Headlines

ਸਰੀ ਵਿਚ ਅਗਰਵਾਲ ਗਰੋਸਰੀ ਹੱਬ ਦੀ ਗਰੈਂਡ ਓਪਨਿੰਗ

ਸਰੀ- ਬੀਤੇ ਦਿਨੀਂ ਸਰੀ ਦੀ ਭਾਰੀ ਗਹਿਮਾਂ ਗਹਿਮੀ ਵਾਲੀ 128 ਸਟਰੀਟ ਦੇ 78 ਐਵਨਿਊ ਉਪਰ ਡੇ ਟੂ ਡੇ ਗਰੋਸਰੀ ਸਟੋਰ ਦੇ ਨਾਲ ਅਗਰਵਾਲ ਗਰੋਸਰੀ ਹੱਬ ਨਾਲ ਦਾ ਨਵਾਂ ਸਟੋਰ ਖੋਲਿਆ ਗਿਆ। ਸਟੋਰ ਦੀ ਗਰੈਂਡ ਓਪਨਿੰਗ ਉਪਰੰਤ ਸਟੋਰ ਮਾਲਕਾਂ ਵਲੋਂ ਗਾਹਕਾਂ ਨੂੰ ਸਸਤੇ ਭਾਅ ਅਤੇ ਨਵੀਆਂ ਵਸਤਾਂ ਖਰੀਦਣ ਦੇ ਸੱਦੇ ਨਾਲ ਭਾਰੀ ਸੇਲ ਲਗਾਈ ਗਈ। ਇਸ ਮੌਕੇ ਸਟੋਰ ਦੇ ਮਾਲਕ ਹੈਰੀ ਅਗਰਵਾਲ ਨੇ ਦੱਸਿਆ ਕਿ ਉਹਨਾਂ ਦਾ ਸਰੀ ਵਿਚ ਕਈ ਸਾਲਾਂ ਤੋਂ ਮਠਿਆਈ ਦਾ ਬਿਜਨੈਸ ਹੈ। ਹੁਣ ਉਹਨਾਂ ਨੇ ਗਰੋਸਰੀ ਬਿਜਨੈਸ ਵਿਚ ਕਦਮ ਰੱਖਿਆ ਹੈ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਦਾ ਇਹ ਸਟੋਰ ਬਾਕੀ ਭਾਰਤੀ ਗਰੋਸਰੀ ਸਟੋਰਾਂ ਨਾਲੋਂ ਬਿਲਕੁਲ ਅਲਗ ਤੇ ਗਾਹਕਾਂ ਨੂੰ ਕਈ ਆਪਸ਼ਨਾਂ ਦੇ ਨਾਲ ਇਕ ਵਧੀਆ ਤੇ ਸਾਫ ਸੁਥਰਾ ਮਾਹੌਲ ਮੁਹੱਈਆ ਕਰਦਾ ਹੈ। ਉਹ ਇੰਡੀਆ ਤੋ ਸਿੱਧੇ ਰੂਪ ਵਿਚ ਗਰੋਸਰੀ ਇੰਪੋਰਟ ਕਰਦੇ ਹਨ ਜਿਸ ਕਾਰਣ ਬਾਕੀ ਸਟੋਰਾਂ ਦੇ ਮੁਕਾਬਲੇ ਸਸਤੇ ਭਾਅ ਦੀਆਂ ਵਸਤਾਂ ਉਪਲਬਧ ਹਨ। ਡੇਅਰੀ ਵਸਤਾਂ ਲੋਕਲ ਬੀ ਸੀ ਦੀ ਪੈਦਾਵਰ ਹਨ ਪਰ ਉਹਨਾਂ ਦੇ ਰੇਟ ਵੀ ਬਾਜ਼ਾਰ ਨਾਲ ਸਸਤੇ ਹਨ। ਉਹਨਾਂ ਸਰੀ ਵਾਸੀਆਂ ਨੂੰ ਇਕ ਨਵੇਂ ਅਨੁਭਵ ਨਾਲ ਉਹਨਾਂ ਦੇ ਸਟੋਰ ਤੋ ਗਰੋਸਰੀ ਕਰਨ ਅਤੇ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ।