ਸਰੀ-ਮੈਕਕਲੋਸਕੀ ਐਲੀਮੈਂਟਰੀ ਦੇ ਖੇਡ ਮੈਦਾਨ ਵਿਚ ਇਕ 15 ਸਾਲਾ ਲੜਕੇ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ| ਨੌਜਵਾਨ ਨੂੰ ਹਮਲੇ ਪਿੱਛੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ| ਪੁਲਿਸ ਨੂੰ ਸ਼ੱਕ ਹੈ ਕਿ ਨੌਰਥ ਡੈਲਟਾ ਵਿਚ ਚਾਕੂ ਮਾਰਨ ਦੀ ਘਟਨਾ ਮਿਥ ਕੇ ਕੀਤੀ ਗਈ ਸੀ| ਪੁਲਿਸ ਨੂੰ 12 ਅਪ੍ਰੈਲ ਦੀ ਰਾਤ ਨੂੰ 9.40 ਵਜੇ ਦੇ ਲਗਪਗ ਘਟਨਾ ਦੀ ਸੂਚਨਾ ਮਿਲੀ| ਮੌਕੇ ’ਤੇ ਪੁੱਜੇ ਅਫਸਰਾਂ ਨੇ ਜ਼ਖ਼ਮੀ ਨੌਜਵਾਨ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਤੇ ਫਿਰ ਹਸਪਤਾਲ ਦਾਖਲ ਕਰਵਾਇਆ| ਜਾਂਚ ਅਧਿਕਾਰੀਆਂ ਨੇ ਇਹ ਤਹਿ ਕੀਤਾ ਕਿ ਪੀੜਤ ਨੂੰ ਮਿਥ ਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਇਸ ਦਾ ਲੋਅਰ ਮੇਨਲੈਂਡ ਵਿਚ ਦੂਸਰੇ ਸੁਰਖੀਆਂ ਵਿਚ ਰਹਿਣ ਵਾਲੇ ਹਮਲਿਆਂ ਨਾਲ ਕੋਈ ਜਾਣਿਆਂ ਪਛਾਣਿਆਂ ਸਬੰਧ ਨਹੀਂ| ਘਟਨਾ ਸਕੂਲ ਦੀ ਗਰਾਊਂਡ ਵਿਚ ਵਾਪਰੀ ਪਰ ਇਸ ਦਾ ਸਕੂਲ ਨਾਲ ਕੋਈ ਸਬੰਧ ਨਹੀਂ| ਡੀਪੀਡੀ ਅਧਿਕਾਰੀ ਜਾਂਚ ਕਰਨ ਲਈ ਲਗਾਤਾਰ ਉਸ ਇਲਾਕੇ ਵਿਚ ਰਹਿਣਗੇ ਅਤੇ ਜੇਕਰ ਕੋਈ ਵੀਡੀਓ ਮਿਲੀ ਤਾਂ ਇਕੱਤਰ ਕਰਨਗੇ| ਪੁਲਿਸ 116ਵੀ ਸਟਰੀਟ ਅਤੇ 80ਵੀਂ ਐਵੀਨਿਊ ਇਲਾਕੇ ਵਿਚ ਉਸ ਰਾਤ 9.20 ਵਜੇ ਤੋਂ 9.50 ਤਕ ਲੰਘਣ ਵਾਲੀਆਂ ਮੋਟਰ ਗੱਡੀਆਂ ਦੇ ਡਰਾਈਵਰਾਂ ਨੂੰ ਡੈਸ਼ ਕੈਮਰਾ ਵੀਡੀਓ ਸ਼ਾਟ ਉਪਲਬਧ ਕਰਵਾਉਣ ਦੀ ਅਪੀਲ ਕਰ ਰਹੀ ਹੈ|
ਡੈਲਟਾ ਸਕੂਲ ਦੀ ਗਰਾਉਂਡ ਵਿਚ 15 ਸਾਲਾ ਲੜਕੇ ਦੇ ਛੁਰਾ ਮਾਰਿਆ
One thought on “ਡੈਲਟਾ ਸਕੂਲ ਦੀ ਗਰਾਉਂਡ ਵਿਚ 15 ਸਾਲਾ ਲੜਕੇ ਦੇ ਛੁਰਾ ਮਾਰਿਆ”
Comments are closed.
Itís hard to come by well-informed people in this particular topic, but you sound like you know what youíre talking about! Thanks