Headlines

ਰਮਿੰਦਰ ਰੰਮੀ ਦਾ ਏਕਮ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਸਨਮਾਨ

ਹਰਕੀਰਤ ਕੌਰ ਚਹਿਲ ਦਾ ਸਫਰਨਾਮਾ ਰਾਵੀ ਦੇਸ ਹੋਇਆ ਪਰਦੇਸ ਰੀਲੀਜ਼-
ਅੰਮ੍ਰਿਤਸਰ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਤੇ ਪਰਵਾਸੀ ਸ਼ਾਇਰਾ ਰਮਿੰਦਰ ਰੰਮੀ ਨੂੰ ਏਕਮ ਸਾਹਿਤ ਮੰਚ ਅੰਮ੍ਰਿਤਸਰ ਤੇ ਅਰਤਿੰਦਰ ਕੌਰ ਸੰਧੂ ਵੱਲੋਂ ਸਨਮਾਨ ਚਿੰਨ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ।  ਅਰਤਿੰਦਰ ਸੰਧੂ  ਸਾਹਿਤਕ ਖੇਤਰ ਵਿੱਚ ਬਹੁਤ ਨਾਮਵਰ ਜਾਣੀ ਪਹਿਚਾਣੀ ਸ਼ਖ਼ਸੀਅਤ ਨੇ ।ਸਾਹਿਤ ਦੇ ਖੇਤਰ ਵਿੱਚ ਉਹਨਾਂ ਦੀ ਦੇਣ ਬਹੁਤ ਅਨਮੋਲ ਹੈ । ਨਵੀਂਆਂ ਕਲਮਾਂ ਨੂੰ ਵੀ ਬਹੁਤ ਮਾਣ ਇਜ਼ਤ ਦਿੰਦੇ ਹਨ ।
ਇਸ ਮੌਕੇ ਤੇ ਸਤਿੰਦਰ ਕੌਰ ਕਾਹਲੋਂ ਤੇ ਸਿਮਰਤ ਸੁਮੈਰਾ ਉਚੇਚੇ ਤੌਰ ਤੇ ਮਿਲਣ ਲਈ ਏਕਮ ਸਾਹਿਤ ਮੰਚ ਦੇ ਪ੍ਰੋਗਰਾਮ ਭਾਈ ਵੀਰ ਸਿੰਘ ਸਾਹਿਤ ਸਦਨ ਅੰਮ੍ਰਿਤਸਰ ਵਿਖੇ ਪਹੁੰਚੇ ਤੇ ਰਮਿੰਦਰ ਰੰਮੀ ਨੂੰ ਸ਼ਾਨਦਾਰ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ।
ਏਕਮ ਮੰਚ ਵੱਲੋਂ ਹਰਕੀਰਤ ਕੌਰ ਚਹਿਲ ਦਾ ਸਫ਼ਰਨਾਮਾ “ ਰਾਵੀ ਦੇਸ ਹੋਇਆ ਪਰਦੇਸ” 12 ਅਪ੍ਰੈਲ 2023 ਨੂੰ ਲੋਕ ਅਰਪਨ ਕੀਤਾ ਗਿਆ। ਹਾਜ਼ਰੀਨ ਮੈਂਬਰਜ ਵਿੱਚ ਡਾ.ਸ਼ਿਆਮ ਸੁੰਦਰ ਦੀਪਤੀਪ੍ਰਿਡਾ.ਸੁਖਬੀਰ ਮਾਹਲਬਲਜੀਤ ਰਿਆੜਸਿਮਰਤ ਸੁਮੈਰਾ,ਡਾ ਸਰਘੀ, ਸ਼ਾਇਰ ਮਲਵਿੰਦਰ , ਰਾਜ ਖ਼ੁਸ਼ਵੰਤ ਸਿੰਘ ਸੰਧੂ , ਸੁਨੀਤਾ ਸ਼ਰਮਾਰਮਿੰਦਰ ਵਾਲੀਆਹਰਮੀਤ ਆਰਟਿਸਟ , ਵਿਸ਼ਾਲ ਬਿਆਸਤਜਿੰਦਰ ਬਾਵਾ,ਪਰਵੀਨ ਕੌਰਸਤਿੰਦਰ ਕਾਹਲੋਂ, ਗੁਰਵੇਲ ਕੋਹਾਲਵੀ , ਬਲਵਿੰਦਰ ਸੰਘਾ , ਡਾ ਸੁਰਿੰਦਰ ਕੰਵਲ , ਵਿਜੇਤਾ ਭਾਰਦਵਾਜ , ਸੁਖਪਾਲ ਕੌਰਹਰਪ੍ਰੀਤ ਕੌਰਮਨਦੀਪ ਮੰਨੂਸੀਮਾ ਗਰੇਵਾਲ਼ਡਾ ਹਰਿੰਦਰ ਤੁੜ ਅਤੇ ਹੋਰ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਪ੍ਰੋ ਬਲਜੀਤ ਰਿਆਜ਼  ਦਾ ਮੰਚ ਸੰਚਾਲਨ ਕਾਬਿਲੇ ਤਾਰੀਫ਼ ਸੀ ।