Headlines

ਨਵਜੋਤ ਸਿੰਘ ਸਿੱਧੂ 10 ਮਹੀਨੇ ਬਾਦ ਜੇਲ ਤੋਂ ਰਿਹਾਅ

ਪਟਿਆਲਾ, 1 ਅਪਰੈਲ (ਦੇ ਪ੍ਰ ਬਿ)- ਤੇਜ਼ ਤਰਾਰ ਕਾਂਗਰਸੀ ਆਗੂ ਨਵਜੋਤ ਸਿੱਧੂ ਪਟਿਆਲਾ ਜੇਲ ਤੋ ਰਿਹਾਅ ਕਰ ਦਿੱਤੇ ਗਏ ਹਨ। ਉਹ ਪਿਛਲੇ 10 ਮਹੀਨਿਆਂ ਤੋਂ ਇਕ 30 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਸਜ਼ਾ ਤਹਿਤ ਜੇਲ ਵਿਚ ਬੰਦ ਸਨ। ਅੱਜ ਜੇਲ ਵਿਚੋ ਰਿਹਾਅ ਹੋਣ ਸਮੇਂ  ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ ।  ਉਨ੍ਹਾਂ ਨੇ ਅਸਮਾਨੀ ਰੰਗ ਦੀ ਜੈਕਟ ਪਹਿਨੀ ਹੋਈ ਸੀ। ਇਸ ਮੌਕੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ  ਕਿਹਾ ਕਿ ਸਰਕਾਰ ਖੌਫ਼ ਵਿੱਚ ਹੈ ਤੇ ਉਹ ਸੱਚ ਨਹੀਂ ਸੁਣਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ  ਇਕ ਕ੍ਰਾਂਤੀ ਦਾ ਨਾਂ ਹੈ।   ਉਨ੍ਹਾਂ ਨੂੰ 1988 ਵਿੱਚ ਵਾਪਰੇ ਰੋਡਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਬੀਤੇ ਸਾਲ 20 ਮਈ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ।