Headlines

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸਦਮਾ-ਮਾਤਾ ਦਾ ਦੇਹਾਂਤ

11 ਅਪ੍ਰੈਲ ਨੂੰ ਮਾਤਾ ਸਰੂਪਿੰਦਰ ਪਾਲ ਕੌਰ ਦੀ ਮ੍ਰਿਤਕ ਦੇਹ ਦਾ ਹੋਵੇਗਾ ਅੰਤਿਮ ਸੰਸਕਾਰ-13 ਅਪ੍ਰੈਲ ਨੂੰ  ਭੋਗ ਤੇ ਸ਼ਰਧਾਂਜਲੀ ਸਮਾਗਮ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,7 ਅਪ੍ਰੈਲ
ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸਰੂਪਿੰਦਰ ਪਾਲ ਕੌਰ,ਜਿਨ੍ਹਾਂ ਦਾ ਕੈਨੇਡਾ ਵਿੱਚ ਰਹਿੰਦੇ ਹੋਏ ਕੁੱਝ ਦਿਨ ਪਹਿਲਾਂ ਅਚਾਨਕ ਦੇਹਾਂਤ ਹੋ ਗਿਆ ਸੀ।ਇਸ ਦੁੱਖ ਦੀ ਘੜੀ ਵਿੱਚ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਜੀ,ਬਾਬਾ ਹਾਕਮ ਸਿੰਘ ਜੀ,ਬਾਬਾ ਨੰਦ ਸਿੰਘ ਜੀ ਮੁੰਡਾ ਪਿੰਡ ਵਾਲੇ,ਬਾਬਾ ਜਗਤਾਰ ਸਿੰਘ ਜੀ ਗੁਰਦੁਆਰਾ ਬਾਬੇ ਸ਼ਹੀਦਾਂ ਵਾਲੇ,ਬਾਬਾ ਪ੍ਰਗਟ ਸਿੰਘ ਗੁਰਦੁਆਰਾ ਬਾਬਾ ਲੂਆਂ ਸਾਹਿਬ ਵਾਲੇ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਸੀਨੀਅਰ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਚੋਪੜਾ, ਸੁਬੇਗ ਸਿੰਘ ਧੁੰਨ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ,ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਿੱਟੂ,ਗੁਲਵਿੰਦਰ ਸਿੰਘ ਰਾਏ ਸ਼੍ਰੀ ਗੋਇੰਦਵਾਲ ਸਾਹਿਬ,ਸ.ਕੁਲਵੰਤ ਸਿੰਘ ਚੋਹਲਾ ਸਾਬਕਾ ਚੇਅਰਮੈਨ,ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ,ਬਾਬਾ ਬਲਕਾਰ ਸਿੰਘ ਢਿੱਲੋਂ ਕੌਮੀ ਪ੍ਰਧਾਨ ਸਮਾਜ ਬਚਾਓ ਮਿਸ਼ਨ ਕਮੇਟੀ, ਪੱਤਰਕਾਰ ਰਾਕੇਸ਼ ਨਈਅਰ ਚੋਹਲਾ ਸਾਹਿਬ,ਕਰਨ ਪੰਨੂੰ ਨੋਇਡਾ,ਜਸਵਿੰਦਰ ਸਿੰਘ ਸਿਆਸੀ ਸਕੱਤਰ,ਯੂਥ ਆਗੂ ਜੱਸ ਲਾਲਪੁਰਾ ਮੀਡੀਆ ਇੰਚਾਰਜ,ਗੁਰਪ੍ਰੀਤ ਸਿੰਘ ਸਰਪੰਚ ਕਾਹਲਵਾਂ,ਤਰੁਨ ਜੋਸ਼ੀ ਯੂਥ ਭਾਜਪਾ ਆਗੂ,ਯੂਥ ਆਗੂ ਮਨਦੀਪ ਸਿੰਘ ਮਨੀ (ਆੜ੍ਹਤੀ),ਜਗਤਾਰ ਸਿੰਘ ਉੱਪਲ ਸਰਪੰਚ ਕੰਬੋਅ ਢਾਏ ਵਾਲਾ,ਰਾਏ ਦਵਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ,ਮਨਦੀਪ ਸਿੰਘ ਸਰਪੰਚ ਘੜਕਾ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਮਹਿੰਦਰ ਸਿੰਘ ਸਰਪੰਚ ਚੰਬਾ,ਪਹਿਲਵਾਨ ਲਖਬੀਰ ਸਿੰਘ ਲੱਖਾ ਸਰਪੰਚ ਚੋਹਲਾ ਸਾਹਿਬ,ਚੇਅਰਮੈਨ ਅਜੈਬ ਸਿੰਘ ਮੁੰਡਾ ਪਿੰਡ,ਰਛਪਾਲ ਸਿੰਘ ਸਰਪੰਚ ਧੁੰਨ ਢਾਏ ਵਾਲਾ,ਤਰਸੇਮ ਨਈਅਰ ਪ੍ਰਧਾਨ ਦੁਸ਼ਹਿਰਾ ਕਮੇਟੀ ਚੋਹਲਾ ਸਾਹਿਬ,ਅਰੂੜ ਸਿੰਘ ਸਾਬਕਾ ਸਰਪੰਚ,ਸਤਨਾਮ ਸਿੰਘ ਢਿੱਲੋਂ, ਸੁਖਦੇਵ ਰਾਜ ਸਿੰਘ,ਹਰਜਿੰਦਰ ਸਿੰਘ ਸੋਨੂੰ,ਸੁਖਵੰਤ ਸਿੰਘ ਸਰਪੰਚ ਰੱਤੋਕੇ,ਪਹਿਲਵਾਨ ਲਾਲੀ ਰੱਤੋਕੇ,ਭੁਪਿੰਦਰ ਸਿੰਘ ਵਪਾਰੀ,ਭੁਪਿੰਦਰ ਕੁਮਾਰ ਨਈਅਰ ਕਾਲਾ ਪ੍ਰਧਾਨ,ਕੁਲਵੰਤ ਸਿੰਘ ਲਹਿਰ,ਬਲਵਿੰਦਰ ਸਿੰਘ ਮੈਂਬਰ,ਤਰਸੇਮ ਸਿੰਘ ਮੈਂਬਰ ਤੋਂ ਇਲਾਵਾ ਸਮੁੱਚੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ।ਪਰਿਵਾਰਿਕ ਸੂਤਰਾਂ ਮੁਤਾਬਕ 11 ਅਪ੍ਰੈਲ ਨੂੰ ਸਰਦਾਰਨੀ ਸਰੂਪਿੰਦਰ ਪਾਲ ਕੌਰ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਆਉਣ ਤੋਂ ਬਾਅਦ ਉਸੇ ਦਿਨ ਅੰਤਿਮ ਸਸਕਾਰ ਕਿਸ਼ਨਪੁਰਾ ਚੌਕ ਸ਼ਮਸ਼ਾਨਘਾਟ ਜਲੰਧਰ ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ 13 ਅਪ੍ਰੈਲ ਨੂੰ ਕਪੂਰ ਫਾਰਮ, ਕਪੂਰ ਕੋਲਡ ਸਟੋਰੇਜ ਲੰਮਾ ਪਿੰਡ,ਪੁਰਾਣਾ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਹੋਵੇਗੀ।