Headlines

ਵਿੰਨੀਪੈਗ ਵਿਚ ਆਰਜੂ ਬੈਂਕੁਇਟ ਹਾਲ ( RU Banquet Hall ) ਦੀ ਸ਼ਾਨਦਾਰ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)- ਬੀਤੇ ਐਤਵਾਰ ਨੂੰ ਵਿੰਨੀਪੈਗ ਵਿਚ ਆਰਜੂ ਬੈਂਕੁਇਟ ਹਾਲ ( RU Banquet Hall) ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਉਦਘਾਟਨੀ ਰਸਮ ਐਮ ਐਲ ਏ ਸਿੰਡੀ ਲੈਮਰੂਕਸ ਤੇ ਹੋਰ ਸ਼ਖਸੀਅਤਾਂ ਨੇ ਕੀਤੀ। ਆਏ ਮਹਿਮਾਨਾਂ ਦਾ ਬੈਂਕੁਇਟ ਹਾਲ ਦੇ ਮਾਲਕ ਚਰਨਜੀਤ ਉਪਲ ਨੇ ਸਵਾਗਤ ਕੀਤਾ। ਉਹਨਾਂ ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੈਕੁਇਟ ਹਾਲ 56 ਕੀਵਾਟਨ ਸਟਰੀਟ ਵਿਖੇ ਖੋਲਿਆ ਗਿਆ ਜਿਸ ਵਿਚ ਲੋਕ ਵਿਆਹ- ਸ਼ਾਦੀ ਦੀਆਂ ਪਾਰਟੀਆਂ, ਜਨਮ ਦਿਨ ਪਾਰਟੀਆਂ ਤੇ ਖੁਸ਼ੀਆਂ ਦੇ ਸਮਾਗਮ ਆਯੋਜਿਤ ਕਰ ਸਕਦੇ ਹਨ। ਉਹਨਾਂ ਨੇ ਬਹੁਤ ਘੱਟ ਕੀਮਤਾਂ ਉਪਰ ਬੇਤਰੀਨ ਖਾਣਾ ਤੇ ਸੇਵਾਵਾਂ ਨੂੰ ਬੈਕੁਇਟ ਹਾਲ ਦੀ ਪਹਿਲੀ ਤਰਜੀਹ ਦੱਸਿਆ ਹੈ। ਵਧੇਰੇ ਜਾਣਕਾਰੀ ਲਈ ਉਹਨਾਂ ਨਾਲ ਫੋਨ ਨੰਬਰ 240-899-3320 ਉਪਰ ਸੰਪਰਕ ਕੀਤਾ ਜਾ ਸਕਦਾ ਹੈ।