Headlines

ਲਿਬਰਲ ਐਮ ਪੀ ਸਰਾਏ ਦੀ ਰਾਸ਼ਟਰਪਤੀ ਬਾਇਡਨ ਨਾਲ ਉਤਸ਼ਾਹੀ ਮਿਲਣੀ

ਓਟਵਾ- ਬੀਤੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋ ਬਾਦ ਪਹਿਲੀ ਵਾਰ ਕੈਨੇਡਾ ਦੌਰੇ ਤੇ ਆਏ ਰਾਸ਼ਟਰਪੀਤ ਜੋਅ ਬਾਇਡਨ ਨੇ ਜਿਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਵਿਚਾਰ ਚਰਚਾ ਕੀਤੀ ਉਥੇ ਉਹਨਾਂ ਨੇ ਪਾਰਲੀਮੈਂਟ ਦੇ ਸੈਸ਼ਨ ਨੂੰ ਸੰਬੋਧਨ ਵੀ ਕੀਤਾ। ਰਾਤ ਨੂੰ ਇਕ ਦਾਅਵਤ ਦੌਰਾਨ ਉਹਨਾਂ ਨੇ ਕੈਨੇਡੀਅਨ ਸੰਸਦ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ। ਇਸੇ ਦੌਰਾਨ ਸਰੀ ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਨੇ ਵੀ ਉਹਨਾਂ ਨਾਲ ਡਿਨਰ ਪਾਰਟੀ ਦੌਰਾਨ ਮੁਲਾਕਾਤ ਕੀਤੀ। ਰਾਸ਼ਟਰਪਤੀ ਇਕ ਦਸਤਾਰਧਾਰੀ ਕੈਨੇਡੀਅਨ ਐਮ ਪੀ ਸਰਾਏ ਨੂੰ ਬਹੁਤ ਹੀ ਉਤਸ਼ਾਹ ਨਾਲ ਮਿਲੇ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਮਜ਼ੁਬੂਤੀ ਲਈ ਨੌਜਵਾਨ ਐਮ ਪੀਜ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।