Headlines

ਬੀ.ਸੀ. ਵਿੱਚ ਡਾਇਬੀਟੀਜ਼ ਦੀ ਦਵਾਈ ਦੀ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਕਾਰਵਾਈ

ਵਿਕਟੋਰੀਆ – ਸੂਬਾ ਇਹ ਯਕੀਨੀ ਬਣਾਉਣ ਲਈ ਕਿ ਬੀ.ਸੀ. ਵਿੱਚ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਡਾਇਬੀਟੀਜ਼ ਦੀ ਦਵਾਈ ਸੈਮਾਗਲੂਟਾਈਡ (ਓਜ਼ੈਂਪਿਕ) ਦੀ ਘਾਟ ਦਾ ਅਨੁਭਵ ਨਾ ਹੋਵੇ, ਤੁਰੰਤ ਪ੍ਰਭਾਵੀ ਇੱਕ ਨਵਾਂ ਨਿਯਮ ਲਾਗੂ ਕਰ ਰਿਹਾ ਹੈ।

ਸੈਮਾਗਲੂਟਾਈਡ ਦਵਾਈਆਂ ਦੀ ਇੱਕ ਸ਼੍ਰੇਣੀ ਵਿੱਚ ਸ਼ਾਮਲ ਹੈ ਜਿਸ ਨੂੰ ‘ਇਨਕ੍ਰੈਟਿਨ ਮਿਮੈਟਿਕਸ’ (incretin mimetics) ਕਿਹਾ ਜਾਂਦਾ ਹੈ ਜੋ ਪੈਨਕ੍ਰਿਆਸ ਨੂੰ ਬਲੱਡ ਸ਼ੂਗਰ ਦੇ ਪੱਧਰ ਉੱਚੇ ਹੋਣ ‘ਤੇ ਇਨਸੁਲਿਨ ਦੀ ਸਹੀ ਮਾਤਰਾ ਛੱਡਣ ਵਿੱਚ ਮਦਦ ਕਰਦਾ ਹੈ। ਪ੍ਰਮੁੱਖ ਪਦਾਰਥ ਵਜੋਂ ‘ਸੈਮਾਗਲੂਟਾਈਡ’ ਵਾਲੀਆਂ ਦਵਾਈਆਂ, ਟਾਈਪ 2 ਡਾਇਬੀਟੀਜ਼ ਮੈਲਿਟਸ ਦਾ ਇਲਾਜ, ਓਜ਼ੈਂਪਿਕ ਬ੍ਰੈਂਡ ਦੀ ਇੱਕ ਟੀਕਾਯੋਗ ਦਵਾਈ, ਅਤੇ ਰਾਇਬੈਲਸਸ (Rybelsus), ਇੱਕ ਟੈਬਲੇਟ ਰਾਹੀਂ ਕਰਦੀਆਂ ਹਨ, ਅਤੇ ਨਾਲ ਹੀ ‘ਵੇਗੋਵੀ’ (Wegovy) ਬ੍ਰੈਂਡ ਦੇ ਤਹਿਤ ਮੋਟਾਪੇ ਦਾ ਇਲਾਜ ਵੀ ਕਰਦੀਆਂ ਹਨ।

“ਅੱਜ ਅਸੀਂ ਜੋ ਤੁਰੰਤ ਕਾਰਵਾਈ ਕਰ ਰਹੇ ਹਾਂ, ਉਹ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਵਿੱਚ ਉਹਨਾਂ ਮਰੀਜ਼ਾਂ, ਜਿਨ੍ਹਾਂ ਨੂੰ ਆਪਣੀ ਟਾਈਪ 2 ਡਾਇਬੀਟੀਜ਼ ਦਾ ਇਲਾਜ ਕਰਨ ਲਈ ਓਜ਼ੈਂਪਿਕ ਦੀ ਲੋੜ ਹੈ, ਲਈ ਇਹ ਯਕੀਨੀ ਬਣਾਏਗਾ ਕਿ ਉਹ ਉਸ ਤੱਕ ਲਗਾਤਾਰ ਪਹੁੰਚ ਕਰ ਸਕਣ,” ਸਿਹਤ ਮੰਤਰੀ ਏਡਰੀਅਨ ਡਿਕਸ ਨੇ ਕਿਹਾ। “ਇਸ ਨਵੇਂ ਨਿਯਮ ਦੁਆਰਾ ਅਸੀਂ ਬੀ.ਸੀ. ਵਿੱਚ ਦਵਾਈਆਂ ਦੀ ਸਪਲਾਈ ਨੂੰ ਸੁਰੱਖਿਅਤ ਕਰਾਂਗੇ – ਸਿਰਫ਼ ਓਜ਼ੈਂਪਿਕ ਲਈ ਹੀ ਨਹੀਂ, ਸਗੋਂ ਹੋਰ ਦਵਾਈਆਂ ਲਈ ਵੀ, ਜਿਨ੍ਹਾਂ ਦੀ ਭਵਿੱਖ ਵਿੱਚ ਲੋੜ ਪੈ ਸਕਦੀ ਹੈ।“

ਫਾਰਮੇਸੀਆਂ ਦੁਆਰਾ ਸੈਮਾਗਲੂਟਾਈਡ ਦੀ ਵਿਕਰੀ ‘ਤੇ ਸ਼ਰਤਾਂ ਲਗਾਉਣ ਲਈ ਦਵਾਈਆਂ ਦੀ ਸਮਾਂ-ਸਾਰਣੀ (ਵਿਕਰੀ ਦੀਆਂ ਸੀਮਾਵਾਂ) ਦਾ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ।

ਨਵੇਂ ਨਿਯਮ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੇ ਲੋਕ, ਹੋਰ ਕਨੇਡਿਅਨ ਨਾਗਰਿਕ ਅਤੇ ‘ਪਰਮਾਨੈਂਟ ਰੈਜ਼ੀਡੈਂਟਸ’ (Permanent Residents) ਓਜ਼ੈਂਪਿਕ ਨੂੰ ਬੀ.ਸੀ. ਫਾਰਮੇਸੀਆਂ ‘ਤੇ ਆਪ ਜਾਕੇ ਅਤੇ ਔਨਲਾਇਨ ਖਰੀਦ ਸਕਦੇ ਹਨ। ਬਾਕੀ ਲੋਕ ਸਿਰਫ਼ ਫਾਰਮੇਸੀ ‘ਤੇ ਜਾਕੇ ਹੀ ਦਵਾਈ ਖਰੀਦ ਸਕਦੇ ਹਨ। ਇਹ ਨਿਯਮ ਉਹਨਾਂ ਲੋਕਾਂ ਦੀ ਓਜ਼ੈਂਪਿਕ ਦੀ ਔਨਲਾਇਨ ਜਾਂ ਡਾਕ-ਆਰਡਰ ਰਾਹੀਂ ਖਰੀਦਾਰੀ ਨੂੰ ਰੋਕਣ ਵਿੱਚ ਮਦਦ ਕਰੇਗਾ ਜੋ ਕੈਨੇਡਾ ਵਿੱਚ ਨਹੀਂ ਰਹਿੰਦੇ ਅਤੇ ਜੋ ਖਰੀਦਾਰੀ ਕਰਨ ਲਈ ਬੀ.ਸੀ. ਵਿੱਚ ਨਹੀਂ ਹਨ।

ਮੌਜੂਦਾ ਸਮੇਂ ਵਿੱਚ, ਇਸ ਨਿਯਮ ਵਿੱਚ ਸੈਮਾਗਲੂਟਾਈਡ ਵਾਲੀਆਂ ਦਵਾਈਆਂ ਸ਼ਾਮਲ ਹਨ, ਜਿਸ ਵਿੱਚ ਓਜ਼ੈਂਪਿਕ, ਰਾਇਬੈਲਸਸ ਅਤੇ ਵੇਗੋਵੀ ਸ਼ਾਮਲ ਹਨ, ਪਰ ਮਰੀਜ਼ਾਂ ਦੀ ਸੁਰੱਖਿਆ ਲਈ ਲੋੜ ਅਨੁਸਾਰ ਹੋਰ ਦਵਾਈਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਅਤੇ ਇਹ ਯਕੀਨੀ ਬਣਾਉਣ ਲਈ ਵੀ ਕਿ ਉਹਨਾਂ ਕੋਲ ਲੋੜੀਂਦੀ ਦਵਾਈ ਦੀ ਨਿਯਮਤ ਪਹੁੰਚ ਅਤੇ ਸਪਲਾਈ ਜਾਰੀ ਰਹੇਗੀ।

