Headlines

ਗੁਰਬਖਸ਼ ਸਿੰਘ ਮੱਲੀ ਨੂੰ ਬਰੈਂਪਟਨ ਵੱਲੋਂ ਸਿਟੀ ਦੀਆਂ ਚਾਬੀਆਂ ਭੇਟ ਕਰਕੇ ਕੀਤਾ ਸਨਮਾਨਿਤ

ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਵਲੋ ਗੁਰਬਖਸ਼ ਸਿੰਘ ਮੱਲੀ ਨੂੰ ਵਧਾਈ-

ਬਰੈਂਮਪਟਨ ( ਬਲਜਿੰਦਰ ਸੇਖਾ ) ਕੈਨੇਡਾ ਦੇ ਸ਼ਹਿਰ ਬਰੈਂਪਟਨ  ਦੇ ਰੋਜ ਥਿਏਟਰ ਵਿੱਚ ਸਿਟੀ ਆਫ ਬਰੈਂਪਟਨ ਵਲੋਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਸਰਦਾਰ  ਗੁਰਬਖਸ਼ ਸਿੰਘ ਮੱਲੀ ਨੂੰ ਉਹਨਾਂ ਦੇ ਸਨਮਾਨ ਵਿੱਚ ਸ਼ਹਿਰ ਦੀ ਚਾਬੀ ਭੇਟ ਕੀਤੀ ਗਈ ।ਇਸ ਮੌਕੇ ਤੇ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੇ ਸਿਟੀ ਵਲੋ ਇਹ ਰਸਮ ਅਦਾ ਕੀਤੀ। ਇਸ ਮੌਕੇ ਬਰੈਪਟਨ ਦੇ ਪਤਵੰਤੇ ਸੱਜਣਾ ਤੋ ਇਲਾਵਾ ਪੰਜਾਬੀ ਭਾਈ ਚਾਰੇ ਦੇ ਲੋਕ ਰੋਜ ਥਿਏਟਰ ਵਿੱਚ ਹਾਜਰ ਸਨ । ਵੱਡੀ ਗਿਣਤੀ ਵਿੱਚ ਮੇਨ ਸਟਰੀਮ ਤੇ ਸਾਊਥ ਏਸ਼ੀਅਨ ਮੀਡੀਆ ਹਾਜਿਰ ਸੀ । ਵਰਨਣਯੋਗ ਹੈ ਕਿ ਕੈਨੇਡਾ ਵਿੱਚ ਕਿਸੇ ਸਿਟੀ ਵਲੋ ਪਹਿਲੀ ਵਾਰ ਸਿੱਖ ਭਾਈਚਾਰੇ ਦੇ ਕਿਸੇ ਆਗੂ ਨੂੰ ਇਹ ਸਨਮਾਨ ਭੇਟ ਕੀਤਾ ਗਿਆ ਹੈ । ਸਟੇਜ ਦੀ ਕਾਰਵਾਈ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਨਿਭਾਈ ।ਇਸ ਮੌਕੇ ਸਿਟੀ ਕੌਸਲ ਦੇ ਸਾਰੇ ਮੈਂਬਰ ਹਾਜਰ ਸਨ ।