Headlines

ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਦਾ ਫੈਸਲਾ ਵਾਪਿਸ ਲਿਆ-ਸੁੱਖ ਧਾਲੀਵਾਲ

ਸਰੀ, ਬੀ.ਸੀ. – ਸਰੀ-ਨਿਊਟਨ ਤੋਂ  ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਲਿਬਰਲ ਕੌਕਸ ਦੀਆਂ ਕੋਸ਼ਿਸ਼ਾਂ ਸਦਕਾ ਫਰੇਜ਼ਰ ਪੋਰਟ ਅਥਾਰਟੀ ਨੇ ਰੋਲਿੰਗ ਟਰੱਕ ਏਜ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਫੈਸਲਾ ਵਾਪਿਸ ਲੈ ਲਿਆ ਹੈ। ਅਥਾਰਟੀ ਵਲੋ ਇਹ ਪ੍ਰੋਗਰਾਮ  ਅਪ੍ਰੈਲ ਵਿੱਚ ਲਾਗੂ ਕੀਤਾ ਜਾਣਾ ਸੀ ।

ਇਥੇ ਜਾਰੀ ਇਕ ਬਿਆਨ ਵਿਚ ਐਮ ਪੀ ਸੁੱਖ ਧਾਲੀਵਾਲ ਨੇ ਦੱਸਿਆ ਕਿ ਇਹ “ਰੋਲਿੰਗ ਟਰੱਕ ਏਜ ਪ੍ਰੋਗਰਾਮ ਦਾ ਫੈਸਲਾ ਪਿਛਲੀ ਕੰਸਰਵੇਟਿਵ ਸਰਕਾਰ ਦੇ ਅਧੀਨ ਲਿਆ ਗਿਆ ਸੀ।  ਸਾਡੀ ਲਿਬਰਲ ਸਰਕਾਰ 2015 ਤੋਂ ਹੀ ਇਸ ਮੁੱਦੇ ਉਪਰ ਪੋਰਟ ਟਰੱਕਰਾਂ ਨਾਲ ਕੰਮ ਕਰ ਰਹੀ ਹੈ। ਅਸੀ ਜਾਣਿਆ ਕਿ ਕਿਵੇਂ ਇਸ ਪ੍ਰੋਗਰਾਮ ਰਾਹੀਂ   ਮੈਟਰੋ ਵੈਨਕੂਵਰ ਕੰਟੇਨਰ ਮਾਲਕਾਂ ਅਤੇ ਆਪਰੇਟਰਾਂ ਨੂੰ ਗਲਤ ਤਰੀਕੇ ਨਾਲ ਨਿਸ਼ਾਨਾ ਬਣਾਏ ਜਾਣ ਤੋ ਉਹ ਨਿਰਾਸ਼ ਸਨ। ਢੋਆ ਢੁਆਈ ਵਾਲੇ ਇਸ  ਸੈਕਟਰ ਦੀ ਕੈਨੇਡਾ ਦੀ ਸਪਲਾਈ ਚੇਨ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਰੁਜ਼ਗਾਰ  ਯੋਗਦਾਨ ਵਿਚ ਵੱਡੀ ਭੂਮਿਕਾ ਹੈ। ਭਾਵੇਂਕਿ ਅਸੀ  ਵਾਤਾਵਰਣ ਦੀ ਸੰਭਾਲ ਅਤੇ ਪ੍ਰਦੂਸ਼ਣ ਕੰਟਰੋਲ ਲਈ ਪੋਰਟ ਦੇ ਹਿੱਤ ਦਾ ਸਮਰਥਨ ਕਰਦੇ ਹਾਂ ਪਰ ਇਹ ਕਿਸੇ ਇਕ ਵਰਗ ਦੀ ਕੀਮਤ ਉਪਰ ਨਹੀ ਹੋਣਾ ਚਾਹੀਦਾ। ਉਹਨਾਂ ਹੋਰ ਕਿਹਾ ਕਿ  ਮੈਂ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਕੰਮ ਕਰ ਰਿਹਾ ਹਾਂ ਤੇ ਟਰੱਕ ਅਪਰੇਟਰਾਂ ਦੇ ਹੱਕਾਂ ਲਈ ਖੜਦਾ ਆਇਆ ਤੇ ਖੜਦਾ ਰਹਾਂਗਾ।