Headlines

ਡਾ:ਰਣਵਿੰਦਰ ਸਿੰਘ ਸੰਧੂ ਦਾ “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਉੱਪਰ ਲੈਕਚਰ 9 ਅਪ੍ਰੈਲ ਨੂੰ

ਸਰੀ-ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸ਼ੀਏਸ਼ਨ ਬੀ.ਸੀ, ਕੈਨੇਡਾ ਵੱਲੋਂ ਮਿਤੀ 9 ਅਪਰੈਲ, 2023 ਦਿਨ ਐਤਵਾਰ ਨੂੰ ਦੁਪਹਿਰ 1:30-3:30 ਵਜੇ ਤੱਕ ਸਟਰਾਬੇਰੀ ਹਿੱਲ ਲਾਇਬਰੇਰੀ ਵਿੱਚ “ਪੰਜਾਬ ਵਿੱਚ ਨਸ਼ੇ: ਮਿੱਥ ਅਤੇ ਅਸਲੀਅਤ” ਵਿਸ਼ੇ ਉੱਪਰ ਲੈਕਚਰ ਕਰਵਾਇਆ ਜਾ ਰਿਹਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਮਾਜ ਸਾਸ਼ਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਡਾ:ਰਣਵਿੰਦਰ ਸਿੰਘ ਸੰਧੂ ਆਪਣੀ ਖੋਜ ਅਧਾਰਿਤ ਇਸ ਵਿਸ਼ੇ ਬਾਰੇ ਵਿਸਥਾਰ ਸਹਿਤ ਚਰਚਾ ਕਰਨਗੇ।ਇਸ ਵਿੱਚ ਸ਼ਾਮਿਲ ਹੋਣ ਲਈ ਆਪ ਸਭ ਨੂੰ ਪਿਆਰ ਸਹਿਤ ਸੱਦਾ ਦਿੱਤਾ ਜਾਂਦਾ ਹੈ।