Headlines

ਉਭਰਦੇ ਗਾਇਕ ਪੱਪੂ ਜੋਗਰ ਦੇ ਨਵੇਂ ਟਰੈਕ ਅੰਮੀ ਦਾ ਟੀਜ਼ਰ ਜਾਰੀ

ਐਡਮਿੰਟਨ (ਗੁਰਪ੍ਰੀਤ ਸਿੰਘ)- ਕੈਨੇਡਾ ਦੇ ਉਭਰਦੇ ਪੰਜਾਬੀ ਗਾਇਕ ਪੱਪੂ ਜੋਗਰ ਦਾ ਨਵਾਂ ਪੰਜਾਬੀ ਟਰੈਕ “ਅੰਮੀ” 6 ਮਈ ਨੂੰ ਰਲੀਜ਼ ਹੋਣ ਜਾ ਰਿਹਾ ਹੈ । ਸੁੱਖੂ ਨੰਗਲ ਵਲੋਂ ਲਿਖੇ ਗਏ ਗੀਤ ਤੇ ਜੱਸੀ ਮੇਹਲੋਂ ਦੇ ਸੰਗੀਤ ‘ਚ ਤਿਆਰ ਇਸ ਗੀਤ ਦਾ ਟੀਜ਼ਰ ਅੱਜ ਇਥੇ ਜਾਰੀ ਕੀਤਾ ਗਿਆ ਜਿਸਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਜੁੜੇ ਸੱਜਣਾਂ ਮਿੱਤਰਾਂ ਤੇ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦਾ ਪੱਪੂ ਜੋਗਰ ਵਲੋਂ ਧੰਨਵਾਦ ਕੀਤਾ ਗਿਆ।