Headlines

ਐਬਟਸਫੋਰਡ ਵਿਚ 5 ਕੌਰਨਰ ਫਰਨੀਚਰ ਸਟੋਰ ਦੀ ਗਰੈਂਡ ਓਪਨਿੰਗ

ਐਬਟਸਫੋਰਡ ( ਦੇ ਪ੍ਰ ਬਿ)–ਜੇਕਰ ਤੁਸੀਂ ਨਵੇਂ , ਫਰਨੀਚਰ, ਗੱਦਿਆਂ ਜਾਂ ਹੋਰ ਘਰੇਲੂ ਵਸਤਾਂ ਲਈ ਬਾਜ਼ਾਰ ਵਿਚ ਘੁੰਮ ਰਹੇ ਹੋ ਤਾਂ ਤੁਹਾਡੀ ਇਹ ਲੋੜ ਪੂਰੀ ਕਰ ਸਕਦਾ ਹੈ ਇਥੇ ਨਵਾਂ ਖੁੱਲਿਆ ਫਰਨੀਚਰ ਸਟੋਰ। ਬੀਤੀ 18 ਫਰਵਰੀ ਨੂੰ ਇਥੇ ਡਾਊਨ ਟਾਊਨ ਦੇ ਨੇੜੇ ਸਥਾਨਕ ਸਿੱਧੂ ਪਰਿਵਾਰ ਵਲੋਂ 5 ਕੌਰਨਰ ਫਰਨੀਚਰ ਐਂਡ ਮੈਟਰਸ ਨਾਮ ਦਾ  ਨਵਾਂ ਫਰਨੀਚਰ ਸਟੋਰ ਖੋਲਿਆ ਗਿਆ ਹੈ ।  ਬਹੁਤ ਸਾਰੇ ਸ਼ਹਿਰ ਨਿਵਾਸੀ ਜਾਣਦੇ ਹਨ ਕਿ ਸਿੱਧੂ ਪਰਿਵਾਰ ਦਾ ਪਹਿਲਾਂ ਇਥੇ ਓਕੇ ਟਾਇਰ ਦਾ ਵਧੀਆ ਬਿਜਨੈਸ ਸੀ ਜੋ ਬਦਕਿਸਮਤੀ ਨਾਲ ਅੱਗਜ਼ਨੀ ਦੀ ਭੇਟ ਚੜ ਗਿਆ ਸੀ। ਇਹ ਘਟਨਾ ਸਾਲ 2017 ਵਿਚ ਵਾਪਰੀ ਸੀ। ਸਿੱਧੂ ਪਰਿਵਾਰ ਨੇ ਆਪਣਾ ਪਹਿਲਾ ਕਾਰੋਬਾਰ ਨੂੰ ਗੁਆਉਣ ਪਿੱਛੋਂ ਹੁਣ ਨਵਾਂ ਕਾਰੋਬਾਰ ਚਲਾਉਣ ਲਈ ਮੁੜ ਉਦਮ ਕੀਤਾ ਹੈ।  ਫਰਨੀਚਰ ਸਟੋਰ  ਦੇ ਮਾਲਕ ਪਾਲ ਸਿੱਧੂ ਆਖਦੇ ਹਨ ਕਿ ਉਹ 2017 ਵਿਚ ਕਾਰੋਬਾਰ ਦੇ ਅੱਗਜਨੀ ਦੀ ਭੇਟ ਚੜਨ ਪਿੱਛੋਂ ਔਖੇ ਸਮੇਂ ਦੌਰਾਨ ਸਥਾਨਕ ਕਮਿਊਨਿਟੀ ਤੋਂ ਮਿਲੇ ਸਹਿਯੋਗ ਲਈ ਸ਼ੁਕਰਗੁਜ਼ਾਰ ਹਨ|

5 ਕੌਰਨਰਜ਼ ਫਰਨੀਚਰ ਐਂਡ ਮੈਟਰਸ ਕਿਫਾਇਤੀ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੇ ਫਰਨੀਚਰ ਦੀ ਪੇਸ਼ਕਸ਼ ਕਰਦਾ ਹੈ| ਫਾਈਵ ਕੌਰਨਰਜ਼ ਦੇ ਪਿਛਲੇ ਸਾਲ ਨਵੰਬਰ ਵਿਚ ਦਰਵਾਜੇ ਖੋਲ੍ਹੇ ਗਏ ਸਨ ਪਰ ਹਾਲ ਹੀ ਵਿਚ 18 ਫਰਵਰੀ ਨੂੰ ਉਨ੍ਹਾਂ ਨੇ ਸ਼ਾਨਦਾਰ ਅਧਿਕਾਰਤ ਗਰੈਂਡ ਓਪਨਿੰਗ ਕੀਤੀ ਹੈ | ਉਹ ਐਬਟਸਫੋਰਡ ਕਮਿਊਨਿਟੀ ਵਿਚ ਨਵੇਂ ਕਾਰੋਬਾਰ ਦੀ ਵਾਪਸੀ ਤੇ ਪੂਰੀ ਤਰਾਂ ਖੁਸ਼ ਹਨ ਤੇ ਆਪਣੇ ਗਾਹਕਾਂ ਲਈ ਫਰਨੀਚਰ ਦੇ ਵੱਖ ਵੱਖ ਬਰਾਂਡਾ ਉਪਰ ਕੀਮਤਾਂ ਵਿਚ ਵੱਡੀ ਕਟੌਤੀ ਨਾਲ ਸ਼ਾਨਦਾਰ ਪੇਸ਼ਕਸ਼ ਨਾਲ ਹਾਜ਼ਰ ਹਨ। ਗਾਹਕਾਂ ਵਲੋ ਮਿਲ ਰਹੇ ਭਰਵੇਂ ਹੁੰਗਾਰੇ ਲਈ ਉਹ ਕਮਿਊਨਿਟੀ ਦੇ ਧੰਨਵਾਦੀ ਹਨ।

5 ਕਾਰਨਰ ਫਰਨੀਚਰ ਸਟੋਰ ਦੇ ਮਾਲਕ ਪਾਲ ਸਿੱਧੂ ਤੇ ਉਹਨਾਂ ਦੀ ਪਤਨੀ ਮਨਜੀਤ ਕੌਰ ਨੰਨੇ ਬੱਚਿਆਂ ਨਾਲ।