Headlines

ਐਮ ਪੀ ਰਣਦੀਪ ਸਿੰਘ ਸਰਾਏ ਤੇ ਕੈਨੇਡੀਅਨ ਕਮੇਟੀ ਵਲੋਂ ਪੋਲੈਂਡ ਵਿਚ ਯੂਕਰੇਨ ਅੰਬੈਸਡਰ ਨਾਲ ਵਿਚਾਰਾਂ

ਓਟਵਾ- ਕੈਨੇਡਾ ਦੀ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਟੈਂਡਿੰਗ ਕਮੇਟੀ ਦੇ ਮੈਂਬਰ ਵਜੋਂ ਸਰੀ ਸੈਂਟਰ ਤੋ ਲਿਬਰਲ ਐਮ ਪੀ ਸ ਰਣਦੀਪ ਸਿੰਘ ਸਰਾਏ ਕੈਨੇਡਾ ਦੇ ਭਾਈਵਾਲ ਮੁਲਕਾਂ ਸਵੀਡਨ, ਬੈਲਜ਼ੀਅਮ, ਪੋਲੈਂਡ ਅਤੇ ਫਿਨਲੈਂਡ ਦੇ 10 ਦਿਨਾਂ ਦੌਰੇ ਤੇ ਹਨ। ਸ ਸਰਾਏ ਨੇ  ਕਮੇਟੀ ਦੇ ਯੂਰਪੀਅਨ ਦੌਰੇ ਦੇ 8ਵੇਂ ਦਿਨ ਪੋਲੈਂਡ ਤੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਟੈਂਡਿੰਗ ਕਮੇਟੀ ਨੇ ਉਕਤ ਮੁਲਕਾਂ ਦਾ ਦੌਰਾ ਕਰਦਿਆਂ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਜੰਗ ਦੇ ਹਾਲਾਤ ਅਤੇ ਸੁਰੱਖਿਆ ਤੇ ਸ਼ਾਂਤੀ ਲਈ ਕੋਸ਼ਿਸ਼ਾਂ ਵਿਚਾਲੇ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆਂ।

ਕਮੇਟੀ ਨੇ  ਪੋਲੈਂਡ ਵਿਖੇ ਆਪਣੇ ਠਹਿਰਾਅ ਦੌਰਾਨ ਪੋਲੈਂਡ ਵਿਚ ਯੂਕਰੇਨ ਦੇ ਅੰਬੈਸਡਰ ਨਾਲ ਮੁਲਾਕਾਤ ਕੀਤੀ। ਕੈਨੇਡਾ ਸਰਕਾਰ ਵਲੋ ਯੂਕਰੇਨ ਨੂੰ ਹਰ ਤਰਾਂ ਦੀ ਸਹਾਇਤਾ ਦਾ  ਭਰੋਸਾ ਦਿੱਤਾ।ਇਸ ਦੌਰਾਨ ਪੋਲੈਂਡ ਕੈਨੇਡਾ ਪਾਰਲੀਮੈਂਟਰੀ ਫਰੈਡਸ਼ਿਪ ਗਰੁਪ ਨਾਲ ਵੀ ਮੁਲਾਕਾਤ ਕੀਤੀ।

ਇਸ ਦੌਰਾਨ ਡਿਪਟੀ ਵਿਦੇਸ਼ ਮੰਤਰੀ ਵੌਜਸੈਚ ਗੇਰਵਲ ਤੇ ਹੋਰ ਪ੍ਰਤੀਨਿਧਾਂ ਨਾਲ ਵਿਚਾਰ ਚਰਚਾ ਕੀਤੀ।