Headlines

ਧਾਲੀਵਾਲ ਪਰਿਵਾਰ ਨੂੰ ਸਦਮਾ-ਮਾਤਾ ਬਲਵੰਤ ਕੌਰ ਦਾ ਦੇਹਾਂਤ

ਅੰਤਿਮ ਸੰਸਕਾਰ ਤੇ ਭੋਗ 30 ਅਪ੍ਰੈਲ ਨੂੰ-

ਐਬਟਸਫੋਰਡ ( ਦੇ ਪ੍ਰ ਬਿ)- ਸਥਾਨਕ ਧਾਲੀਵਾਲ ਪਰਿਵਾਰ ਵਲੋਂ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਬਲਵੰਤ ਕੌਰ ਧਾਲੀਵਾਲ ਪਤਨੀ ਸਵਰਗੀ ਕਰਨੈਲ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਮਾਤਾ ਜੀ ਬਠਿੰਡਾ ਜਿਲੇ ਦੀ ਤਹਿਸੀਲ ਰਾਮਪੁਰਾ ਫੂਲ ਦੇ ਪਿੰਡ ਆਦਮਪੁਰਾ ਨਾਲ ਸਬੰਧਿਤ ਸਨ। ਉਹਨਾਂ ਦਾ ਜਨਮ 2 ਜੂਨ 1943 ਨੂੰ ਹੋਇਆ ਸੀ। ਉਹ ਪਿਛਲੇ ਲੰਬੇ ਸਮੇਂ ਤੋ ਆਪਣੇ ਪਰਿਵਾਰ ਨਾਲ ਐਬਟਸਫੋਰਡ ਵਿਖੇ ਰਹਿ ਰਹੇ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ  ਸੰਸਕਾਰ 30 ਅਪ੍ਰੈਲ ਦਿਨ ਐਤਵਾਰ ਨੂੰ 2061 ਰਿਵਰਸਾਈਡ, ਫਰੇਜਰ ਰਿਵਰ ਫਿਊਨਰਲ ਹੋਮ ਐਬਟਸਫੋਰਡ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਉਪਰੰਤ ਬਾਦ ਦੁਪਹਿਰ 1.45 ਵਜੇ ਗੁਰਦੁਆਰਾ ਬਾਬਾ ਬੰਦਾ ਬਹਾਦਰ ਜੀ ਸਾਊਥ ਫਰੇਜ਼ਰ ਵੇਅ ਐਬਟਸਫੋਰਡ ਵਿਖੇ ਪਾਠ ਦਾ ਭੋਗ ਪਾਇਆ ਜਾਵੇਗਾ ਤੇ ਅੰਤਿਮ ਅਰਦਾਸ ਹੋਵੇਗੀ।

ਪਰਿਵਾਰ ਨਾਲ ਹਮਦਰਦੀ ਲਈ  ਬੂਟਾ ਸਿੰਘ ( ਸੁਪੱਤਰ) ਨਾਲ ਫੋਨ ਨੰਬਰ 778-552-3033 ਜਾਂ ਜਗਸੀਰ ਸਿੰਘ ( ਸਪੁੱਤਰ) ਨਾਲ ਫੋਨ ਨੰਬਰ 604-825-1347 ਜਾਂ ਜਸਕਰਨ ਸਿੰਘ ਬਰਾੜ (ਦਾਮਾਦ) ਨਾਲ ਫੋਨ ਨੰਬਰ 778-552-4955 ਤੇ ਸੰਪਰਕ ਕੀਤਾ ਜਾ ਸਕਦਾ ਹੈ।