Headlines

ਪ੍ਰੀਮੀਅਰ ਈਬੀ ਵਲੋਂ ਫੈਮਲੀ ਡੇਅ ਮੌਕੇ ਸ਼ੁਭ ਕਾਮਨਾਵਾਂ

ਵਿਕਟੋਰੀਆ –ਅੱਜ ਫੈਮਲੀ ਡੇਅ ਮੌਕੇ  ਪ੍ਰੀਮੀਅਰ ਡੇਵਿਡ ਈਬੀ ਨੇ ਬੀ ਸੀ ਵਾਸੀਆਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ ਹਨ। ਇਥੇ ਜਾਰੀ ਇਕ ਬਿਆਨ ਵਿਚ ਉਹਨਾਂ ਕਿਹਾ ਹੈ ਕਿ

“ਫੈਮਿਲੀ ਡੇਅ ਸਾਡੇ ਲਈ ਦੋਸਤਾਂ ਅਤੇ ਪਰਿਵਾਰ ਨਾਲ ਇਕੱਠੇ ਹੋਣ ਦਾ ਇੱਕ ਵਧੀਆ ਮੌਕਾ ਹੈ।

“ਦਿਨ ਲੰਬੇ ਹੋ ਰਹੇ ਹਨ। ਬਸੰਤ ਰੁੱਤ ਦਾ ਸਮਾਂ ਨੇੜੇ ਆ ਰਿਹਾ ਹੈ। ਅਸੀਂ ਸਾਰੇ ਇੱਕ ਔਖੇ ਸਮੇਂ ਵਿੱਚੋਂ ਲੰਘੇ ਹਾਂ, ਫਿਰ ਵੀ ਅਸੀਂ ਇੱਕ ਦੂਜੇ ਦੀ ਦੇਖਭਾਲ ਕਰਕੇ ਦ੍ਰਿੜ ਰਹੇ ਹਾਂ। ਆਓ ਅਸੀਂ ਸਾਰੇ ਖਾਣਾ ਅਤੇ ਕਹਾਣੀਆਂ ਸਾਂਝੀਆਂ ਕਰਨ ਦੇ ਇਸ ਮੌਕੇ ਦਾ ਆਨੰਦ ਮਾਣੀਏ, ਅਤੇ ਜੀਵਨ ਵਿੱਚ ਆਨੰਦ ਦੇ ਸਧਾਰਨ ਮੌਕਿਆਂ ਦੀ ਕਦਰ ਕਰਨ ਲਈ ਕੁਝ ਸਮਾਂ ਕੱਢੀਏ।

“ਮੈਂ ਹਮੇਸ਼ਾ ਆਪਣੀ ਪਤਨੀ ਕੈਲੀ ਅਤੇ ਸਾਡੇ ਬੱਚਿਆਂ, ਐਜ਼ਰਾ ਅਤੇ ਇਵਾ ਨਾਲ ਸਮਾਂ ਬਿਤਾਉਣ ਦੀ ਆਸ ਵਿੱਚ ਰਹਿੰਦਾ ਹਾਂ। ਉਹ ਕੀਮਤੀ ਪਲ ਹੁੰਦੇ ਹਨ। ਮੈਂ ਸਾਰਿਆਂ ਨੂੰ ਆਪਣੇ ਅਜ਼ੀਜ਼ਾਂ ਦੇ ਨਾਲ ਵਧੀਆ ਸਮਾਂ ਗੁਜ਼ਾਰਨ ਲਈ ਸਮਾਂ ਕੱਢਣ ਵਾਸਤੇ ਪ੍ਰੇਰਿਤ ਕਰਦਾ ਹਾਂ।

“ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ , ਖੁਸ਼ਹਾਲ ਅਤੇ ਸ਼ਾਂਤੀਪੂਰਨ ਫੈਮਿਲੀ ਡੇਅ ਦੀਆਂ ਸ਼ੁਭਕਾਮਨਾਵਾਂ।”