Headlines

ਅਨੀਤਾ ਸ਼ਬਦੀਸ਼ ਦਾ ਪੰਜਾਬ ਭਵਨ ਸਰੀ ਵਿਚ ਨਾਟਕ 14 ਅਪ੍ਰੈਲ ਨੂੰ

ਸੁੱਖੀ ਬਾਠ ਵਲੋਂ ਨਾਟ ਪ੍ਰੇਮੀਆਂ ਨੂੰ ਖੁੱਲਾ ਸੱਦਾ-

ਸਰੀ ( ਦੇ ਪ੍ਰ ਬਿ)- ਉਘੀ ਨਾਟ ਕਲਾਕਾਰ ਅਨੀਤਾ ਸ਼ਬਦੀਸ਼ ਅੱਜਕੱਲ ਕੈਨੇਡਾ -ਅਮਰੀਕਾ ਦੌਰੇ ਤੇ ਹੈ। ਪਿਛਲੇ ਦਿਨੀਂ ਉਹਨਾਂ ਵਲੋ ਤਰਕਸ਼ੀਲ ਸੁਸਾਇਟੀ ਦੇ ਸੱਦੇ ਉਪਰ ਸਰੀ ਵਿਚ ਇਕ ਨਾਟਕ ਗੁੰਮਸ਼ੁਦਾ ਔਰਤ ਖੇਡਿਆ ਸੀ ਜਿਸਨੂੰ ਦਰਸ਼ਕਾਂ ਤੇ ਨਾਟ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਨਾਟਕ ਪ੍ਰੇਮੀਆਂ ਦੀ ਜ਼ੋਰਦਾਰ ਮੰਗ ਉਪਰ ਹੁਣ ਪੰਜਾਬ ਭਵਨ ਸਰੀ ਵਲੋਂ ਉਹਨਾਂ ਦਾ ਇਹ ਨਾਟਕ ਸਰੀ ਵਿਚ ਦੁਬਾਰਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਭਵਨ ਸਰੀ ਦੇ ਮੁਖੀ ਸ੍ਰੀ ਸੁੱਖੀ ਬਾਠ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਅਨੀਤਾ ਸ਼ਬਦੀਸ਼ ਵਲੋਂ ਇਹ ਨਾਟਕ ਪੰਜਾਬ ਭਵਨ ਸਰੀ 15453 ਫਰੇਜ਼ਰ ਹਾਈਵੇ ਵਿਖੇ ਵਿਸਾਖੀ ਦਿਹਾੜੇ 14 ਅਪ੍ਰੈਲ ਨੂੰ ਸ਼ਾਮ 5.30 ਵਜੇ ਖੇਡਿਆ ਜਾਵੇਗਾ। ਦਰਸ਼ਕਾਂ ਲਈ ਐਂਟਰੀ ਫਰੀ ਹੋਵੇਗੀ। ਉਹਨਾਂ ਨਾਟ ਪ੍ਰੇਮੀਆਂ ਨੂੰ ਹੁੰਮਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 604-580-1000 ਉਪਰ ਫੋਨ ਕੀਤਾ ਜਾ ਸਕਦਾ ਹੈ।