Headlines

ਆਰ ਸੀ ਐਮ ਪੀ ਬਾਰੇ ਗੁੰਮਰਾਹਕੁੰਨ ਬਿਆਨ ਲਈ ਬਰੈਂਡਾ ਲੌਕ ਤੋਂ ਅਸਤੀਫੇ ਦੀ ਮੰਗ

ਸਰੀ ( ਦੇ ਪ੍ਰ ਬਿ)- ਸਰੀ ਦੀ ਮੇਅਰ ਬਰੈਂਡਾ ਲੌਕ ਵਲੋਂ ਇਹ ਦਾਅਵਾ ਕਰਨ ਕਿ ਮੈਟਰੋ ਵੈਨਕੂਵਰ ਦੀ ਮੇਅਰਜ਼ ਕਮੇਟੀ ਸਰੀ ਵਿਚ ਆਰ ਸੀ ਐਮ ਪੀ ਰੱਖੇ ਜਾਣ ਦੇ ਪੱਖ ਵਿਚ ਹੈ, ਦਾ ਡੈਲਟਾ  ਮੇਅਰ ਜਾਰਜ ਹਾਰਵੀ ਦੁਆਰਾ ਖੰਡਨ ਕੀਤੇ ਜਾਣ ਦੇ ਬਾਵਜੂਦ ਵੀ ਉਹ ਆਪਣੇ ਬਿਆਨ ਉਪਰ ਕਾਇਮ ਹੈ।

ਪਿਛਲੇ ਹਫ਼ਤੇ ਸਿਟੀ ਆਫ਼ ਸਰੀ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਨ ਤੋਂ ਬਾਅਦ ਲੌਕ ਖਿਲਾਫ ਸਿਆਸੀ ਤੂਫਾਨ ਉਠ ਖੜਾ ਹੋਇਆ ਹੈ।

ਡੈਲਟਾ ਮੇਅਰ ਹਾਰਵੀ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੇ ਮਤੇ ਦਾ ਹਰਗਿਜ਼ ਇਹ ਅਰਥ ਨਹੀ। ਉਹਨਾਂ  ਦਾ ਉਦੇਸ਼ ਇਹ ਸੀ ਕਿ ਅਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਇਹ ਨਾ ਸਿਰਫ਼ ਸਰੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਸਗੋਂ ਇਸ ਦੇ ਪੁਲਿਸ ਕਾਰਜਾਂ ਦੇ ਰੂਪ ਵਿੱਚ ਡੈਲਟਾ ਸਮੇਤ ਹੋਰ ਨਗਰਪਾਲਿਕਾਵਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।  ਡੈਲਟਾ ਮਤੇ ਦਾ ਉਦੇਸ਼ ਪ੍ਰੀਮੀਅਰ ਅਤੇ ਸਾਲਿਸਟਰ ਜਨਰਲ ਨੂੰ ਤੁਰੰਤ ਫੈਸਲਾ ਲੈਣ ਲਈ ਕਹਿਣਾ ਸੀ। ਸਾਡੇ ਆਪਣੇ ਅਧਿਕਾਰ ਖੇਤਰਾਂ ਤੋਂ ਇਲਾਵਾ ਹੋਰ ਅਧਿਕਾਰ ਖੇਤਰਾਂ ਵਿੱਚ ਪੁਲਿਸਿੰਗ ਦੇ ਸਬੰਧ ਵਿੱਚ ਸਾਡੇ ਕੋਲ ਕੋਈ ਆਦੇਸ਼ ਨਹੀਂ ਹੈ ਇਸ ਲਈ ਇਹ ਕਹਿਣ ਤੋਂ ਇਲਾਵਾ ਹੋਰ ਕੁਝ ਕਰਨ ਦਾ ਇਰਾਦਾ ਨਹੀਂ ਸੀ ਕਿ ਸਾਨੂੰ ਇਸ ਦੇ ਤੁਰੰਤ ਹੱਲ ਦੀ ਜ਼ਰੂਰਤ ਹੈ।

ਇਸ ਮੁੱਦੇ ਉਪਰ ਸੋਮਵਾਰ ਰਾਤ ਦੀ ਸਰੀ ਕਾਉਂਸਲ ਦੀ ਮੀਟਿੰਗ ਦੌਰਾਨ ਸੇਫ ਸਰੀ ਕੋਲੀਸ਼ਨ ਦੇ ਡੱਗ ਐਲਫੋਰਡ ਨੇ ਲੌਕ ਵਲੋਂ ਝੂਠ ਬੋਲਣ ਲਈ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਉਸਨੇ ਗਲਤ ਬਿਆਨ” ਦਿੱਤਾ ਅਤੇ “ਜਾਣ ਬੁੱਝ ਕੇ ਜਨਤਾ ਨੂੰ ਗੁੰਮਰਾਹ ਕੀਤਾ।

ਐਲਫੋਰਡ ਨੇ ਕਿਹਾ ਕਿ “ਮੈਟਰੋ ਵੈਨਕੂਵਰ ਦੇ ਮੇਅਰ ਜਨਤਕ ਤੌਰ ‘ਤੇ ਮੇਅਰ ਦੇ ਦਾਅਵਿਆਂ ਨਾਲ ਅਸਹਿਮਤ ਹਨ।  ਉਸਨੇ ਲੌਕ ‘ਤੇ ਸਿਟੀ ਆਫ ਸਰੀ ਕਾਉਂਸਲ ਕੋਡ ਆਫ ਕੰਡਕਟ ਬਾਈਲਾਅ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਅਤੇ “ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਦੀ ਆਪਣੀ ਸਹੁੰ ਦੀ ਉਲੰਘਣਾ ਕੀਤੀ ਹੈ ਜਿਸ ਕਾਰਣ ਉਸਨੂੰ  ਸਰੀ ਦੇ ਮੇਅਰ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।