ਹੈ ਕਿ ਡੈਲਟ ਲੋਕੇਸ਼ਨ ਗੁਰੂ ਨਾਨਕ ਫੂਡ ਬੈਂਕ ਦੇ ਹੈਡ ਆਫਿਸ ਵਜੋਂ ਕੰਮ ਕਰੇਗੀ। ਉਹਨਾਂ ਸਿਟੀ ਕੌਂਸਲ ਅਤੇ ਬੀ ਸੀ ਕੈਬਨਿਟ ਮੰਤਰੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹੈਰੀ ਬੈਂਸ ਅਤੇ ਜਗਰੂਪ ਬਰਾੜ ਨੇ ਵੀ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।

ਗੁਰੂ ਨਾਨਕ ਫੂਡ ਬੈਂਕ ਦੇ ਜਨਰਲ ਸੈਕਟਰ ਨੀਰਜ ਵਾਲੀਆ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਦੌਰਾਨ ਫੂਡ ਬੈਂਕ ਦਾ ਲਾਭ ਲੈਣ ਲਈ 1053 ਲੋੜਵੰਦ ਰਜਿਸਟਰਡ ਹੋਏ ਹਨ। ਉਹਨਾਂ ਦੱਸਿਆ ਕਿ ਫੂਡ ਬੈਂਕ ਦੀ ਇਹ ਲੋਕੇਸ਼ਨ ਹਫਤੇ ਵਿਚ 7 ਦਿਨ ਖੁੱਲੀ ਰਹੇਗੀ। ਹੋਰ ਜਾਣਕਾਰੀ ਲਈ ਫੋਨ ਨੰਬਰ 604-580-1313 ਤੇ ਸੰਪਰਕ ਕੀਤਾ ਜਾ ਸਕਦਾ ਹੈ।