Headlines

ਨਵਾਜ਼ੂਦੀਨ ਵੱਲੋਂ ਸਾਬਕਾ ਪਤਨੀ ਤੇ ਭਰਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ

ਮੁੰਬਈ-ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਬੰਬੇ ਹਾਈ ਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਇਸ ਰਾਹੀਂ ਉਨ੍ਹਾਂ ਆਪਣੀ ਸਾਬਕਾ ਪਤਨੀ ਆਲੀਆ ਉਰਫ ਜ਼ੈਨਬ ਸਿੱਦੀਕੀ ਅਤੇ ਭਰਾ ਸ਼ਮਸੂਦੀਨ ਸਿੱਦੀਕੀ ਤੋਂ 100 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਅਤੇ ਇਨ੍ਹਾਂ ਉੱਤੇ ਝੂਠੇ ਬਿਆਨ ਦੇ ਕੇ ਉਸ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਇਸ ਮੁਕੱਦਮੇ ਦੀ ਸੁਣਵਾਈ ਜਸਟਿਸ ਰਿਆਜ਼ ਚਾਗਲਾ ਦੇ ਸਿੰਗਲ ਬੈਂਚ ਵੱਲੋਂ 30 ਮਾਰਚ ਨੂੰ ਕੀਤੇ ਜਾਣ ਦੀ ਸੰਭਾਨਵਾ ਹੈ। ਜ਼ਿਕਰਯੋੋਗ ਹੈ ਕਿ ਅਦਾਕਾਰ ਦਾ ਆਪਣੀ ਸਾਬਕਾ ਪਤਨੀ ਨਾਲ ਵਿਆਹ ਸਬੰਧੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਸ ਦੇ ਅਕਸ ਨੂੰ ਖੋਰਾ ਲਾਉਣ ਵਾਲੇ ਬਿਆਨ ਦੇਣ ਤੋਂ ਆਲੀਆ ਅਤੇ ਉਸ ਦੇ ਭਰਾ ਨੂੰ ਰੋਕਿਆ ਜਾਵੇ। ਇਸ ਦੇ ਨਾਲ ਉਨ੍ਹਾਂ ਆਪਣੀ ਸਾਬਕਾ ਪਤਨੀ ਅਤੇ ਉਸਦੇ ਭਰਾ ਤੋਂ ਲਿਖਤੀ ਮੁਆਫੀ ਮੰਗਣ ਦੀ ਵੀ ਮੰਗ ਕੀਤੀ।