Headlines

ਸਰੀ ਵਿਚ ਬੱਸ ਸਫਰ ਦੌਰਾਨ ਛੁਰੇਬਾਜੀ ਦੌਰਾਨ 17 ਸਾਲਾ ਮੁੰਡੇ ਦੀ ਮੌਤ

ਪੁਲਿਸ ਵਲੋਂ ਸ਼ੱਕੀ ਹਮਲਾਵਰ ਦੀ ਭਾਲ-

ਸਰੀ-ਇਥੋਂ ਦੇ ਕਿਸ਼ੋਰ ਨੌਜਵਾਨ ਜਿਸ ਦਾ ਮੰਗਲਵਾਰ ਰਾਤ ਨੂੰ ਵੈਲ੍ਹੀ ਵਿਚ ਇਕ ਬੱਸ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ,ਘਟਨਾ ਸਮੇਂ ਦੋਸਤ ਦੇ ਘਰੋਂ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਇਕ ਟੈਕਸਟ ਸੁਨੇਹਾ ਭੇਜ ਕੇ ਦੱਸਿਆ ਕਿ ਕੁਝ ਲੋਕ ਉਸਨੂੰ ਧਮਕੀਆਂ ਦੇ ਰਹੇ ਹਨ ਤੇ ਉਹ ਡਰਿਆ ਹੋਇਆ ਹੈ| ਉਸ ਦੀ ਰਿਸ਼ਤੇਦਾਰ ਐਂਡਰੀਆ ਵੈਨ ਡੇਰ ਗ੍ਰੈਚਟ ਵਲੋਂ ਸਥਾਪਤ ਗੋਫੰਡ ਪੇਜ਼ ਰਾਹੀਂ ਕਿਸ਼ੋਰ ਦੇ ਅੰਤਿਮ ਸੰਸਕਾਰ ਦੇ ਖਰਚ ਲਈ ਮਦਦ ਦੀ ਮੰਗ ਕੀਤੀ ਗਈ ਗਾ| ਪੇਜ ’ਤੇ ਲਿਖਿਆ ਕਿ ਈਥਨ ਬੇਸਫਲਗ ਇਕ ਜਵਾਨ, ਪਿਆਰਾ ਲੜਕਾ ਸੀ, ਉਹ ਨਿਹੱਥਾ ਸੀ ਅਤੇ ਉਸ ਦੀ ਮਾਂ ਸਦਾ ਹੀ ਉਸ ਦੇ ਬੱਸ ਵਿਚੋਂ ਉੱਤਰ ਕੇ ਘਰ ਆਉਣ ਦੀ ਉਡੀਕ ਕਰਦੀ ਰਹੇਗੀ| 17 ਸਾਲਾ ਈਥਨ ਬੇਸਫਲਗ ਨੂੰ ਪਿਛਲੇ ਦਿਨੀ ਰਾਤ 9.28 ਵਜੇ ਕਿੰਗ ਜਾਰਜ ਬੁਲੇਵਾਰਡ ਦੇ 9900 ਬਲਾਕ ਵਿਚ ਬੱਸ ਵਿਚ ਸਫਰ ਕਰਦੇ ਸਮੇਂ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ|ਪੁਲਿਸ ਨੇ ਅਜੇ ਤੱਕ ਸ਼ੱਕੀ ਦੀ ਪਛਾਣ ਨਹੀਂ ਕੀਤੀ|

One thought on “ਸਰੀ ਵਿਚ ਬੱਸ ਸਫਰ ਦੌਰਾਨ ਛੁਰੇਬਾਜੀ ਦੌਰਾਨ 17 ਸਾਲਾ ਮੁੰਡੇ ਦੀ ਮੌਤ

Comments are closed.