Headlines

ਅਕਾਲੀ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਲਈ ਤਿਆਰੀਆਂ ਜ਼ੋਰਾਂ ਤੇ

ਅੰਮ੍ਰਿਤਸਰ, 27 ਫਰਵਰੀ – ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਛੇਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੂਜੀ ਸ਼ਹੀਦੀ ਸ਼ਤਾਬਦੀ 11 ਤੋਂ 14 ਮਾਰਚ ਤੀਕ ਅੰਮ੍ਰਿਤਸਰ ਸਾਹਿਬ ਮਨਾਉਣ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ।

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੰਮ੍ਰਿਤਸਰ ਦੀਆਂ ਸਮੂਹ ਸੇਵਾ ਸੁਸਾਇਟੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਵਿੱਚ ਸ਼ਤਾਬਦੀ ਸਮੇਂ ਬਾਹਰੋਂ ਦੂਰ ਦਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਲੰਗਰਾਂ, ਯੋਗ ਰਿਹਾਇਸ਼, ਛਬੀਲਾਂ, ਜੋੜਿਆ ਦੀ ਸੰਭਾਲ ਲਈ ਜੋੜਾ ਘਰ ਪਾਰਕਿੰਗ, ਮੈਡੀਕਲ ਕੈਂਪ ਅਤੇ ਹੋਰ ਵੱਖ-ਵੱਖ ਸਟਾਲਾਂ ਆਦਿ ਦੀਆਂ ਸੇਵਾਵਾਂ ਨਿਭਾਉਣ ਲਈ ਸਾਰੀਆ ਸੁਸਾਇਟੀਆਂ ਦੇ ਮੁਖੀ ਨੇ ਪੂਰਨ ਸਹਿਯੋਗ ਦਾ ਭਰੋਸਾ ਦੇਂਦਿਆ ਵੱਖ-ਵੱਖ ਕਾਰਜ ਆਪਣੇ ਜੁੰਮੇ ਲਏ। ਸ਼ਤਾਬਦੀ ਨੂੰ ਬੇਹਤਰ ਤੇ ਸਫਲ ਬਨਾਉਣ ਲਈ ਸਾਰੀਆ ਸੁਸਾਇਟੀਆਂ ਨੇ ਖੁਸ਼ੀ ਨਾਲ, ਨਗਰ ਕੀਰਤਨ ਸਮੇਂ ਸਜਾਵਟੀ ਗੇਟ, ਸਫਾਈ, ਪਾਰਕਿੰਗ, ਮੈਡੀਕਲ ਕੈਂਪ, ਛਬੀਲਾਂ, ਜੋੜੇ ਘਰ, ਸਾਈਕਲ ਸਕੂਟਰ ਸਟੈਂਡ ਅਤੇ ਰਹਾਇਸ਼ ਆਦਿ ਦੀ ਜੁੰਮੇਵਾਰੀ ਚੁਕੀ।

