Headlines

ਗੁ. ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਵਿਸਾਖੀ ਦਿਹਾੜੇ ਦੇ ਸਮਾਗਮ 14 ਅਪ੍ਰੈਲ ਨੂੰ

ਐਬਟਸਫੋਰਡ ( ਦੇ ਪ੍ਰ ਬਿ) – ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ 30640 ਬਲਿਊ ਰਿਜ ਡਰਾਈਵ ਐਬਟਸਫੋਰਡ  ਦੀ ਪ੍ਰਬੰਧਕ ਕਮੇਟੀ ਅਤੇ ਐਬਟਸਫੋਰਡ ਦੀਆਂ ਸਮੂਹ ਸੰਗਤਾਂ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਮਿਤੀ 14 ਅਪ੍ਰੈਲ 2023 ਮੂਲ ਨਾਨਕਸਾਹੀ ਕਲੰਡਰ ਅਨੁਸਾਰ 1 ਵਿਸਾਖ 555 ਨੂੰ ਬਹੁਤ ਹੀ ਉਤਸ਼ਾਹ ਅਤੇ ਸਰਧਾ ਨਾਲ ਕਰਵਾਏ ਜਾ ਰਹੇ ਹੈ। ਇਸ ਸਬੰਧੀ 12 ਅਪ੍ਰੈਲ 2023  ( 30 ਚੇਤ 555 ) ਦਿਨ ਬੁਧਵਾਰ ਨੂੰ ਗੁਰੂਘਰ  ਦੇ ਮੇਨ ਹਾਲ ਵਿੱਚ 10-00 ਵਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਅਤੇ 14 ਅਪ੍ਰੈਲ 2023 ( 1 ਵਿਸਾਖ 555 ) ਦਿਨ ਸ਼ੁਕਰਵਾਰ ਸਵੇਰੇ 10-00 ਵਜੇ ਭੋਗ ਪਾਏ ਜਾਣਗੇ। ਉਪਰੰਤ ਮੇਨ ਹਾਲ ਵਿੱਚ ਹੀ ਦੀਵਾਨ ਸਜਾਏ ਜਾਣਗੇ। ਇਹ ਜਾਣਕਾਰੀ ਕਮੇਟੀ ਦੇ ਮੀਤ ਪ੍ਰਧਾਨ ਸ ਜਸਬੀਰ ਸਿੰਘ ਪੰਨੂੰ ਵਲੋਂ ਪ੍ਰੈਸ ਨੂੰ ਦਿੰਦਿਆਂ ਸੰਗਤਾਂ ਨੂੰ ਸਮਾਗਮਾਂ ਵਿਚ ਹੁੰਮ ਹੁਮਾ ਕੇ ਹਾਜਰੀਆਂ ਭਰਨ ਦੀ ਅਪੀਲ ਕੀਤੀ ਹੈ।  ਤਿੰਨੇ ਦਿਨ ਹੀ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ ।        ਵਧੇਰੇ ਜਾਣਕਾਰੀ ਲਈ  ਫੋਨ ਨੰਬਰ 604 504 5530 ਜਾਂ  778 908 1570 ਸੰਪਰਕ ਕੀਤਾ ਜਾ ਸਕਦਾ ਹੈ।