Headlines

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਰੋਮ, 2 ਅਪਰੈਲ-ਇਟਲੀ ’ਚ ਜਲਦ ਹੀ ਸਰਕਾਰੀ ਕੰਮਾਂ ਲਈ ਅੰਗਰੇਜ਼ੀ ’ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੀ ਪਾਰਟੀ ਨੇ ਸੰਸਦ ’ਚ ਅੰਗਰੇਜ਼ੀ ਸਮੇਤ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਵਿਰੁੱਧ ਬਿੱਲ ਪੇਸ਼ ਕੀਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੀ ਉਲੰਘਣਾ ਕਰਨ ’ਤੇ 1 ਲੱਖ ਯੂਰੋ (89 ਲੱਖ 33 ਹਜ਼ਾਰ ਰੁਪਏ) ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਸੀਐਨਐਨ ਦੀ ਰਿਪੋਰਟ ਅਨੁਸਾਰ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਫੈਬੀਓ ਰੈਂਪੇਲੀ ਵਲੋਂ ਇਟਲੀ ਦੇ ਹੇਠਲੇ ਸਦਨ ਵਿੱਚ ਪੇਸ਼ ਕੀਤਾ ਗਿਆ। ਹੁਣ ਇਸ ਬਿੱਲ ’ਤੇ ਬਹਿਸ ਹੋਵੇਗੀ ਜਿਸ ਤੋਂ ਬਾਅਦ ਵੋਟਿੰਗ ਹੋਵੇਗੀ।