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਮੁਚੀਆਂ ਆਈਆ ਸੇਵਾ ਸੁਸਾਇਟੀਆ ਨੂੰ ਜੀ ਆਇਆ ਕਿਹਾ ਉਥੇ ਨਾਲ ਹੀ ਉਨ੍ਹਾਂ ਵੱਲੋਂ ਵੱਖ-ਵੱਖ ਖੇਤਰ ਨਾਲ ਸਬੰਧਤ ਸੇਵਾਵਾਂ ਨਿਭਾਉਣ ਲਈ ਕੀਤੀ ਵਚਨਬੱਧਤਾ ਲਈ ਧੰਨਵਾਦ ਵੀ ਕੀੌਤਾ। ਉਨ੍ਹਾਂ ਨੇ ਬੁੱਢਾ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਉਨ੍ਹਾਂ ਸ਼ਤਾਬਦੀ ਦੇ ਮਨੋਰਥ ਅਤੇ ਦੂਰਰਸ ਨਤੀਜਿਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੱਚਾ ਖਾਲਸਾ ਪੰਥ ਬੁੱਢਾ ਦਲ ਨੂੰ ਸ਼ਤਾਬਦੀ ਲਈ ਪੂਰਾ ਸਹਿਯੋਗ ਕਰ ਰਿਹਾ ਹੈ। ਇਸ ਤੋਂ ਪਹਿਲਾ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸ਼ਤਾਬਦੀ ਸਮਾਗਮਾਂ ਦੀ ਰੂਪ ਰੇਖਾ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ, ਕਮਿਸ਼ਨਰ ਤੇ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਦਾ ਧੰਨਵਾਦ ਕਰਦਿਆ ਦਸਿਆ ਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਅਤੇ ਸਿੰਘ ਸਾਹਿਬ ਸ. ਜੱਸਾ ਸਿੰਘ ਆਹਲੂਵਾਲੀਆ ਦੇ ਯਾਦਗਾਰੀ ਆਦਮਕੱਦ ਬੁੱਤ ਦੋ ਚੌਕਾਂ ਵਿਚ ਲਗਾਏ ਜਾਣਗੇ। ਇਕ ਵਿਸ਼ੇਸ਼ ਮਾਰਗ ਦਾ ਨਾਮ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਹੋਵੇਗਾ। ਇਸ ਮੌਕੇ ਸ. ਸੁਰਿੰਦਰ ਸਿੰਘ ਪ੍ਰਧਾਨ ਹੋਟਲ ਐਸੋਸੀਏਸ਼ਨ, ਸ. ਰਜਿੰਦਰ ਸਿੰਘ ਮਰਵਾਹ, ਸ. ਹਰਪਾਲ ਸਿੰਘ ਵਾਲੀਆ, ਪ੍ਰੋ: ਬਲਜਿੰਦਰ ਸਿੰਘ, ਸ. ਗੁਰਦੀਪ ਸਿੰਘ ਸਲੂਜਾ, ਸ. ਕੁਲਦੀਪ ਸਿੰਘ ਪੰਡੋਰੀ, ਸ. ਚਰਨਜੀਤ ਸਿੰਘ ਅਖੰਡ ਕੀਰਤਨੀ, ਸ. ਜਸਬੀਰ ਸਿੰਘ ਬੈਂਕ ਵਾਲੇ, ਸ. ਸਤਿੰਦਰ ਪਾਲ ਸਿੰਘ ਗੁ: ਸ਼ਹੀਦਾ, ਸ. ਇੰਦਰਪਾਲ ਸਿੰਘ ਗੁ: ਅਟੱਲ ਰਾਏ ਸਾਹਿਬ ਨੇ ਵੀ ਆਪੋ ਆਪਣੇ ਸੁਝਾਅ ਪੇਸ਼ ਕੀਤੇ।

ਇਸ ਸਮੇਂ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਬੀਬੀ ਗੁਰਚਰਨ ਕੌਰ, ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਤੇਜ ਕੌਰ, ਚਰਨ ਕੰਵਲ ਜਥਾ ਸ੍ਰੀ ਦਰਬਾਰ ਸਾਹਿਬ ਸ. ਗੁਰਦੀਪ ਸਿੰਘ ਸਲੂਜਾ, ਭਾਈ ਤਰਜਿੰਦਰ ਸਿੰਘ, ਭਾਈ ਜਗਜੀਤ ਸਿੰਘ ਖਾਲਸਾ, ਭਾਈ ਮਹਿੰਦਰ ਸਿੰਘ, ਸ੍ਰੀ ਗੁਰੂ ਸੇਵਕ ਸਭਾ ਸ੍ਰੀ ਦਰਬਾਰ ਸਾਹਿਬ ਸ. ਗੁਰਦੀਪ ਸਿੰਘ, ਅਖੰਡ ਕੀਰਤਨੀ ਜਥਾ ਭਾਈ ਚਰਨਜੀਤ ਸਿੰਘ, ਸ. ਦਵਿੰਦਰ ਸਿੰਘ, ਸ. ਜਗਦੀਸ਼ ਸਿੰਘ ਵਾਲੀਆ ਚੌਂਕੀ ਬਾਬਾ ਬੁੱਢਾ ਸਾਹਿਬ, ਸ੍ਰੀ ਗੁਰੂ ਰਾਮਦਾਸ ਜੋੜੇਘਰ ਘੰਟਾ ਘਰ ਸ. ਸ਼ਰਨਜੀਤ ਸਿੰਘ ਅਤੇ ਸ. ਲਖਵੰਤ ਸਿੰਘ, ਬਾਬਾ ਦੀਪ ਸਿੰਘ ਜੀ ਅਖੰਡ ਪਾਠ ਸੇਵਾ ਸੁਸਾਇਟੀ ਦੇ ਸ. ਗੁਰਬਖਸ਼ ਸਿੰਘ, ਗੁ: ਸਿੰਘ ਸਭਾ ਤੋਂ ਸ. ਹਰਪ੍ਰੀਤ ਸਿੰਘ ਗਿੰਨੀ, ਗੁ: ਕ੍ਰਿਸ਼ਨਾ ਨਗਰ ਤੋਂ ਸ. ਭੁਪਿੰਦਰ ਸਿੰਘ, ਸ੍ਰੀ ਗੁਰੂ ਸਿੰਘ ਸਭਾ ਰਜਿ: ਸ. ਹਰਮਨਬੀਰ ਸਿੰਘ ਜਨਰਲ ਸਕੱਤਰ, ਸ਼ਬਦ ਚੌਂਕੀ ਜਥਾ ਸ. ਕੁਲਦੀਪ ਸਿੰਘ ਪੰਡੋਰੀ, ਸ੍ਰੀ ਗੁਰੂ ਗੋਬਿੰਦ ਸਿੰਘ ਸੇਵਾ ਸੁਸਾਇਟੀ ਸ. ਅਮਰ ਸਿੰਘ, ਬਾਬਾ ਅਟੱਲ ਰਾਏ ਗੁਰਮਤਿ ਸੇਵਾ ਸੁਸਾਇਟੀ ਸ. ਇੰਦਰਪਾਲ ਸਿੰਘ, ਜਥੇਦਾਰ ਹਵਾਰਾ ਕਮੇਟੀ ਤੋਂ ਪ੍ਰੋ: ਬਲਜਿੰਦਰ ਸਿੰਘ, ਬੀਬੀ ਕੌਲਾ ਜੀ ਭਲਾਈ ਕੇਂਦਰ ਤੋਂ ਸ. ਤੇਜ ਪਾਲ ਸਿੰਘ ਅਤੇ ਸ. ਗੁਪਾਲ ਸਿੰਘ,  ਮਾਤਾ ਗੰਗਾ ਜੀ ਸੇਵਾ ਸੁਸਾਇਟੀ ਤੋਂ ਬੀਬੀ ਹਰਜੀਤ ਕੌਰ, ਬਾਬਾ ਅਟੱਲ ਰਾਏ ਸੁਖਮਨੀ ਸੇਵਾ ਸੁਸਾਇਟੀ ਤੋਂ ਬੀਬੀ ਸੀਮਾ ਕੌਰ, ਗੁ: ਹਰਰਾਏ ਸਾਹਿਬ ਤੋਂ ਸ. ਜਗਦੀਸ਼ ਸਿੰਘ ਵਡਾਲਾ, ਅੰਮ੍ਰਿਤਸਰ ਧਾਰਮਿਕ ਮੰਚ ਤੋਂ ਸ. ਰਜਿੰਦਰ ਸਿੰਘ ਮਰਵਾਹ, ਸ. ਹਰਪਾਲ ਸਿੰਘ ਵਾਲੀਆ, ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ, ਨਾਮ ਸਿਮਰਨ ਸਤਿਸੰਗ ਸਭਾ ਸ. ਜਸਬੀਰ ਸਿੰਘ ਬੈਂਕ ਵਾਲੇ, ਸੇਵਕ ਜੱਥਾ ਕ੍ਰੜਾਹ ਪ੍ਰਸਾਦਿ ਸ੍ਰਪ੍ਰਸਤ ਸ. ਜਗਜੀਤ ਸਿੰਘ ਖਾਲਸਾ ਮੁਖ ਸੇਵਾਦਾਰ ਸ. ਸਤਿੰਦਰਪਾਲ ਸਿੰਘ ਆਦਿ ਸੁਸਾਇਟੀਆਂ ਦੇ ਮੁਖੀ ਹਾਜ਼ਰ ਸਨ।

One thought on “ਅਕਾਲੀ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਲਈ ਤਿਆਰੀਆਂ ਜ਼ੋਰਾਂ ਤੇ

Comments are closed.