Headlines

ਚੋਹਲਾ ਸਾਹਿਬ- ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਰਘੁਨਾਥ ਜੋਸ਼ੀ ਡੇਰਾ ਸਾਹਿਬ ਵਾਲੇ ਦੇ ਸਤਿਕਾਰਯੋਗ ਪਿਤਾ ਜੀ ਅਤੇ ਪ੍ਰਿੰਸੀਪਲ ਮਦਨ ਪਠਾਨੀਆ ਚੋਹਲਾ ਸਾਹਿਬ ਦੇ ਸਹੁਰਾ ਸਾਹਿਬ ਸ਼੍ਰੀ ਧਰਮਪਾਲ ਜੋਸ਼ੀ ਜੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਲਗਪਗ 90 ਵਰਿਆਂ ਦੇ ਸਨ।  ਉਨ੍ਹਾਂ ਦਾ ਅੰਤਿਮ ਸੰਸਕਾਰ  20 ਅਪ੍ਰੈਲ ਦਿਨ ਵੀਰਵਾਰ ਨੂੰ ਬਾਅਦ ਦੁਪਹਿਰ  ਡੇਰਾ ਸਾਹਿਬ ਵਿਖੇ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਖਸ਼ੀਅਤਾਂ ਤੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ।

ਜ਼ਿਕਰਯੋਗ ਹੈ ਕਿ ਸ੍ਰੀ ਧਰਮਪਾਲ ਜੋਸ਼ੀ ਇਲਾਕੇ ਦੇ ਉਘੇ ਆੜਤੀਏ ਤੇ ਪੱਤਰਕਾਰ ਪਰਮਜੀਤ ਜੋਸ਼ੀ ਦੇ ਚਾਚਾ ਜੀ ਸਨ।