Headlines

ਸਟੀਵ ਕੂਨਰ ਦਾ ਮਹਾਰਾਣੀ ਜੁਬਲੀ ਐਵਾਰਡ ਨਾਲ ਸਨਮਾਨ

ਸਰੀ- ਉਘੇ ਵਕੀਲ ਤੇ ਸਮਾਜ ਸੇਵੀ ਸਟੀਵ ਕੂਨਰ ਨੂੰ ਉਹਨਾਂ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਮਹਾਰਾਣੀ ਐਲਿਜਾਬੈਥ ਪਲਾਟੀਨਮ ਜੁਬਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇਕ ਸੰਖੇਪ ਸਮਾਗਮ ਮੌਕੇ ਉਹਨਾਂ ਨੂੰ ਇਹ ਸਨਮਾਨ ਲੈਂਗਲੀ-ਕਲੋਵਰਡੇਲ ਤੋ ਲਿਬਰਲ ਐਮ ਪੀ ਜੌਹਨ ਐਲਡਗ ਵਲੋਂ ਪ੍ਰਦਾਨ ਕੀਤਾ ਗਿਆ। ਸਟੀਵ ਕੂਨਰ ਨੇ ਇਹ ਸਨਮਾਨ ਮਿਲਣ ਤੇ ਐਮ ਪੀ ਜੌਹਨ ਐਲਡਗ, ਆਪਣੇ ਸਹਿਯੋਗੀਆਂ ਤੇ ਲੋਕਾਂ ਦਾ ਧੰਨਵਾਦ ਕੀਤਾ।