ਬੀ ਸੀ ਕਾਲਜ ਔਫ ਫਾਰਮਾਸਿਸਟਸ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗਾ ਕਿ ਇਸ ਲਈ ਰਜਿਸਟਰ ਕਰਨ ਵਾਲੇ ਲੋਕ ਨਵੇਂ ਨਿਯਮ ਦੀ ਪਾਲਣਾ ਕਰ ਰਹੇ ਹਨ।

“ਇਲਾਜ ਸੰਬੰਧੀ ਦਵਾਈਆਂ ਦੀ ਸਥਿਰ ਸਪਲਾਈ ਤੱਕ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਪਹੁੰਚ ਇਹ ਯਕੀਨੀ ਬਣਾਏਗੀ ਕਿ ਮਰੀਜ਼ਾਂ ਨੂੰ ਕੋਈ ਖਤਰਾ ਨਹੀਂ ਹੈ,” ਕਾਲਜ ਔਫ ਫਾਰਮਾਸਿਸਟਸ ਔਫ ਬ੍ਰਿਟਿਸ਼ ਕੋਲੰਬੀਆ ਦੀ ਸੀ.ਈ.ਓ ਅਤੇ ਰਜਿਸਟਰਾਰ, ਸੁਜ਼ਨ ਸੌਲਵਨ ਨੇ ਕਿਹਾ। “ਕਾਲਜ ਇਹ ਯਕੀਨੀ ਬਣਾਉਣ ਲਈ ਸੂਬਾਈ ਸਰਕਾਰ ਨਾਲ ਕੰਮ ਕਰੇਗਾ ਕਿ ਸਾਰੀਆਂ ਨਵੀਆਂ ਰੈਗੂਲੇਟਰੀ ਲੋੜਾਂ ਪੂਰੀਆਂ ਹੋਣ ਅਤੇ ਬੀ.ਸੀ. ਵਿੱਚ ਹਰੇਕ ਫਾਰਮਾਸਿਸਟ ਦੁਆਰਾ ਅਭਿਆਸ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਰਹੇ।“

ਰੈਗੂਲੇਟਰੀ ਕਾਰਵਾਈ, ਬੀ.ਸੀ. ਫਾਰਮਾਨੈਟ (B.C. PharmaNet) ਡੇਟਾ ਸਮੀਖਿਆ ਤੋਂ ਮਿਲੀ ਜਾਣਕਾਰੀ ਦੀ ਸਿੱਧੀ ਜਵਾਬੀ ਕਾਰਵਾਈ ਵਿੱਚ, ਬੀ.ਸੀ. ਅਤੇ ਕੈਨੇਡਾ ਵਿੱਚ ਓਜ਼ੈਂਪਿਕ ਦੀ ਸਪਲਾਈ ਦੀ ਸੁਰੱਖਿਆ ਕਰੇਗੀ ਜੋ ਇਹ ਦਰਸਾਉਂਦੀ ਹੈ ਕਿ ਓਜ਼ੈਂਪਿਕ ਲਈ ਪ੍ਰਿਸਕ੍ਰਿਪਸ਼ਨਜ਼ ਦਾ ਇੱਕ ਅਸਧਾਰਨ ਤੌਰ ‘ਤੇ ਵੱਧ ਹਿੱਸਾ ਨੋਵਾ ਸਕੋਸ਼ੀਆ ਵਿੱਚ ਇੱਕ ਪ੍ਰੈਕਟਿਸ਼ਨਰ ਤੋਂ ਆ ਰਿਹਾ ਸੀ, ਅਤੇ ਇਹ ਪ੍ਰਿਸਕ੍ਰਿਪਸ਼ਨ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਇੰਟਰਨੈਟ ਫਾਰਮੇਸੀਆਂ ਦੁਆਰਾ ਅਮਰੀਕੀ ਨਿਵਾਸੀਆਂ ਨੂੰ ਵੰਡੇ ਜਾ ਰਹੇ ਸਨ। ਅਮਰੀਕਾ ਦੇ ਵਧੇਰੇ ਗਾਹਕ ਆਪਣੇ ਦੇਸ਼ ਦੇ ਮੁਕਾਬਲੇ ਘੱਟ ਕੀਮਤਾਂ ‘ਤੇ ਦਵਾਈਆਂ ਖਰੀਦਣ ਲਈ ਕੈਨੇਡਾ ਦੀਆਂ ਔਨਲਾਇਨ ਫਾਰਮੇਸੀਆਂ ‘ਤੇ ਨਿਰਭਰ ਕਰ ਰਹੇ ਹਨ।

“ਮੈਂ ਬੀ ਸੀ ਫਾਰਮਾਕੇਅਰ (BC PharmaCare) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਨਵੇਂ ਨਿਯਮ ਦੇ ਪ੍ਰਭਾਵ ਦੇ ਮਾਪ ਵਜੋਂ ਸੈਮਾਗਲੂਟਾਈਡ ਦਵਾਈਆਂ ਦੀਆਂ ਪ੍ਰਿਸਕ੍ਰਿਪਸ਼ਨਜ਼ ਦੇ ਡਿਸਪੈਂਸਾਂ ਦੀ ਗਿਣਤੀ ਦੇ ਸੰਬੰਧ ਵਿੱਚ ਅੰਕੜਿਆਂ ਦੀ ਨਿਗਰਾਨੀ ਅਤੇ ਸਮੀਖਿਆ ਕਰਨਾ ਜਾਰੀ ਰੱਖਣ,” ਡਿਕਸ ਨੇ ਕਿਹਾ।

ਬੀ ਸੀ ਫਾਰਮਾਕੇਅਰ (BC PharmaCare) ਓਜ਼ੈਂਪਿਕ ਨੂੰ ਟਾਈਪ 2 ਡਾਇਬੀਟੀਜ਼ ਲਈ ‘ਸੈਕੇਂਡ-ਲਾਈਨ ਥੈਰੇਪੀ’ ਦੇ ਤੌਰ ‘ਤੇ ਕਵਰੇਜ ਪ੍ਰਦਾਨ ਕਰਦਾ ਹੈ ਤਾਂ ਜੋ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਕਰਨ ਵਿੱਚ ਉਦੋਂ ਮਦਦ ਕੀਤੀ ਜਾ ਸਕੇ ਜਦੋਂ ਮੈਟਫ਼ੌਰਮਿਨ ਅਸਰਦਾਰ ਨਹੀਂ ਹੁੰਦੀ। ਭਾਰ ਘਟਾਉਣ ਲਈ ਖਰਚੇ ਦੀ ਮੁੜ ਅਦਾਇਗੀ (ਰੀਇੰਬਰਸਮੈਂਟ) ਨਹੀਂ ਕੀਤੀ ਜਾਂਦੀ। ਮੌਜੂਦਾ ਸਥਿਤੀ ਵਿੱਚ, ਬੀ.ਸੀ. ਵਿੱਚ ਫਾਰਮੇਸੀਆਂ ਮਰੀਜ਼ਾਂ ਲਈ ਅਮਰੀਕਾ ਦੇ ਡਾਕਟਰਾਂ ਦੁਆਰਾ ਤਜਵੀਜ਼ਾਂ (ਪ੍ਰੀਸਕ੍ਰਿਪਸ਼ਨਜ਼) ਨੂੰ ਭਰ ਸਕਦੇ ਹਨ, ਜੇਕਰ ਉਹਨਾਂ ‘ਤੇ ਇੱਕ ਕਨੇਡਿਅਨ ਪ੍ਰੈਕਟਿਸ਼ਨਰ ਦੁਆਰਾ ਸਹਿ-ਦਸਤਖਤ ਕੀਤੇ ਗਏ ਹੋਣ।