Headlines

ਮਿਸ਼ਨ ਪੰਜ-ਆਬ ਕਲਚਰਲ ਕਲੱਬ ਵਲੋਂ ਵਿਸਾਖੀ ਮੇਲਾ 15 ਅਪ੍ਰੈਲ ਨੂੰ

ਪ੍ਰਸਿੱਧ ਗਾਇਕ ਸੱਜਣ ਅਦੀਬ ਤੇ ਹੋਰ ਕਲਾਕਾਰ ਹੋਣਗੇ ਦਰਸ਼ਕਾਂ ਦੇ ਰੂਬਰੂ-

ਐਬਟਸਫੋਰਡ ( ਦੇ ਪ੍ਰ ਬਿ) -ਮਿਸ਼ਨ ਪੰਜ- ਆਬ ਕਲਚਰਲ ਕਲੱਬ ਵਲੋਂ ਦੂਸਰਾ ਵਿਸਾਖੀ ਫੰਡਰੇਜਰ 2023 ਪੰਜਾਬੀ ਈਵੈਂਟ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਲਾਰਕ ਥੀਏਟਰ ਮਿਸ਼ਨ ਵਿਖੇ ਸ਼ਾਮ 5.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਸੱਜਣ ਅਦੀਬ, ਜੇ ਸਹਿਜ ਤੇ ਮਨਜੋਤ ਢਿੱਲੋਂ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਇਸ ਸਬੰਧੀ ਪ੍ਰਬੰਧਕੀ ਮੈਂਬਰ ਸਮਰਪਾਲ ਬਰਾੜ ਨੇ ਜਾਣਕਾਰੀ ਦਿੰਦਿਆਂ ਪੰਜਾਬੀਆਂ ਪਿਆਰਿਆਂ ਨੂੰ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਵਧੇਰੇ ਜਾਣਕਾਰੀ ਲਈ ਮਿਸ਼ਨ ਪੰਜ-ਆਬ ਕਲੱਬ ਦੇ ਪ੍ਰਬੰਧਕੀ ਮੈਂਬਰ ਪਲਵਿੰਦਰ ਕਲੇਰ ਨਾਲ ਫੋਨ ਨੰਬਰ 604-217-3887, ਗੁਰਦੀਪ ਪੰਧੇਰ 778-918-4000, ਲੱਕੀ ਲਸੋਈ 604-615-5179, ਸੱਤੀ ਗਰੇਵਾਲ 778-549-4508, ਗੁਰਪ੍ਰੀਤ ਚਾਹਲ 604-864-7107 ਜਾਂ ਸਮਰਪਾਲ ਬਰਾੜ ਨਾਲ ਫੋਨ ਨੰਬਰ 604-751-1408 ਤੇ ਸੰਪਰਕ ਕੀਤਾ ਜਾ ਸਕਦਾ ਹੈ।